ਜਾਣੋ ਕਿਉਂ ਤੋਤੇ ਨੇ ਮਾਤਾ ਸੀਤਾ ਨੂੰ ਦਿੱਤਾ ਸੀ ਸ਼ਰਾਪ, ਕੱਟਣਾ ਪਿਆ ਸੀ ਬਨਵਾਸ
ਸੀਤਾ ਨੂੰ ਸ਼ਰਾਪ
ਇਤਿਹਾਸ ਚ ਇਸਦਾ ਵਰਨਣ ਹੈ ਕਿ ਸੀਤਾ ਤੇ ਰਾਮ ਦੇ ਵਿਯੋਗ ਪਿੱਛੇ ਇੱਕ ਤੋਤੇ ਦਾ ਸੀਤਾ ਮਾਤਾ ਨੂੰ ਬਚਪਨ ਵਿੱਚ ਦਿੱਤਾ ਸ਼ਰਾਪ ਵਜ੍ਹਾ ਸੀ।
ਸ਼ਰਾਪ ਦੀ ਕਹਾਣੀ
ਮਾਤਾ ਸੀਤਾ ਆਪਣੀ ਭੈਣਾਂ ਦੇ ਨਾਲ ਖੇਡ ਰਹੇ ਸੀ। ਇਸੇ ਦੌਰਾਨ ਉਹ ਬਗੀਚੇ ਚ ਇੱਕ ਦਰੱਖਤ ਕੋਲ ਪਹੁੰਚੇ।
ਤੋਤਾ-ਤੋਤੀ ਦਾ ਜੋੜਾ
ਦਰੱਖਤ ਉਪਰ ਇੱਕ ਤੋਤਾ ਤੋਤੀ ਦਾ ਜੋੜਾ ਬੈਠਾ ਸੀ ਜੋ ਸ਼੍ਰੀਰਾਮ ਤੇ ਮਾਤਾ ਸੀਤਾ ਬਾਰੇ ਚ ਗੱਲ ਕਰ ਰਿਹਾ ਸੀ। ਇਸ ਦੌਰਾਨ ਆਪਣਾ ਨਾਮ ਸੁਣ ਕੇ ਸੀਤਾ ਹੈਰਾਨ ਰਹਿ ਗਏ।
ਸੀਤਾ ਨੇ ਤੋਤੇ ਤੋਂ ਪੁੱਛਿਆ
ਇਸ ਮਗਰੋਂ ਮਾਤਾ ਸੀਤਾ ਨੇ ਤੋਤੇ ਨੂੰ ਪੁੱਛਿਆ ਕਿ ਉਹਨਾਂ ਨੂੰ ਉਸਦਾ (ਸੀਤਾ) ਨਾਮ ਕਿਵੇਂ ਪਤਾ ਹੈ। ਤੋਤੇ ਨੇ ਜਵਾਬ ਦਿੱਤਾ ਕਿ ਉਹ ਮਹਾਂਰਿਸ਼ੀ ਵਾਲਮੀਕੀ ਦੇ ਆਸ਼ਰਮ ਚ ਰਹਿੰਦੇ ਹਨ। ਉਥੇ ਉਹਨਾਂ ਨੇ ਰਾਮ ਤੇ ਸੀਤਾ ਦੀ ਕਥਾ ਸੁਣੀ ਹੈ।
ਭਵਿੱਖ ਜਾਣਨ ਦੀ ਇੱਛਾ
ਇਸ ਮਗਰੋਂ ਮਾਤਾ ਸੀਤਾ ਨੇ ਤੋਤਾ-ਤੋਤੀ ਦੀ ਜੋੜੀ ਤੋਂ ਆਪਣਾ ਭਵਿੱਖ ਜਾਣਨ ਦੀ ਇੱਛਾ ਜਤਾਈ। ਪ੍ਰੰਤੂ ਤੋਤਾ ਤੋਤੀ ਨੇ ਭਵਿੱਖ ਦੱਸਣ ਤੋਂ ਇਨਕਾਰ ਕਰ ਦਿੱਤਾ।
ਤੋਤਾ-ਤੋਤੀ ਨੂੰ ਪਾਲਣ ਦੀ ਇੱਛਾ
ਇਸ ਮਗਰੋਂ ਸੀਤਾ ਨੇ ਤੋਤਾ-ਤੋਤੀ ਦੀ ਜੋੜੀ ਨੂੰ ਪਾਲਣ ਦੀ ਇੱਛਾ ਜਤਾਈ। ਪ੍ਰੰਤੂ ਤੋਤਾ ਉੱਥੋਂ ਉੱਡ ਗਿਆ ਤੇ ਤੋਤੀ ਉੱਡ ਨਹੀਂ ਸਕੀ।
ਤੋਤਾ ਦੀ ਮਜ਼ਬੂਰੀ
ਇਸ ਮਗਰੋਂ ਤੋਤਾ ਨੇ ਸੀਤਾ ਨੂੰ ਸਮਾਂ ਚੱਕਰ ਦੀ ਮਜ਼ਬੂਰੀ ਚ ਬੰਨ੍ਹੇ ਹੋਣ ਦੀ ਮਜ਼ਬੂਰੀ ਦੱਸਦੇ ਹੋਏ ਤੋਤੀ ਨੂੰ ਛੱਡ ਦਾ ਆਗ੍ਰਹਿ ਕੀਤਾ।
ਸੀਤਾ ਨੂੰ ਸ਼ਰਾਪ
ਤੋਤੀ ਨੇ ਸੀਤਾ ਨੂੰ ਸ਼ਰਾਪ ਦਿੱਤਾ ਕਿ ਜਿਸ ਪ੍ਰਕਾਰ ਮੈਨੂੰ ਮੇਰੇ ਪਤੀ ਤੋਂ ਦੂਰ ਕੀਤਾ ਗਿਆ ਹੈ ਉਸੇ ਤਰ੍ਹਾਂ ਤੁਸੀਂ (ਸੀਤਾ) ਵੀ ਆਪਣੇ ਪਤੀ ਤੋਂ ਦੂਰ ਹੋ ਜਾਵੋਗੇ।
ਸ਼ਰਾਪ ਦੇਣ ਮਗਰੋਂ
ਸੀਤਾ ਨੂੰ ਸ਼ਰਾਪ ਦੇਣ ਮਗਰੋਂ ਤੋਤਾ-ਤੋਤੀ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਕਿਹਾ ਜਾਂਦਾ ਹੈ ਕਿ ਤੋਤਾ ਅਗਲੇ ਜਨਮ ਚ ਧੋਬੀ ਬਣਿਆ। ਉਹੀ ਧੋਬੀ ਜਿਸਨੇ ਸੀਤਾ ਦੇ ਚਰਿੱਤਰ ਉਪਰ ਉਂਗਲੀ ਚੁੱਕੀ ਸੀ। ਸ਼੍ਰੀਰਾਮ ਨੂੰ ਰਾਜ ਧਰਮ ਦੇ ਕਾਰਨ ਸੀਤਾ ਨੂੰ ਤਿਆਗਣਾ ਪਿਆ ਸੀ।
View More Web Stories