ਐਕਸ਼ਨ ਮੋਡ ਵਿੱਚ ਸੇਹਤ ਵਿਭਾਗ, 400 ਲੀਟਰ ਦੁੱਧ ਮੌਕੇ ‘ਤੇ ਹੀ ਨਸ਼ਟ, ਕੱਟਿਆ ਮਾਲਕਾਂ ਦਾ ਚਾਲਾਨ

ਜ਼ਿਲ੍ਹਾ ਲੁਧਿਆਣਾ ਦੇ ਡਾਇਰੈਕਟਰ ਸਿਹਤ ’ਤੇ ਪਰਿਵਾਰ ਭਲਾਈ ਵਿਭਾਗ ਕਮ ਸਿਵਲ ਸਰਜਨ ਡਾ. ਹਤਿੰਦਰ ਕੌਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਿਪੁਦਮਨ ਕੌਰ ਵੱਲੋਂ ਫੂਡ ਟੀਮ ਸਮੇਤ ਬਸੰਤ ਐਵੇਨਿਊ ‘ਚ ਖਰਾਬ ਹਾਲਤ ‘ਚ ਖਾਣ-ਪੀਣ ਦੀਆਂ ਵਸਤਾਂ ਬਣਾਉਣ ਵਾਲੀ ਇਕ ਫਰਮ ‘ਤੇ ਛਾਪਾ ਮਾਰਿਆ ਗਿਆ। ਮੌਕੇ ‘ਤੇ ਪਨੀਰ, ਦਹੀਂ ਅਤੇ ਮੱਖਣ ਦੇ ਸੈਂਪਲ ਲਏ ਗਏ। […]

Share:

ਜ਼ਿਲ੍ਹਾ ਲੁਧਿਆਣਾ ਦੇ ਡਾਇਰੈਕਟਰ ਸਿਹਤ ’ਤੇ ਪਰਿਵਾਰ ਭਲਾਈ ਵਿਭਾਗ ਕਮ ਸਿਵਲ ਸਰਜਨ ਡਾ. ਹਤਿੰਦਰ ਕੌਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਿਪੁਦਮਨ ਕੌਰ ਵੱਲੋਂ ਫੂਡ ਟੀਮ ਸਮੇਤ ਬਸੰਤ ਐਵੇਨਿਊ ‘ਚ ਖਰਾਬ ਹਾਲਤ ‘ਚ ਖਾਣ-ਪੀਣ ਦੀਆਂ ਵਸਤਾਂ ਬਣਾਉਣ ਵਾਲੀ ਇਕ ਫਰਮ ‘ਤੇ ਛਾਪਾ ਮਾਰਿਆ ਗਿਆ। ਮੌਕੇ ‘ਤੇ ਪਨੀਰ, ਦਹੀਂ ਅਤੇ ਮੱਖਣ ਦੇ ਸੈਂਪਲ ਲਏ ਗਏ।


ਫੂਡ ਸੇਫਟੀ ਲਾਇਸੈਂਸ ਨਹੀਂ ਕਰ ਸਕੇ ਪੇਸ਼

ਸਿਹਤ ਵਿਭਾਗ ਦੀ ਟੀਮ ਅਤੇ ਪੁਲੀਸ ਚੌਂਕੀ ਬਸੰਤ ਐਵੀਨਿਊ ਦੇ ਪੁਲਿਸ ਮੁਲਾਜ਼ਮਾਂ ਨੇ ਫਰਮ ਮਾਲਕ ਨੂੰ ਫੋਨ ਕੀਤਾ ਪਰ ਉਹ ਮੌਕੇ ’ਤੇ ਹਾਜ਼ਰ ਨਹੀਂ ਸੀ। ਨਾ ਹੀ ਫਰਮ ਦੇ ਕਰਮਚਾਰੀ ਫੂਡ ਸੇਫਟੀ ਲਾਇਸੈਂਸ ਪੇਸ਼ ਕਰ ਸਕੇ। ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ ਲਗਾਤਾਰ ਭਰੇ ਜਾਣਗੇ ਅਤੇ ਅਜਿਹੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ। ਕਿਸੇ ਨੂੰ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਿਪੁਦਮਨ ਕੌਰ ਨੇ ਦੱਸਿਆ ਕਿ ਪਨੀਰ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਖ਼ਰਾਬ ਹਾਲਤ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਹਨ। ਕਰੀਬ 400 ਲੀਟਰ ਦੁੱਧ ਨੂੰ ਮੌਕੇ ‘ਤੇ ਹੀ ਨਸ਼ਟ ਕੀਤਾ ਗਿਆ ਚਲਾਨ ਕੱਟੇ ਗਏ ਹਨ।