ਸੰਵਿਧਾਨ ਦੇ ਹਰ ਪੰਨੇ 'ਤੇ ਹੈ ਇਸ ਸ਼ਖਸ਼ੀਅਤ ਦਾ ਨਾਮ
26 ਜਨਵਰੀ
ਅੱਜ 26 ਜਨਵਰੀ ਹੈ। ਅੱਜ ਦੇ ਦਿਨ ਹੀ ਭਾਰਤ ਗਣਤੰਤਰ ਬਣਿਆ ਸੀ। 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ।
ਸਭ ਤੋਂ ਵੱਡਾ ਲਿਖਤ ਸੰਵਿਧਾਨ
ਭਾਰਤ ਦਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡਾ ਲਿਖਤ ਸੰਵਿਧਾਨ ਹੈ। ਭਾਰਤੀ ਸੰਵਿਧਾਨ ਨੂੰ ਬਣਾਉਣ ਚ 2 ਸਾਲ 11 ਮਹੀਨੇ 18 ਦਿਨ ਲੱਗੇ ਸੀ। ਡਾ. ਭੀਮ ਰਾਓ ਅੰਬੇਡਕਰ ਦਾ ਅਹਿਮ ਯੋਗਦਾਨ ਰਿਹਾ।
ਕਿਸਨੇ ਲਿਖਿਆ
ਭਾਰਤੀ ਸੰਵਿਧਾਨ ਨੂੰ ਪ੍ਰੇਮ ਬਿਹਾਰੀ ਨਾਰਾਇਣ ਰਾਇਜਾਦਾ ਨੇ ਆਪਣੇ ਹੱਥਾਂ ਨਾਲ ਲਿਖਿਆ।
ਸੰਵਿਧਾਨ ਲਿਖਣ ਲਈ 2 ਸ਼ਰਤਾਂ
ਉਹਨਾਂ ਨੇ ਸੰਵਿਧਾਨ ਲਿਖਣ ਲਈ ਤਤਕਾਲੀ ਪੀਐਮ ਪੰਡਿਤ ਜਵਾਹਰ ਲਾਲ ਨਹਿਰੂ ਅੱਗੇ 2 ਸ਼ਰਤਾਂ ਰੱਖੀਆਂ ਸੀ।
ਹਰ ਪੇਜ਼ ਉਪਰ ਨਾਮ
ਪ੍ਰੇਮ ਬਿਹਾਰੀ ਨਾਰਾਇਣ ਰਾਇਜਾਦਾ ਦੀ ਪਹਿਲੀ ਸ਼ਰਤ ਇਹ ਸੀ ਕਿ ਉਹ ਹਰ ਪੇਜ਼ ਉਪਰ ਆਪਣਾ ਨਾਮ ਲਿਖਣਗੇ।
ਦੂਜੀ ਸ਼ਰਤ
ਦੂਸਰੀ ਸ਼ਰਤ ਇਹ ਰੱਖੀ ਗਈ ਸੀ ਕਿ ਸੰਵਿਧਾਨ ਦੇ ਆਖਰੀ ਪੇਜ਼ ਉਪਰ ਆਪਣੇ ਨਾਮ ਦੇ ਨਾਲ ਆਪਣੇ ਦਾਦਾ ਦਾ ਨਾਮ ਲਿਖਣਗੇ।
ਇਟੈਲਿਕ ਭਾਸ਼ਾ ਦੀ ਵਰਤੋਂ
ਸ਼ਰਤਾਂ ਮੰਨਣ ਮਗਰੋਂ ਸੰਵਿਧਾਨ ਨੂੰ ਇਟੈਲਿਕ ਸ਼ੈਲ਼ੀ ਚ ਲਿਖਿਆ ਗਿਆ ਸੀ। ਇਸਨੂੰ ਲਿਖਣ ਲਈ 6 ਮਹੀਨੇ ਦਾ ਸਮਾਂ ਲੱਗਿਆ ਸੀ।
ਕਿੱਥੇ ਹੈ ਅਸਲੀ ਕਾਪੀ
ਅੱਜ ਵੀ ਭਾਰਤੀ ਸੰਵਿਧਾਨ ਦੀ ਲਿਖਤ ਅਸਲੀ ਕਾਪੀ ਸੰਸਦ ਦੀ ਲਾਇਬ੍ਰੇਰੀ ਚ ਹੀਲੀਅਮ ਨਾਲ ਭਰੇ ਕੇਸ ਚ ਸੁਰੱਖਿਅਤ ਰੱਖੀ ਹੋਈ ਹੈ।
View More Web Stories