ਆਲੀਆ-ਕੈਟਰੀਨਾ ਸਮੇਤ ਅਯੁੱਧਿਆ 'ਚ ਲੱਗਿਆ ਇਹਨਾਂ ਸਿਤਾਰਿਆਂ ਦਾ ਮੇਲਾ
ਸਿਤਾਰਿਆਂ ਨੇ ਲਿਆ ਹਿੱਸਾ
ਅਯੁੱਧਿਆ ਚ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗ੍ਰਾਮ ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਭਾਗ ਲਿਆ।
1 ਵਜੇ ਤੱਕ ਪ੍ਰਾਣ ਪ੍ਰਤਿਸ਼ਠਾ
1 ਵਜੇ ਤੱਕ ਰਾਮਲਲਾ ਦਾ ਪ੍ਰਾਣ ਪ੍ਰਤਿਸ਼ਠਾ ਪ੍ਰੋਗ੍ਰਾਮ ਚੱਲਿਆ। ਇਸ ਉਪਰੰਤ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਭਗਵਾਨ ਰਾਮ ਦੇ ਦਰਸ਼ਨ ਕੀਤੇ।
ਰਣਬੀਰ-ਆਲੀਆ, ਵਿੱਕੀ-ਕੈਟਰੀਨਾ
ਬਾਲੀਵੁੱਡ ਸਿਤਾਰੇ ਰਣਬੀਰ ਕਪੂਰ, ਆਲੀਆ ਭੱਟ, ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਇੱਕ ਸਾਥ ਅਯੁੱਧਿਆ ਪਹੁੰਚੇ। ਭਗਵਾਨ ਸ਼੍ਰੀ ਰਾਮ ਦੀ ਮਹਿਮਾ ਦਾ ਗੁਣਗਾਨ ਕੀਤਾ।
ਮਾਧੁਰੀ ਦੀਕਸ਼ਿਤ
ਮਾਧੁਰੀ ਦੀਕਸ਼ਿਤ ਆਪਣੇ ਪਤੀ ਡਾ. ਨੇਨੇ ਦੇ ਨਾਲ ਪ੍ਰੋਗ੍ਰਾਮ ਚ ਪਹੁੰਚੀ। ਕਾਫੀ ਸਮਾਂ ਭਗਵਾਨ ਰਾਮ ਦੀ ਜਨਮਭੂਮੀ ਉਪਰ ਬਿਤਾਇਆ।
ਅਮਿਤਾਭ ਬੱਚਨ
ਬਾਲੀਵੁੱਡ ਦੇ ਕਿੰਗ ਅਮਿਤਾਭ ਬੱਚਨ ਆਪਣੇ ਬੇਟੇ ਅਭਿਸ਼ੇਕ ਬੱਚਨ ਦੇ ਨਾਲ ਪ੍ਰਾਣ ਪ੍ਰਤਿਸ਼ਠਾ ਪ੍ਰੋਗ੍ਰਾਮ ਚ ਪੁੱਜੇ। ਇੱਥੇ ਅਮਿਤਾਭ ਨੇ ਪੀਐਮ ਮੋਦੀ ਨਾਲ ਵੀ ਮੁਲਾਕਾਤ ਕੀਤੀ।
ਚਾਰੇ ਪਾਸੇ ਖੁਸ਼ੀ
ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ। ਫ਼ਿਲਮੀ ਸਿਤਾਰੇ ਵੀ ਬੜੇ ਖੁਸ਼ ਦਿਖਾਈ ਦਿੱਤੇ। ਇਹਨਾਂ ਪਲਾਂ ਨੂੰ ਯਾਦਗਾਰੀ ਬਣਾਉਣ ਲਈ ਪਰਿਵਾਰਾਂ ਸਮੇਤ ਪੁੱਜੇ।
View More Web Stories