ਬੀਐੱਸਐੱਫ ਅਤੇ ਪੁਲਿਸ ਦਾ ਸਾਂਝਾ ਆਪ੍ਰੇਰਸ਼ਨ: ਅੰਮ੍ਰਿਤਸਰ ‘ਚ ਹੈਰੋਇਨ ਦੀ ਖੇਪ ਚੁੱਕਣ ਆਏ ਸਮੱਗਲਰ ਨੂੰ ਕੀਤਾ ਕਾਬੂ

ਅੰਮ੍ਰਿਤਸਰ ‘ਚ ਸਾਂਝੇ ਆਪ੍ਰੇਰਸ਼ਨ ਦੇ ਦੌਰਾਨ ਬੀਐੱਸਐੱਫ ਅਤੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਬੀਐੱਸਐੱਫ ਅਤੇ ਪੁਲਿਸ ਵੱਲੋਂ ਬੁੱਧਵਾਰ ਨੂੰ ਕੀਤੇ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਦੋ ਸਰਹੱਦੀ ਪਿੰਡਾਂ ਵਿੱਚ 1.350 ਕਿਲੋ ਹੈਰੋਇਨ ਦੀ ਖੇਪ, 2 ਮੋਟਰਸਾਈਕਲ ਬਰਾਮਦ ਕੀਤੇ ਹਨ। ਡਰੋਨ ਰਾਂਹੀ ਭੇਜੀ ਗਈ ਸੀ ਹੈਰੋਇਨ ਬੀਐੱਸਐੱਫ ਦੇ ਅਨੁਸਾਰ ਜਦੋਂ ਜਵਾਨਾਂ ਨੇ ਸੂਚਨਾ ਦੇ […]

Share:

ਅੰਮ੍ਰਿਤਸਰ ‘ਚ ਸਾਂਝੇ ਆਪ੍ਰੇਰਸ਼ਨ ਦੇ ਦੌਰਾਨ ਬੀਐੱਸਐੱਫ ਅਤੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਬੀਐੱਸਐੱਫ ਅਤੇ ਪੁਲਿਸ ਵੱਲੋਂ ਬੁੱਧਵਾਰ ਨੂੰ ਕੀਤੇ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਦੋ ਸਰਹੱਦੀ ਪਿੰਡਾਂ ਵਿੱਚ 1.350 ਕਿਲੋ ਹੈਰੋਇਨ ਦੀ ਖੇਪ, 2 ਮੋਟਰਸਾਈਕਲ ਬਰਾਮਦ ਕੀਤੇ ਹਨ।

ਡਰੋਨ ਰਾਂਹੀ ਭੇਜੀ ਗਈ ਸੀ ਹੈਰੋਇਨ

ਬੀਐੱਸਐੱਫ ਦੇ ਅਨੁਸਾਰ ਜਦੋਂ ਜਵਾਨਾਂ ਨੇ ਸੂਚਨਾ ਦੇ ਆਧਾਰ ‘ਤੇ ਸਰਹੱਦੀ ਪਿੰਡ ਧਨੋਏ ਖੁਰਦ ‘ਚ ਕੰਡਿਆਲੀ ਤਾਰ ਤੋਂ ਪਾਰ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਬੋਤਲ ‘ਚ ਬੰਦ 350 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਦੂਜੀ ਘਟਨਾ ਪਿੰਡ ਬੱਛੀਵਿੰਡ ਵਿਖੇ ਵਾਪਰੀ। ਇੱਥੇ ਇੱਕ ਤਸਕਰ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਨੂੰ ਚੁੱਕਣ ਆਇਆ ਸੀ। ਇਸ ਤੋਂ ਬਾਅਦ ਪੁਲਿਸ ਅਤੇ ਬੀਐੱਸਐੱਫ ਨੇ ਉਸ ਨੂੰ ਫੜ ਲਿਆ। ਤਲਾਸ਼ੀ ਦੌਰਾਨ ਇੱਕ ਕਿੱਲੋ ਹੈਰੋਇਨ ਵੀ ਬਰਾਮਦ ਹੋਈ। ਮੌਕੇ ‘ਤੇ ਤਸਕਰ ਦੀ ਬਾਈਕ ਸਮੇਤ ਦੋ ਹੋਰ ਬਾਈਕ ਬਰਾਮਦ ਕਰ ਲਏ ਗਏ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।