ਰਾਜਘਰਾਣੇ ਦੀ ਰਾਜਕੁਮਾਰੀ ਦਾ ਸਿਆਸੀ ਸਫ਼ਰ


2023/12/12 20:49:51 IST

ਮਹਾਰਾਣੀ ਦੀ ਧੀ

    ਜੈਪੁਰ ਦੀ ਰਾਜਕੁਮਾਰੀ ਦੀਆ ਕੁਮਾਰੀ ਸਵਰਗੀ ਬ੍ਰਿਗੇਡੀਅਰ ਭਵਾਨੀ ਸਿੰਘ ਅਤੇ ਮਹਾਰਾਣੀ ਪਦਮਣੀ ਦੇਵੀ ਦੀ ਬੇਟੀ ਹੈ। 10 ਸਾਲ ਪਹਿਲਾਂ ਸਿਆਸਤ ਵਿੱਚ ਕਦਮ ਰੱਖਿਆ ਅਤੇ ਸੰਨ 2013 ਵਿੱਚ ਵਿਧਾਇਕ ਬਣੀ।

ਲੰਡਨ 'ਚ ਪੜ੍ਹਾਈ

    ਸ਼ੁਰੂਆਤੀ ਸਿੱਖਿਆ ਜੈਪੁਰ ਦੇ ਮਹਾਰਾਣੀ ਗਾਇਤਰੀ ਦੇਵੀ ਗਰਲਜ਼ ਪਬਲਿਕ ਸਕੂਲ ਅਤੇ ਨਵੀਂ ਦਿੱਲੀ ਦੇ ਮਾਡਰਨ ਸਕੂਲ ਤੋਂ ਹੋਈ। ਲੰਡਨ ਦੇ ਚੇਲਸੀ ਸਕੂਲ ਆਫ਼ ਆਰਟਸ ਤੋਂ ਪੜ੍ਹਾਈ ਕੀਤੀ ਹੈ।

ਸ਼ਾਨਦਾਰ ਜਿੱਤ

    ਇਸ ਵਾਰ ਵਿਦਿਆਧਰ ਨਗਰ ਵਿਧਾਨ ਸਭਾ ਸੀਟ ਤੋਂ ਪ੍ਰਚੰਡ ਜਿੱਤ ਹਾਸਲ ਕੀਤੀ। ਦੀਆ ਨੂੰ 158516 ਵੋਟਾਂ ਮਿਲੀਆਂ।

ਇਕਲੌਤੀ ਔਲਾਦ

    ਮਾਪਿਆਂ ਦੀ ਇਕਲੌਤੀ ਔਲਾਦ ਹੋਣ ਕਾਰਨ ਉਹ ਆਪਣੀ ਦਾਦੀ ਰਾਜਮਾਤਾ ਗਾਇਤਰੀ ਦੇਵੀ ਦੀ ਦੇਖਰੇਖ ਵਿੱਚ ਪਲੀ।

ਲੋਕ ਸਭਾ ਮੈਂਬਰ

    ਦੀਆ ਨੇ ਸੰਨ 2019 ਵਿੱਚ ਰਾਜਸਮੰਦ ਤੋਂ ਲੋਕ ਸਭਾ ਦੀ ਚੋਣ ਜਿੱਤੀ ਸੀ। ਭਾਜਪਾ ਨੇ ਇਸ ਸਾਲ ਭਰੋਸਾ ਕਰਦੇ ਜੈਪੁਰ ਦੀ ਵਿਦਿਆਧਰ ਨਗਰ ਵਿਧਾਨ ਸਭਾ ਸੀਟ ਤੋਂ ਮੈਦਾਨ ਵਿੱਚ ਉਤਾਰਿਆ ਸੀ।

ਡਿਪਟੀ CM

    ਰਾਜਸਥਾਨ ਦੀ ਡਿਪਟੀ ਸੀਐੱਮ ਦੀਆ ਨੂੰ ਬਣਾਇਆ ਗਿਆ। ਭਾਜਪਾ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਐਲਾਨ ਕੀਤਾ।

52 ਸਾਲ ਉਮਰ

    ਦੀਆ ਕੁਮਾਰੀ 52 ਸਾਲ ਦੀ ਹੈ। ਉਹਨਾਂ ਦਾ ਜਨਮ 30 ਜਨਵਰੀ 1971 ਨੂੰ ਜੈਪੁਰ ਵਿਖੇ ਹੋਇਆ।

View More Web Stories