menu-icon
Punjabi Story Line
  • Home
  • News
  • Punjab
  • ਲੁੱਟ-ਖੋਹ ਦੇ 5 ਮਾਮਲਿਆਂ ‘ਚ ਸ਼ਾਮਲ 12 ਮੁਲਜ਼ਮ ਗ੍ਰਿਫਤਾਰ, ਤਿੰਨ ਵਾਹਨ ਬਰਾਮਦ

ਲੁੱਟ-ਖੋਹ ਦੇ 5 ਮਾਮਲਿਆਂ ‘ਚ ਸ਼ਾਮਲ 12 ਮੁਲਜ਼ਮ ਗ੍ਰਿਫਤਾਰ, ਤਿੰਨ ਵਾਹਨ ਬਰਾਮਦ

ਗੁਰਦਾਸਪੁਰ ਜ਼ਿਲ੍ਹਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਅਣਪਛਾਤੇ ਲੁੱਟ ਦੇ 5 ਮਾਮਲਿਆਂ ਨੂੰ ਟਰੇਸ ਕਰਦੇ ਹੋਏ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿੱਚੋਂ ਦੋ ਮੁਲਜ਼ਮ ਇੱਕ ਗੈਂਗਸਟਰ ਦੇ ਕਤਲ ਦੇ ਮਾਮਲੇ ਵਿੱਚ ਵੀ ਲੋੜੀਂਦੇ ਸਨ। ਮੁਲਜ਼ਮਾਂ ਕੋਲੋਂ 12 ਮੋਬਾਈਲ ਫੋਨ, ਵਾਹਨ ਅਤੇ ਸੋਨੇ-ਚਾਂਦੀ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ। ਕੀ […]

Date Updated Last Updated : 08 November 2023, 08:42 PM IST
Share:

ਗੁਰਦਾਸਪੁਰ ਜ਼ਿਲ੍ਹਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਅਣਪਛਾਤੇ ਲੁੱਟ ਦੇ 5 ਮਾਮਲਿਆਂ ਨੂੰ ਟਰੇਸ ਕਰਦੇ ਹੋਏ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿੱਚੋਂ ਦੋ ਮੁਲਜ਼ਮ ਇੱਕ ਗੈਂਗਸਟਰ ਦੇ ਕਤਲ ਦੇ ਮਾਮਲੇ ਵਿੱਚ ਵੀ ਲੋੜੀਂਦੇ ਸਨ। ਮੁਲਜ਼ਮਾਂ ਕੋਲੋਂ 12 ਮੋਬਾਈਲ ਫੋਨ, ਵਾਹਨ ਅਤੇ ਸੋਨੇ-ਚਾਂਦੀ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ।

ਕੀ ਕਹਿਣਾ ਹੈ ਪੁਲਿਸ ਦਾ
ਐੱਸਐੱਸਪੀ ਦਿਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਪਿਛਲੇ ਦਿਨੀਂ ਵਾਪਰੀਆਂ ਲੁੱਟ-ਖੋਹ ਦੀਆਂ ਵੱਖ-ਵੱਖ ਘਟਨਾਵਾਂ ਨੂੰ ਟਰੇਸ ਕਰਨ ਲਈ ਐੱਸਪੀ ਇਨਵੈਸਟੀਗੇਸ਼ਨ ਪ੍ਰਿਥੀਪਾਲ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ ਅਤੇ ਜਾਂਚ ਤਕਨੀਕੀ ਢੰਗ ਨਾਲ ਕੀਤੀ ਗਈ ਸੀ। ਇਸ ਦੌਰਾਨ ਥਾਣਾ ਕਲਾਨੌਰ ਵਿਖੇ ਦਰਜ ਕੇਸ ਵਿੱਚ ਮੁਲਜ਼ਮ ਗੁਰਜੀਤ ਸਿੰਘ ਵਾਸੀ ਨਬੀਪੁਰ ਅਤੇ ਦੀਪੇਵਾਲ ਵਾਸੀ ਵਿੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਕੋਲੋਂ ਵਾਰਦਾਤ ਦੌਰਾਨ ਵਰਤੀ ਗਈ ਕਾਰ ਅਤੇ ਇੱਕ ਪਿਸਤੌਲ ਬਰਾਮਦ ਹੋਇਆ ਹੈ। ਇਸੇ ਤਰ੍ਹਾਂ ਥਾਣਾ ਕਲਾਨੌਰ ਵਿਖੇ ਦਰਜ ਹੋਏ ਲੁੱਟ-ਖੋਹ ਦੇ ਕੇਸ ਵਿੱਚ ਜਰਮਨ ਸਿੰਘ ਵਾਸੀ ਚਾਟੀਵਿੰਡ ਨੂੰ ਕਾਬੂ ਕਰਕੇ ਉਸ ਪਾਸੋਂ ਲੁੱਟੀ ਹੋਈ ਰਕਮ ਬਰਾਮਦ ਕੀਤੀ ਗਈ ਹੈ। ਥਾਣਾ ਧਾਰੀਵਾਲ ‘ਚ 1 ਨਵੰਬਰ ਨੂੰ ਦਰਜ ਹੋਏ ਲੁੱਟ-ਖੋਹ ਦੇ ਮਾਮਲੇ ‘ਚ ਮੁਲਜ਼ਮ ਲਵਜੀਤ ਸਿੰਘ ਅਤੇ ਸੂਰਜ ਸਿੰਘ ਵਾਸੀ ਚਾਟੀਵਿੰਡ ਨੂੰ ਇਨੋਵਾ ਗੱਡੀ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਥਾਣਾ ਧਾਰੀਵਾਲ ‘ਚ ਦਰਜ ਹੋਏ ਲੁੱਟ-ਖੋਹ ਦੇ ਮਾਮਲੇ ‘ਚ ਮੁਲਜ਼ਮ ਅਰਸ਼ਦੀਪ ਸਿੰਘ ਵਾਸੀ ਮੱਲੀਆਂ ਕਲਾਂ ਨੂੰ ਗ੍ਰਿਫਤਾਰ ਕਰਕੇ ਕਾਰ ਬਰਾਮਦ ਕਰ ਲਈ ਗਈ ਹੈ। ਇਸੇ ਤਰ੍ਹਾਂ ਥਾਣਾ ਸਿਟੀ ‘ਚ ਦਰਜ ਹੋਏ ਲੁੱਟ-ਖੋਹ ਦੇ ਮਾਮਲੇ ‘ਚ ਮੁਲਜ਼ਮ ਸਾਜਨ ਵਾਸੀ ਤਰਿਜਾ ਨਗਰ, ਰਜਤ ਕੁਮਾਰ ਵਾਸੀ ਗੋਪਾਲ ਨਗਰ ਮੁਹੱਲਾ, ਅਸ਼ੀਸ਼ ਮਸੀਹ ਵਾਸੀ ਰਣੀਆ, ਰਾਕੇਸ਼ ਕੁਮਾਰ ਵਾਸੀ ਨਰਾਇਣਪੁਰ (ਬਿਹਾਰ) ਅਤੇ ਅਮਨ ਕੁਮਾਰ ਵਾਸੀ ਲੁਧਿਆਣਾ ਨੂੰ ਗਿ੍ਫ਼ਤਾਰ ਕਰਕੇ ਦੋ ਫ਼ੋਨ ਬਰਾਮਦ ਕੀਤੇ ਹਨ|
ਮੁਲਜ਼ਮਾਂ ਤੇ ਪਹਿਲਾ ਵੀ ਕਤਲ ਅਤੇ ਲੁੱਟ-ਖੋਹ ਦੇ ਸਨ ਮਾਮਲੇ
ਪੁਲਿਸ ਦਾ ਕਹਿਣਾ ਹੈ ਕਿ ਗੁਰਜੀਤ ਸਿੰਘ ਵਾਸੀ ਨਬੀਨਗਰ ਬਟਾਲਾ ਖ਼ਿਲਾਫ਼ ਪਹਿਲਾਂ ਵੀ ਕਤਲ ਅਤੇ ਲੁੱਟ-ਖੋਹ ਦੇ ਤਿੰਨ ਕੇਸ ਦਰਜ ਹਨ। ਇਸ ਤੋਂ ਇਲਾਵਾ ਅਰਸ਼ਦੀਪ ਸਿੰਘ ਖ਼ਿਲਾਫ਼ ਚੋਰੀ ਅਤੇ ਲੁੱਟ-ਖੋਹ ਦੇ ਪੰਜ ਕੇਸ ਦਰਜ ਹਨ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਗੁਰਜੀਤ ਸਿੰਘ ਅਤੇ ਮੇਜ਼ਰ ਸਿੰਘ ਖ਼ਿਲਾਫ਼ ਥਾਣਾ ਕੋਟਲੀ ਸੂਰਤ ਮੱਲੀ ਵਿੱਚ ਗੈਂਗਸਟਰ ਚਰਨਪ੍ਰੀਤ ਸਿੰਘ ਦੇ ਕਤਲ ਦਾ ਕੇਸ ਦਰਜ ਹੈ।

Recent News