ਬੱਚਿਆਂ ਨੂੰ ਮੋਬਾਇਲ ਨਹੀਂ ਬਿਮਾਰੀਆਂ ਦੇ ਰਹੇ ਹੋ ਤੁਸੀਂ…… 

ਜੇਕਰ ਇਹ ਕਿਹਾ ਜਾਵੇ ਕਿ ਅੱਜ ਕੱਲ ਦਾ ਦੌਰ ਹੀ ਮੋਬਾਇਲ ਨਾਲ ਚੱਲ ਰਿਹਾ ਹੈ ਤਾਂ ਕੋਈ ਗਲਤ ਨਹੀਂ ਹੋਵੇਗਾ। ਹਾਲਾਤ ਇਹ ਬਣ ਗਏ ਹਨ ਕਿ ਜਨਮ ਤੋਂ ਹੀ ਮਾਪੇ ਬੱਚਿਆਂ ਨੂੰ ਮੋਬਾਇਲ ਦੀ ਅਜਿਹੀ ਭੈੜੀ ਆਦਤ ਪਾ ਰਹੇ ਹਨ ਕਿ ਉਹ ਮੋਬਾਇਲ ਰਾਹੀਂ ਬੱਚਿਆਂ ਨੂੰ ਬਿਮਾਰੀਆਂ ਵੰਡ ਰਹੇ ਹਨ।  ਇੱਕ ਤਾਜ਼ਾ ਅਧਿਐਨ ‘ਚ ਹੈਰਾਨੀਜਨਕ […]

Share:

ਜੇਕਰ ਇਹ ਕਿਹਾ ਜਾਵੇ ਕਿ ਅੱਜ ਕੱਲ ਦਾ ਦੌਰ ਹੀ ਮੋਬਾਇਲ ਨਾਲ ਚੱਲ ਰਿਹਾ ਹੈ ਤਾਂ ਕੋਈ ਗਲਤ ਨਹੀਂ ਹੋਵੇਗਾ। ਹਾਲਾਤ ਇਹ ਬਣ ਗਏ ਹਨ ਕਿ ਜਨਮ ਤੋਂ ਹੀ ਮਾਪੇ ਬੱਚਿਆਂ ਨੂੰ ਮੋਬਾਇਲ ਦੀ ਅਜਿਹੀ ਭੈੜੀ ਆਦਤ ਪਾ ਰਹੇ ਹਨ ਕਿ ਉਹ ਮੋਬਾਇਲ ਰਾਹੀਂ ਬੱਚਿਆਂ ਨੂੰ ਬਿਮਾਰੀਆਂ ਵੰਡ ਰਹੇ ਹਨ।  ਇੱਕ ਤਾਜ਼ਾ ਅਧਿਐਨ ‘ਚ ਹੈਰਾਨੀਜਨਕ ਤੱਥ ਸਾਮਣੇ ਆਏ ਹਨ। 2 ਸਾਲ ਤੋਂ ਘੱਟ ਉਮਰ ਦੇ 90 ਫੀਸਦੀ ਬੱਚੇ ਮੋਬਾਇਲ ਦੇ ਆਦੀ ਹੋ ਚੁੱਕੇ ਹਨ ਜੋਕਿ ਮੋਬਾਇਲ ਦੇਖੇ ਬਿਨ੍ਹਾਂ ਕੁੱਝ ਵੀ ਨਹੀਂ ਖਾਂਦੇ। ਇਹਨਾਂ ਦਾ ਸੁਭਾਅ ਵੀ ਜ਼ਿੱਦੀ ਬਣਦਾ ਜਾ ਰਿਹਾ ਹੈ। 

ਫਾਇਲ ਫੋਟੋ

ਜੇਕਰ ਤੁਸੀਂ ਵੀ ਆਪਣੇ ਕੰਮ ਨੂੰ ਆਸਾਨ ਬਣਾਉਣ ਲਈ ਅਜਿਹਾ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਓ। ਇਹ ਤਰੀਕਾ ਹੌਲੀ-ਹੌਲੀ ਬੱਚਿਆਂ ਦੀ ਆਦਤ ਬਣ ਸਕਦਾ ਹੈ ਅਤੇ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਵਿਗਾੜ ਸਕਦਾ ਹੈ।  ਹੁਣ ਪੜ੍ਹੋ ਇਸਦਾ ਬੱਚੇ ਉਪਰ ਕਿੰਨਾ ਅਸਰ ਪੈ ਰਿਹਾ ਹੈ। ਜਦੋਂ ਬੱਚਾ  ਮੋਬਾਈਲ ਨੂੰ ਦੇਖ ਕੇ ਕੁੱਝ ਖਾਂਦਾ ਹੈ ਤਾਂ ਉਸਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਿੰਨਾ ਖਾ ਰਿਹਾ ਹੈ। ਉਹ ਇਸ ਵੱਲ ਵੀ ਨਹੀਂ ਦੇਖਦਾ ਕਿ ਉਸਦੀ ਥਾਲੀ ਵਿੱਚ ਕੀ ਪਰੋਸਿਆ ਜਾਂਦਾ ਹੈ। ਅਜਿਹੇ ‘ਚ ਜ਼ਰੂਰਤ ਤੋਂ ਜ਼ਿਆਦਾ ਖਾ ਲੈਂਦਾ ਹੈ, ਜਿਸ ਨਾਲ ਮੋਟਾਪਾ ਵਧਦਾ ਹੈ। ਮੋਬਾਈਲ ਦੇਖ ਕੇ ਖਾਣਾ ਖਾਣ ਨਾਲ ਬੱਚਾ ਭੋਜਨ ਦਾ ਸਵਾਦ ਲੈਣਾ ਭੁੱਲ ਜਾਂਦਾ ਹੈ। ਉਸਨੂੰ ਸਮਝ ਨਹੀਂ ਆਉਂਦੀ ਕਿ ਖਾਣਾ ਚੰਗਾ ਹੈ ਜਾਂ ਨਹੀਂ। 

ਫਾਇਲ ਫੋਟੋ

ਖਾਣਾ ਖਾਂਦੇ ਸਮੇਂ ਟੀਵੀ ਦੇਖਣ ਨਾਲ ਮੈਟਾਬੋਲਿਕ ਰੇਟ ਘੱਟ ਜਾਂਦਾ ਹੈ। ਜਿਸ ਕਾਰਨ ਭੋਜਨ ਦੇਰ ਨਾਲ ਪਚਦਾ ਹੈ ਅਤੇ ਫੈਟ ਬਰਨਿੰਗ ਪ੍ਰਕਿਰਿਆ ਵੀ ਹੌਲੀ ਹੋ ਜਾਂਦੀ ਹੈ। ਜੇਕਰ ਤੁਹਾਡਾ ਬੱਚਾ ਸਮਾਰਟਫੋਨ ਦੇ ਸਾਹਮਣੇ ਖਾਣਾ ਖਾਂਦਾ ਹੈ ਅਤੇ ਸਰੀਰਕ ਤੌਰ ‘ਤੇ ਸਰਗਰਮ ਨਹੀਂ ਹੈ ਤਾਂ ਉਸ ਦਾ ਮੈਟਾਬੋਲਿਜ਼ਮ ਘੱਟ ਹੋਣ ਦੀ ਸੰਭਾਵਨਾ ਹੈ।

ਫਾਇਲ ਫੋਟੋ

ਇੱਕ ਵਾਰ ਜਦੋਂ ਬੱਚਾ ਸਮਾਰਟਫੋਨ ਦਾ ਦੋਸਤ ਬਣ ਜਾਂਦਾ ਹੈ ਤਾਂ ਉਸਨੂੰ ਆਪਣੇ ਮਾਤਾ-ਪਿਤਾ ਦੀ ਜ਼ਰੂਰਤ ਵੀ ਮਹਿਸੂਸ ਨਹੀਂ ਹੁੰਦੀ। ਜਦੋਂ ਉਸਦੀ ਮਾਂ ਉਸਨੂੰ ਦੁੱਧ ਪਿਲਾਉਂਦੀ ਹੈ ਤਾਂ ਉਹ ਉਸ ਵੱਲ ਦੇਖਦਾ ਵੀ ਨਹੀਂ। ਇਸ ਨਾਲ ਨਾ ਸਿਰਫ ਮਾਂ ਅਤੇ ਬੱਚੇ ਦਾ ਰਿਸ਼ਤਾ ਖਰਾਬ ਹੁੰਦਾ ਹੈ ਸਗੋਂ ਬੱਚੇ ਦੇ ਦਿਮਾਗ ਲਈ ਵੀ ਨੁਕਸਾਨਦਾਇਕ ਹੈ। ਜਦੋਂ ਬੱਚਾ ਫੋਨ ਨੂੰ ਨੇੜਿਓਂ ਦੇਖਦਾ ਹੈ ਤਾਂ ਉਸ ਦੀਆਂ ਅੱਖਾਂ ਦੀ ਨਜ਼ਰ ਕਮਜ਼ੋਰ ਹੋਣ ਦਾ ਖਤਰਾ ਰਹਿੰਦਾ ਹੈ। 

ਬੱਚਿਆਂ ਨੂੰ ਮੋਬਾਇਲ ਤੋਂ ਇਸ ਤਰ੍ਹਾਂ ਰੱਖੋ ਦੂਰ

ਬੱਚੇ ਮਾਤਾ ਪਿਤਾ ਨੂੰ ਦੇਖ ਕੇ ਸਭ ਸਿੱਖਦੇ ਹਨ। ਕੋਸ਼ਿਸ਼ ਕਰੋ ਕਿ ਖੁਦ ਵੀ ਭੋਜਨ ਖਾਂਦੇ ਸਮੇਂ ਮੋਬਾਇਲ ਤੋਂ ਦੂਰੀ ਬਣਾ ਕੇ ਰੱਖੋ ਅਤੇ ਬੱਚਿਆਂ ਨੂੰ ਆਪਣੇ ਨਾਲ ਹੀ ਭੋਜਨ ਦਿਓ। 

ਜੇਕਰ ਬੱਚਾ ਮੋਬਾਇਲ ਦੇਖੇ ਬਿਨ੍ਹਾਂ ਖਾਣਾ ਨਹੀਂ ਖਾਂਦਾ ਤਾਂ ਉਸ ਸਮੇਂ ਖਾਣ ਨੂੰ ਦਿਓ ਜਦੋਂ ਬੱਚਾ ਭੁੱਖਾ ਹੋਵੇ।

ਬਿਨ੍ਹਾਂ ਟੀਵੀ ਤੇ ਮੋਬਾਇਲ ਦੇ ਕੁੱਝ ਸਮਾਂ ਖਾਣਾ ਖਿਲਾਓ ਜੇਕਰ ਬੱਚਾ ਠੀਕ ਤਰ੍ਹਾਂ ਨਾਲ ਖਾਂਦਾ ਹੈ ਤਾਂ ਸਮਾਂ ਵਧਾ ਦਿਓ

ਬੱਚਿਆਂ ਨੂੰ ਖਾਣੇ ਦਾ ਸਵਾਦ ਤੇ ਰੰਗ ਪੁੱਛਦੇ ਰਹੋ।

                      ਮਾਪਿਆਂ ਨੂੰ ਆਪਣੇ ਬੱਚਿਆਂ ਦੀ ਮੋਬਾਇਲ ਦੀ ਭੈੜੀ ਆਦਤ ਛੁਡਾਉਣ ਲਈ ਅਜਿਹਾ ਕਰਨਾ ਚਾਹੀਦਾ ਹੈ ਤਾਂ ਜੋ ਬੱਚੇ ਬਿਮਾਰੀਆਂ ਤੋਂ ਬਚ ਸਕਣ ਅਤੇ ਚੰਗੀਆਂ ਆਦਤਾਂ ਦੇ ਆਦੀ ਬਣ ਜਾਣ।