26 ਜਨਵਰੀ ਤੇ 15 ਅਗਸਤ ਨੂੰ ਤਿਰੰਗਾ ਲਹਿਰਾਉਣ ਦੇ ਤਰੀਕੇ ਦਾ ਫ਼ਰਕ ਸਮਝੋ
ਵੱਖਰੇ ਨਿਯਮ
15 ਅਗਸਤ ਨੂੰ ਸੁਤੰਤਰਤਾ ਦਿਵਸ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਉਣ ਦੇ ਨਿਯਮ ਵੀ ਵੱਖ-ਵੱਖ ਹਨ। ਪਰ ਜ਼ਿਆਦਾਤਰ ਲੋਕ ਇਸ ਬਾਰੇ ਨਹੀਂ ਜਾਣਦੇ ਹਨ।
ਆਜ਼ਾਦੀ ਤੇ ਸੰਵਿਧਾਨ
ਸਾਡਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ। ਜਦੋਂਕਿ ਦੇਸ਼ ਦਾ ਸੰਵਿਧਾਨ 26 ਜਨਵਰੀ 1950 ਨੂੰ ਹੋਂਦ ਵਿੱਚ ਆਇਆ ਸੀ ਤੇ ਭਾਰਤ ਨੂੰ ਗਣਤੰਤਰ ਘੋਸ਼ਿਤ ਕੀਤਾ ਗਿਆ ਸੀ।
ਫ਼ਰਕ ਜਾਣੋ
ਆਜਾ਼ਦੀ ਦਿਹਾੜੇ ਤੇ ਝੰਡੇ ਨੂੰ ਪਹਿਲਾਂ ਹੇਠਾਂ ਤੋਂ ਇੱਕ ਰੱਸੀ ਖਿੱਚ ਕੇ ਲਿਆਇਆ ਜਾਂਦਾ ਹੈ ਅਤੇ ਫਿਰ ਲਹਿਰਾਇਆ ਜਾਂਦਾ ਹੈ।
26 ਜਨਵਰੀ
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਝੰਡਾ ਸਿਖਰ ਤੇ ਹੀ ਬੰਨ੍ਹਿਆ ਰਹਿੰਦਾ ਹੈ ਅਤੇ ਇਸਨੂੰ ਖੋਲ੍ਹ ਕੇ ਲਹਿਰਾਇਆ ਜਾਂਦਾ ਹੈ।
ਲਾਲ ਕਿਲ੍ਹਾ
ਭਾਰਤ ਵਾਸੀਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸੁਤੰਤਰਤਾ ਦਿਵਸ ਤੇ ਲਾਲ ਕਿਲ੍ਹੇ ਤੋਂ ਝੰਡਾ ਲਹਿਰਾਇਆ ਜਾਂਦਾ ਹੈ। ਪ੍ਰਧਾਨਮੰਤਰੀ ਇਹ ਰਸਮ ਅਦਾ ਕਰਦੇ ਹਨ।
ਰਾਜਪਥ
26 ਜਨਵਰੀ ਨੂੰ ਦਿੱਲੀ ਦੇ ਰਾਜਪਥ ਤੇ ਝੰਡਾ ਲਹਿਰਾਇਆ ਜਾਂਦਾ ਹੈ। ਰਾਸ਼ਟਰਪਤੀ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹਨ।
View More Web Stories