ਖਾਣ-ਪੀਣ ਵਿੱਚ ਸੁਧਾਰ ਕਰਕੇ ਬਚੋ ਸ਼ੂਗਰ ਤੋਂ

ਡਾਇਬਟੀਜ਼ ਇੱਕ ਗੰਭੀਰ ਸਿਹਤ ਸਮੱਸਿਆ ਹੈ, ਹਰ ਉਮਰ ਦੇ ਲੋਕਾਂ ਵਿੱਚ ਇਸ ਦਾ ਖਤਰਾ ਹਰ ਸਾਲ ਵਧਦਾ ਜਾ ਰਿਹਾ ਹੈ। ਬਲੱਡ ਸ਼ੂਗਰ ਦੇ ਨਾਲ ਸਰੀਰ ਦੇ ਕਈ ਅੰਗਾਂ ‘ਤੇ ਗੰਭੀਰ ਮਾੜੇ ਪ੍ਰਭਾਵ ਪੈ ਸਕਦੇ ਹਨ। ਇਹੀ ਕਾਰਨ ਹੈ ਕਿ ਸਿਹਤ ਮਾਹਰ ਸਾਰੇ ਲੋਕਾਂ ਨੂੰ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਕਈ ਉਪਾਵਾਂ ਦੀ ਗੰਭੀਰਤਾ […]

Share:

ਡਾਇਬਟੀਜ਼ ਇੱਕ ਗੰਭੀਰ ਸਿਹਤ ਸਮੱਸਿਆ ਹੈ, ਹਰ ਉਮਰ ਦੇ ਲੋਕਾਂ ਵਿੱਚ ਇਸ ਦਾ ਖਤਰਾ ਹਰ ਸਾਲ ਵਧਦਾ ਜਾ ਰਿਹਾ ਹੈ। ਬਲੱਡ ਸ਼ੂਗਰ ਦੇ ਨਾਲ ਸਰੀਰ ਦੇ ਕਈ ਅੰਗਾਂ ‘ਤੇ ਗੰਭੀਰ ਮਾੜੇ ਪ੍ਰਭਾਵ ਪੈ ਸਕਦੇ ਹਨ। ਇਹੀ ਕਾਰਨ ਹੈ ਕਿ ਸਿਹਤ ਮਾਹਰ ਸਾਰੇ ਲੋਕਾਂ ਨੂੰ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਕਈ ਉਪਾਵਾਂ ਦੀ ਗੰਭੀਰਤਾ ਨਾਲ ਪਾਲਣਾ ਕਰਨ ਦੀ ਸਲਾਹ ਦਿੰਦੇ ਹਨ। ਵਿਸ਼ਵ ਡਾਇਬਟੀਜ਼ ਦਿਵਸ ਹਰ ਸਾਲ 14 ਨਵੰਬਰ ਨੂੰ ਮਨਾਇਆ ਜਾਂਦਾ ਹੈ ਜਿਸ ਦਾ ਉਦੇਸ਼ ਲੋਕਾਂ ਨੂੰ ਵਿਸ਼ਵ ਪੱਧਰ ‘ਤੇ ਡਾਇਬਟੀਜ਼ ਦੇ ਵਧਦੇ ਖ਼ਤਰਿਆਂ ਬਾਰੇ ਸੁਚੇਤ ਕਰਨਾ ਅਤੇ ਰੋਕਥਾਮ ਦੇ ਉਪਾਵਾਂ ਬਾਰੇ ਜਾਗਰੂਕ ਕਰਨਾ ਹੈ।
ਫਾਈਬਰ ਨਾਲ ਭਰਪੂਰ ਫਲਾਂ ਦਾ ਸੇਵਨ ਕਰੋ
ਫਲਾਂ ਵਿੱਚ ਪਾਇਆ ਜਾਣ ਵਾਲਾ ਫਾਈਬਰ (ਘੁਲਣਸ਼ੀਲ ਅਤੇ ਅਘੁਲਣਸ਼ੀਲ ਦੋਵੇਂ) ਪਾਚਨ ਨੂੰ ਹੌਲੀ ਕਰਕੇ ਬਲੱਡ ਸ਼ੂਗਰ ਦੇ ਵਾਧੇ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ। ਇਹ ਚਰਬੀ ਅਤੇ ਕੋਲੇਸਟ੍ਰੋਲ ਨੂੰ ਵੀ ਸੀਮਿਤ ਕਰਦਾ ਹੈ। ਇਸ ਲਈ ਡਾਇਬਟੀਜ਼ ਦੇ ਮਰੀਜ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਖੁਰਾਕ ਵਿੱਚ ਫਾਈਬਰ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰਨ। ਇਹ ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਦੋਵਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਘੁਲਣਸ਼ੀਲ ਫਾਈਬਰ ਸੇਬ, ਕੇਲੇ, ਬ੍ਰਸੇਲਜ਼ ਸਪਾਉਟ ਅਤੇ ਐਵੋਕਾਡੋ ਵਿੱਚ ਪਾਇਆ ਜਾਂਦਾ ਹੈ।


ਐਂਟੀਆਕਸੀਡੈਂਟ ਨਾਲ ਭਰਪੂਰ ਫਲਾਂ ਦੇ ਫਾਇਦੇ
ਗੂੜ੍ਹੇ ਲਾਲ, ਜਾਮਨੀ ਅਤੇ ਨੀਲੇ ਫਲਾਂ ਵਿੱਚ ਆਮ ਤੌਰ ‘ਤੇ ਚੰਗੀ ਮਾਤਰਾ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ। ਐਂਟੀਆਕਸੀਡੈਂਟਸ ਸਰੀਰ ਵਿੱਚ ਫ੍ਰੀ ਰੈਡੀਕਲਸ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਫਾਇਦੇਮੰਦ ਮੰਨੇ ਜਾਂਦੇ ਹਨ। ਬਲੂਬੇਰੀ, ਸੇਬ ਵਰਗੇ ਫਲ ਐਂਟੀਆਕਸੀਡੈਂਟ, ਵਿਟਾਮਿਨ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ। ਬੇਰੀਆਂ ਵੀ ਤੁਹਾਡੇ ਲਈ ਵਧੀਆ ਵਿਕਲਪ ਹੋ ਸਕਦੀਆਂ ਹਨ। ਵਿਟਾਮਿਨ ਸੀ, ਵਿਟਾਮਿਨ ਕੇ, ਮੈਗਨੀਜ਼, ਪੋਟਾਸ਼ੀਅਮ ਵਾਲੇ ਫਲਾਂ ਦਾ ਸੇਵਨ ਕੀਤਾ ਜਾ ਸਕਦਾ ਹੈ।
ਮਿੱਠੇ ਫਲਾਂ ਤੋਂ ਪਰਹੇਜ਼ ਕਰੋ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਡਾਇਬਟੀਜ਼ ਵਿਚ ਜਿਨ੍ਹਾਂ ਫਲਾਂ ਵਿਚ ਕੁਦਰਤੀ ਤੌਰ ‘ਤੇ ਸ਼ੂਗਰ ਜ਼ਿਆਦਾ ਹੁੰਦੀ ਹੈ, ਉਨ੍ਹਾਂ ਦਾ ਸੇਵਨ ਘੱਟ ਜਾਂ ਬਿਲਕੁਲ ਨਹੀਂ ਕਰਨਾ ਚਾਹੀਦਾ। ਉੱਚ ਗਲਾਈਸੈਮਿਕ ਇੰਡੈਕਸ (GI)ਵਾਲੇ ਫਲਾਂ ਤੋਂ ਬਚੋ। ਜੇਕਰ ਕਿਸੇ ਭੋਜਨ ਦਾ ਜੀਆਈ ਸਕੋਰ 70 ਅਤੇ 100 ਦੇ ਵਿਚਕਾਰ ਹੈ, ਤਾਂ ਇਸ ਵਿੱਚ ਖੰਡ ਦੀ ਮਾਤਰਾ ਵੱਧ ਹੋ ਸਕਦੀ ਹੈ। ਅੰਬ, ਖਜੂਰ, ਤਰਬੂਜ ਅਤੇ ਅਨਾਨਾਸ ਵਰਗੇ ਫਲਾਂ ਦਾ ਸੇਵਨ ਡਾਕਟਰ ਦੀ ਸਲਾਹ ‘ਤੇ ਹੀ ਕਰੋ।