ਉੱਤਰ ਭਾਰਤ ਦੇ ਕਈ ਇਲਾਕਿਆਂ ‘ਚ ਮੀਂਹ, ਵਧੀ ਠੰਡ 

ਦੀਵਾਲੀ ਤੋਂ ਪਹਿਲਾਂ ਉੱਤਰ ਭਾਰਤ ਦੇ ਕਈ ਇਲਾਕਿਆਂ ‘ਚ ਮੀਂਹ ਨੇ ਠੰਡ ਹੋਰ ਵਧਣ ਦੇ ਸੰਕੇਤ ਦੇ ਦਿੱਤੇ। ਮੌਸਮ ਨੇ ਆਪਣਾ ਮਿਜ਼ਾਜ ਬਦਲਿਆ।  ਦਿੱਲੀ, ਨੋਇਡਾ ਤੋਂ ਲੈ ਕੇ ਗਾਜ਼ੀਆਬਾਦ ਅਤੇ ਫਰੀਦਾਬਾਦ ਤੱਕ ਮੌਸਮ ‘ਚ ਅਚਾਨਕ ਬਦਲਾਅ ਦੇਖਣ ਨੂੰ ਮਿਲਿਆ ਹੈ। ਬੀਤੀ ਰਾਤ ਤੋਂ ਕਈ ਇਲਾਕਿਆਂ ‘ਚ ਮੀਂਹ ਪੈ ਰਿਹਾ ਹੈ। ਮੌਸਮ ਦੇ ਬਦਲੇ ਰੰਗ ਨਾਲ […]

Share:

ਦੀਵਾਲੀ ਤੋਂ ਪਹਿਲਾਂ ਉੱਤਰ ਭਾਰਤ ਦੇ ਕਈ ਇਲਾਕਿਆਂ ‘ਚ ਮੀਂਹ ਨੇ ਠੰਡ ਹੋਰ ਵਧਣ ਦੇ ਸੰਕੇਤ ਦੇ ਦਿੱਤੇ। ਮੌਸਮ ਨੇ ਆਪਣਾ ਮਿਜ਼ਾਜ ਬਦਲਿਆ।  ਦਿੱਲੀ, ਨੋਇਡਾ ਤੋਂ ਲੈ ਕੇ ਗਾਜ਼ੀਆਬਾਦ ਅਤੇ ਫਰੀਦਾਬਾਦ ਤੱਕ ਮੌਸਮ ‘ਚ ਅਚਾਨਕ ਬਦਲਾਅ ਦੇਖਣ ਨੂੰ ਮਿਲਿਆ ਹੈ। ਬੀਤੀ ਰਾਤ ਤੋਂ ਕਈ ਇਲਾਕਿਆਂ ‘ਚ ਮੀਂਹ ਪੈ ਰਿਹਾ ਹੈ। ਮੌਸਮ ਦੇ ਬਦਲੇ ਰੰਗ ਨਾਲ ਠੰਡ ਵਧੀ ਹੈ। ਲੋਕ ਗਰਮ ਕੱਪੜੇ ਪਹਿਨ ਕੇ ਬਾਹਰ ਆ ਰਹੇ ਹਨ।

ਕਿਵੇਂ ਰਹੇਗਾ ਪੰਜਾਬ ਦਾ ਮੌਸਮ 

ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀਰਵਾਰ ਰਾਤ ਤੋਂ ਕਈ ਇਲਾਕਿਆਂ ਵਿੱਚ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਹੈ ਕਿ ਪੰਜਾਬ ਦੇ ਕਈ ਇਲਾਕਿਆਂ ‘ਚ ਮੀਂਹ ਪੈ ਸਕਦਾ ਹੈ। ਧੀਮੀ ਗਤੀ ਨਾਲ ਹਵਾਵਾਂ ਚੱਲ ਰਹੀਆਂ ਹਨ। ਤਾਪਮਾਨ ‘ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। 

ਪ੍ਰਦੂਸ਼ਣ ਤੋਂ ਮਿਲੇਗੀ ਰਾਹਤ

ਦੀਵਾਲੀ ਤੋਂ ਪਹਿਲਾਂ ਕਈ ਤਰ੍ਹਾਂ ਦੇ ਪ੍ਰਦੂਸ਼ਣ ਨੇ ਪੰਜਾਬ, ਦਿੱਲੀ-ਐਨਸੀਆਰ ਸਮੇਤ ਹੋਰਨਾਂ ਇਲਾਕਿਆਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੋਇਆ ਹੈ। ਲੋਕ ਪ੍ਰਦੂਸ਼ਣ ਤੋਂ ਪ੍ਰੇਸ਼ਾਨ ਹਨ। ਸਿਆਸੀ ਘਮਾਸਾਨ ਵੀ ਛਿੜਿਆ ਹੋਇਆ ਹੈ। ਅਜਿਹੇ ‘ਚ ਕੁਦਰਤ ਮਿਹਰਬਾਨ ਹੋਈ ਤਾਂ ਮੀਂਹ ਦੇ ਨਾਲ ਹਵਾ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਆਸ ਹੈ। ਦਿੱਲੀ-ਐਨਸੀਆਰ ਵਿੱਚ ਅਜਿਹੇ ਸਮੇਂ ਮੀਂਹ ਪਿਆ ਹੈ ਜਦੋਂ ਰਾਜਧਾਨੀ ਸਮੇਤ ਪੂਰਾ ਐਨਸੀਆਰ ਪਿਛਲੇ ਕੁਝ ਦਿਨਾਂ ਤੋਂ ਪ੍ਰਦੂਸ਼ਣ ਨਾਲ ਬੁਰੀ ਹਾਲਤ ‘ਚ ਹੈ। ਹਵਾ ਪ੍ਰਦੂਸ਼ਣ ਦੀ ਸਥਿਤੀ ਅਜਿਹੀ ਹੋ ਗਈ ਸੀ ਕਿ ਰਾਸ਼ਟਰੀ ਰਾਜਧਾਨੀ ‘ਚ ਨਕਲੀ ਮੀਂਹ ਪਵਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।