ਇਹ ਹੈ ਦੁਨੀਆ ਦੀ ਸਭ ਤੋਂ ਸੋਹਣੀ AI ਮਾਡਲ
2.50 ਲੱਖ ਫਾਲੋਅਰ
ਸਪੈਨਿਸ਼ ਕੰਪਨੀ ਨੇ AI ਮਾਡਲ ਤਿਆਰ ਕੀਤੀ ਹੈ। ਇਸ ਦਾ ਨਾਂ Aitana Lopez ਰੱਖਿਆ ਗਿਆ ਹੈ। ਇੰਸਟਾਗ੍ਰਾਮ ਤੇ ਇਸਦੇ 2.5 ਲੱਖ ਫਾਲੋਅਰ ਹਨ।
ਗੁਲਾਬੀ ਵਾਲਾਂ ਵਾਲੀ ਖੂਬਸੂਰਤੀ
ਬੇਦਾਗ ਚਮੜੀ, ਮਨਮੋਹਕ ਮੁਸਕਰਾਹਟ ਅਤੇ ਗੁਲਾਬੀ ਵਾਲਾਂ ਵਾਲੀ ਖੂਬਸੂਰਤੀ ਅਕਸਰ ਦੁਨੀਆ ਚ ਵਾਪਰ ਰਹੀਆਂ ਘਟਨਾਵਾਂ ਦੀਆਂ ਤਸਵੀਰਾਂ ਸ਼ੇਅਰ ਕਰਦੀ ਹੈ।
ਮਹੀਨੇ ਦੀ ਕਮਾਈ 9 ਲੱਖ
ਇਹ ਮਾਡਲ ਕਈ ਬ੍ਰਾਂਡਾਂ ਦੀ ਮਸ਼ਹੂਰੀ ਕਰਦੀ ਹੈ। ਉਹ ਹਰ ਇਸ਼ਤਿਹਾਰ ਤੋਂ ਲਗਭਗ 91,000 ਰੁਪਏ ਕਮਾਉਂਦੀ ਹੈ। ਉਸ ਦੀ ਮਹੀਨਾਵਾਰ ਕਮਾਈ 9 ਲੱਖ ਰੁਪਏ ਤੋਂ ਵੱਧ ਹੈ।
ਮਿਲਣਾ ਚਾਹੁੰਦੇ ਲੋਕ
ਲੋਕ ਜਾਣਦੇ ਹਨ ਕਿ ਇਹ AI ਮਾਡਲ ਹੈ। ਫਿਰ ਵੀ ਲੋਕ ਇਸ ਨੂੰ ਮਿਲਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਕੰਪਨੀ ਨੂੰ ਲਿਖ ਰਹੇ ਹਨ ਕਿ ਇਸਨੂੰ ਘੱਟੋ-ਘੱਟ ਇੱਕ ਵਾਰ ਮਿਲਾਓ।
AI ਦੀ ਵਰਤੋਂ ਨਾਲ ਤਿਆਰ
Aitana Lopez ਦੇ ਇੰਸਟਾਗ੍ਰਾਮ ਬਾਇਓ ਵਿੱਚ ਕਿਹਾ ਗਿਆ ਹੈ ਕਿ 25 ਸਾਲਾ ਸਪੈਨਿਸ਼ ਮਾਡਲ ਏਆਈ ਦੁਆਰਾ ਸੰਚਾਲਿਤ ਹੈ।
ਕੰਮ ਕਰ ਰਹੀ ਪੂਰੀ ਟੀਮ
ਏਤਾਨਾ ਨੂੰ ਚਲਾਉਣ ਲਈ ਪੂਰੀ ਟੀਮ ਕੰਮ ਕਰਦੀ ਹੈ। ਇਹ ਟੀਮ ਫੈਸਲਾ ਕਰਦੀ ਹੈ ਕਿ ਇਹ ਇੱਕ ਹਫ਼ਤੇ ਵਿੱਚ ਕੀ ਕਰੇਗੀ? ਉਹ ਕਿਹੜੀਆਂ ਥਾਵਾਂ ਤੇ ਜਾਵੇਗੀ?
ਫੋਟੋਸ਼ਾਪ ਦੀ ਵਰਤੋਂ
ਮਾਹਰ ਵੱਖ-ਵੱਖ ਸਥਾਨਾਂ ਤੇ ਮਾਡਲ ਨੂੰ ਸੁਪਰਇੰਪੋਜ਼ ਕਰਕੇ ਤੇ ਹੋਰ AI ਚਿੱਤਰਾਂ ਨੂੰ ਜੋੜ ਕੇ ਫੋਟੋਸ਼ਾਪ ਦੀ ਵਰਤੋਂ ਕਰਦੇ ਹੋਏ Aitana ਦੀਆਂ ਤਸਵੀਰਾਂ ਤਿਆਰ ਕਰਦੇ ਹਨ।
ਮਿਲ ਰਹੀ ਤਾਰੀਫ
ਸ਼ੁਰੂਆਤ ਚ ਲੋਕਾਂ ਨੇ ਇਸ ਦੀ ਪ੍ਰਮਾਣਿਕਤਾ ਤੇ ਸਵਾਲ ਚੁੱਕੇ। ਪਰ ਹੁਣ ਇਸਦੀ ਤਾਰੀਫ ਮਿਲ ਰਹੀ ਹੈ। ਉਸ ਨੂੰ ਮਿਲਣ ਦੇ ਚਾਹਵਾਨ ਲੋਕਾਂ ਤੋਂ ਸੱਦਾ ਪੱਤਰ ਵੀ ਮਿਲੇ ਹਨ।
3.69 ਲੱਖ ਰੁਪਏ ਹੋਏ ਖਰਚ
ਕੰਪਨੀ ਨੇ ਉਸ ਨੂੰ ਬਾਰਸੀਲੋਨਾ ਦੀ ਸਭ ਤੋਂ ਉਤਸ਼ਾਹੀ ਔਰਤ ਵਜੋਂ ਪੇਸ਼ ਕੀਤਾ ਹੈ। ਇਸ ਨੂੰ ਬਣਾਉਣ ਵਿੱਚ ਦੋ ਮਹੀਨੇ ਲੱਗੇ ਅਤੇ 3.69 ਲੱਖ ਰੁਪਏ ਦੀ ਲਾਗਤ ਆਈ।
View More Web Stories