ਹੁਣ ਤੁਸੀਂ ਵੀ ਖਰੀਦੋ ਚੰਦ ਤੇ ਜ਼ਮੀਨ


2023/12/11 22:42:18 IST

ਸਾਲਾਂ ਤੋਂ ਖੋਜ ਜਾਰੀ

    ਚੰਦਰਮਾ ਤੇ ਜੀਵਨ ਸੰਭਵ ਹੈ ਜਾਂ ਨਹੀਂ ਇਸ ਬਾਰੇ ਸਾਲਾਂ ਤੋਂ ਖੋਜ ਚੱਲ ਰਹੀ ਹੈ। ਅਜਿਹੇ ਚ ਚੰਦਰਮਾ ਤੇ ਮਨੁੱਖ ਕਦੋਂ ਵਸੇਗਾ, ਇਸ ਬਾਰੇ ਕੁਝ ਕਹਿਣਾ ਆਸਾਨ ਨਹੀਂ ਹੈ। 

ਜ਼ਮੀਨ ਵੇਚਣ ਦੇ ਦਾਅਵੇ

    ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਿਵੇਂ ਧਰਤੀ ਦੀਆਂ ਕੁਝ ਕੰਪਨੀਆਂ ਚੰਦਰਮਾ ਤੇ ਜ਼ਮੀਨ ਵੇਚਣ ਦਾ ਦਾਅਵਾ ਕਰਦੀਆਂ ਹਨ। 

ਕੰਪਨੀਆਂ ਵੇਚ ਰਹੀਆਂ ਜ਼ਮੀਨ

    ਲੂਨਾ ਸੁਸਾਇਟੀ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਲੂਨਰ ਲੈਂਡਜ਼ ਰਜਿਸਟਰੀ ਦੋਵੇਂ ਕੰਪਨੀਆਂ ਹਨ ਜੋ ਚੰਦਰਮਾ ਤੇ ਜ਼ਮੀਨ ਵੇਚਣ ਦਾ ਦਾਅਵਾ ਕਰਦੀਆਂ ਹਨ। 

ਕਈ ਖੇਤਰਾਂ ਚ ਜ਼ਮੀਨ ਉਪਲਬਧ 

    Lunarregistry.com ਦੇ ਅਨੁਸਾਰ ਚੰਦਰਮਾ ਤੇ ਵੱਖ-ਵੱਖ ਖੇਤਰਾਂ ਵਿੱਚ ਉਪਲਬਧ ਜ਼ਮੀਨ ਦੀ ਕੀਮਤ ਵੱਖ-ਵੱਖ ਹੈ। 

63.07 ਡਾਲਰ ਪ੍ਰਤੀ ਏਕੜ ਕੀਮਤ

    ਜੇਕਰ ਤੁਸੀਂ ਸ਼ਾਂਤੀ ਦੇ ਸਮੁੰਦਰ ਚ ਚੰਦਰਮਾ ਤੇ ਜ਼ਮੀਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ 63.07 ਡਾਲਰ ਪ੍ਰਤੀ ਏਕੜ ਦੇ ਹਿਸਾਬ ਨਾਲ 5261 ਰੁਪਏ ਦੇਣੇ ਹੋਣਗੇ।

ਕਈ ਸਾਲ ਤੋਂ ਪ੍ਰਕਿਰਿਆ ਜਾਰੀ

    ਚੰਦਰਮਾ ਤੇ ਜ਼ਮੀਨ ਖਰੀਦਣ ਦੀ ਪ੍ਰਕਿਰਿਆ ਅੱਜ ਤੋਂ ਨਹੀਂ ਸਗੋਂ ਕੁਝ ਸਾਲ ਪਹਿਲਾਂ ਸ਼ੁਰੂ ਹੋਈ ਸੀ। 

ਚੰਦ 'ਤੇ ਖਰੀਦੀ ਜ਼ਮੀਨ 

    ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ ਜੰਮੂ-ਕਸ਼ਮੀਰ ਦੇ ਰੂਪੇਸ਼ ਮੇਸਨ ਨੇ ਵੀ ਦਿ ਲੂਨਰ ਰਜਿਸਟਰੀਤੋਂ ਚੰਦ ਤੇ ਜ਼ਮੀਨ ਖਰੀਦੀ ਹੈ। 

ਜੀਵਨ ਜ਼ਰੂਰ ਵਸੇਗਾ

    ਚੰਦਰਮਾ ਤੇ ਪਲਾਟ ਖਰੀਦਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਅੱਜ ਨਹੀਂ ਤਾਂ ਕੱਲ੍ਹ ਚੰਦਰਮਾ ਤੇ ਜੀਵਨ ਜ਼ਰੂਰ ਵਸੇਗਾ।

ਸਮੁੱਚੀ ਮਨੁੱਖ ਜਾਤੀ ਦਾ ਹੱਕ 

    ਚੰਦਰਮਾ ਤੇ ਕਿਸੇ ਇਕ ਦੇਸ਼ ਦਾ ਏਕਾਧਿਕਾਰ ਨਹੀਂ ਹੈ। ਧਰਤੀ ਤੋਂ ਪਰੇ ਬ੍ਰਹਿਮੰਡ ਉੱਤੇ ਸਮੁੱਚੀ ਮਨੁੱਖ ਜਾਤੀ ਦਾ ਹੱਕ ਹੈ।

View More Web Stories