ਪਾਕਿਸਤਾਨ ਤੋਂ ਪੌਣੇ 2 ਕਰੋੜ ਦੀ ਹੈਰੋਇਨ ਲਿਆ ਰਿਹਾ ਹਵਾਈ ਯੰਤਰ ਫੜਿਆ 

ਬੀਐੱਸਐੱਫ ਨੇ ਇੱਕ ਵਾਰ ਮੁੜ ਤੋਂ ਪੰਜਾਬ ਪੁਲਸ ਨਾਲ ਸਾਂਝਾ ਆਪ੍ਰੇਸ਼ਨ ਕਰਦੇ ਹੋਏ ਪਾਕਿਸਤਾਨ ਤੋਂ ਪੌਣੇ 2 ਕਰੋੜ ਦੀ ਹੈਰੋਇਨ ਲਿਆ ਰਿਹਾ ਹਵਾਈ ਯੰਤਰ ਫੜਿਆ। ਤਲਾਸ਼ੀ ਦੌਰਾਨ ਇਹ ਸਫਲਤਾ ਹਾਸਲ ਕੀਤੀ ਗਈ। ਇਹ ਹਵਾਈ ਯੰਤਰ ਸਰਹੱਦ ਰਾਹੀਂ ਭਾਰਤ ਅੰਦਰ ਦਾਖ਼ਲ ਹੋ ਰਿਹਾ ਸੀ। ਇਸ ਆਪ੍ਰੇਸ਼ਨ ‘ਚ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ। ਬੀਐੱਸਐੱਫ ਅਤੇ […]

Share:

ਬੀਐੱਸਐੱਫ ਨੇ ਇੱਕ ਵਾਰ ਮੁੜ ਤੋਂ ਪੰਜਾਬ ਪੁਲਸ ਨਾਲ ਸਾਂਝਾ ਆਪ੍ਰੇਸ਼ਨ ਕਰਦੇ ਹੋਏ ਪਾਕਿਸਤਾਨ ਤੋਂ ਪੌਣੇ 2 ਕਰੋੜ ਦੀ ਹੈਰੋਇਨ ਲਿਆ ਰਿਹਾ ਹਵਾਈ ਯੰਤਰ ਫੜਿਆ। ਤਲਾਸ਼ੀ ਦੌਰਾਨ ਇਹ ਸਫਲਤਾ ਹਾਸਲ ਕੀਤੀ ਗਈ। ਇਹ ਹਵਾਈ ਯੰਤਰ ਸਰਹੱਦ ਰਾਹੀਂ ਭਾਰਤ ਅੰਦਰ ਦਾਖ਼ਲ ਹੋ ਰਿਹਾ ਸੀ। ਇਸ ਆਪ੍ਰੇਸ਼ਨ ‘ਚ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ। ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਤਲਾਸ਼ੀ ਦੌਰਾਨ ਡਰੋਨ ਨਾਲ ਬੰਨ੍ਹੀ 1.70 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਬਰਾਮਦ ਕੀਤੀ। ਡਰੋਨ ਖੇਪ ਦੀ ਡਿਲਿਵਰੀ ਕਰਨ ਲਈ ਭਾਰਤੀ ਸਰਹੱਦ ‘ਤੇ ਆਇਆ ਸੀ।ਬੀਐੱਸਐੱਫ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰੋਡਾਵਾਲੀ ਖੁਰਦ ਵਿਖੇ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲੀ ਸੀ। ਜਿਸਤੋਂ ਬਾਅਦ ਪੰਜਾਬ ਪੁਲਿਸ ਨਾਲ ਮਿਲ ਕੇ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਤਲਾਸ਼ੀ ਦੌਰਾਨ ਖੇਤਾਂ ਵਿੱਚੋਂ ਇੱਕ ਡਰੋਨ ਬਰਾਮਦ ਹੋਇਆ। ਇਹ ਇੱਕ ਕਵਾਡ ਕਾਪਟਰ DJI Mavic 3 ਕਲਾਸਿਕ ਡਰੋਨ ਹੈ, ਜਿਸਦੀ ਵਰਤੋਂ ਪਾਕਿਸਤਾਨ ਅੰਦਰ ਬੈਠੇ ਤਸਕਰ ਭਾਰਤੀ ਸਰਹੱਦ ‘ਤੇ ਨਸ਼ੇ ਦੀ ਖੇਪ ਭੇਜਣ ਲਈ ਕਰਦੇ ਹਨ।

ਬੀਐੱਸਐੱਫ ਵੱਲੋਂ ਬਰਾਮਦ ਕੀਤਾ ਗਿਆ ਡਰੋਨ। ਫੋਟੋ ਕ੍ਰੇਡਿਟ – ਜੇਬੀਟੀ

ਫੋਰੈਂਸਿਕ ਜਾਂਚ ਖੋਲ੍ਹੇਗੀ ਹੋਰ ਰਾਜ 

ਡਰੋਨ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਇਸ ਜਾਂਚ ਦੌਰਾਨ ਪਤਾ ਲੱਗੇਗਾ ਕਿ ਹੁਣ ਤੱਕ ਇਸ ਡਰੋਨ ਨੂੰ ਕਿੱਥੇ ਕਿੱਥੇ ਭੇਜਿਆ ਗਿਆ ਅਤੇ ਇਸਨੂੰ ਕਿੰਨੀ ਦੂਰੀ ਤੋਂ ਕਿਹੜੇ ਨੈੱਟਵਰਕ ਰਾਹੀਂ ਆਪਰੇਟ ਕੀਤਾ ਜਾਂਦਾ ਸੀ। ਡਰੋਨ ਦੇ ਨਾਲ ਇੱਕ ਪੀਲੇ ਪੈਕਟ ਵਿੱਚ ਹੈਰੋਇਨ ਦੀ ਖੇਪ ਬੰਨ੍ਹੀ ਹੋਈ ਸੀ। ਜਿਸਨੂੰ ਬੀਐੱਸਐੱਫ ਨੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਖੇਪ ਦਾ ਵਜ਼ਨ ਕੀਤਾ ਗਿਆ ਤਾਂ ਇਸਦਾ ਕੁੱਲ ਵਜ਼ਨ 250 ਗ੍ਰਾਮ ਸੀ। 

271 ਕਰੋੜ ਦੀ ਹੈਰੋਇਨ ਜ਼ਬਤ 

ਬੀਐੱਸਐੱਫ ਪੂਰੇ ਅਕਤੂਬਰ ਮਹੀਨੇ ਵਿੱਚ 30 ਡਰੋਨ ਜ਼ਬਤ ਕਰਨ ਵਿੱਚ ਕਾਮਯਾਬ ਰਹੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਡਰੋਨ ਅੰਮ੍ਰਿਤਸਰ ਅਤੇ ਤਰਨਤਾਰਨ ਤੋਂ ਬਰਾਮਦ ਹੋਏ ਹਨ। ਇੰਨਾ ਹੀ ਨਹੀਂ ਪੂਰੇ ਮਹੀਨੇ ‘ਚ ਡਰੋਨ ਨਾਲ ਬੰਨ੍ਹ ਕੇ ਵੱਖ-ਵੱਖ ਥਾਂ ਸੁੱਟੀ ਗਈ 31 ਕਿਲੋ ਹੈਰੋਇਨ ਵੀ ਜ਼ਬਤ ਕੀਤੀ ਗਈ। ਜਿਸਦੀ ਅੰਤਰਰਾਸ਼ਟਰੀ ਕੀਮਤ ਲਗਭਗ 217 ਕਰੋੜ ਰੁਪਏ ਦੱਸੀ ਜਾਂਦੀ ਹੈ।