ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਹੋਇਆ ਚੰਦਰਯਾਨ-3
ਗੂਗਲ ਵਲੋਂ ਸੂਚੀ ਜਾਰੀ
ਕੁਝ ਹੀ ਦਿਨਾਂ ਚ 2023 ਖਤਮ ਹੋ ਰਿਹਾ ਹੈ। ਇਸ ਸਾਲ ਵੀ ਗੂਗਲ ਨੇ ਸਾਲ ਭਰ ਚ ਸਭ ਤੋਂ ਵੱਧ ਸਰਚ ਕੀਤੇ ਗਏ ਵਿਸ਼ਿਆਂ ਦੀ ਸੂਚੀ ਜਾਰੀ ਕੀਤੀ ਹੈ।
ਅਗਸਤ ਚ ਲਾਂਚਿੰਗ
20 ਤੋਂ 26 ਅਗਸਤ ਤੱਕ ਚੰਦਰਯਾਨ-3 ਨੂੰ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ। ਇਹ ਉਹ ਸਮਾਂ ਸੀ ਜਦੋਂ ਚੰਦਰਯਾਨ-3 ਚੰਦਰਮਾ ਤੇ ਉਤਰਿਆ ਸੀ।
ਤੀਜਾ ਚੰਦਰ ਮਿਸ਼ਨ
ਚੰਦਰਯਾਨ-3 ਭਾਰਤ ਦਾ ਤੀਜਾ ਚੰਦਰ ਮਿਸ਼ਨ ਸੀ। ਇਸਦੇ ਤਹਿਤ ਚੰਦਰਯਾਨ-3 ਨੇ 14 ਜੁਲਾਈ ਨੂੰ ਦੁਪਹਿਰ 2.35 ਵਜੇ ਸ਼੍ਰੀਹਰੀਕੋਟਾ ਤੋਂ ਉਡਾਣ ਭਰੀ।
ਦੱਖਣੀ ਧਰੁਵ 'ਤੇ ਸਫਲ ਲੈਂਡਿੰਗ
ਚੰਦਰਯਾਨ-3 ਨੇ ਚੰਦਰਮਾ ਦੇ ਦੱਖਣੀ ਧਰੁਵ ਤੇ ਸਫਲ ਲੈਂਡਿੰਗ ਕੀਤੀ। ਇਸ ਨਾਲ ਭਾਰਤ ਚੰਦਰਮਾ ਦੇ ਦੱਖਣੀ ਧਰੁਵ ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।
ਗੂਗਲ ਨੇ ਡੂਡਲ ਬਣਾਇਆ
ਗੂਗਲ ਨੇ ਅਗਸਤ ਚ ਚੰਦਰਯਾਨ-3 ਦੀ ਸਫਲਤਾ ਦਾ ਡੂਡਲ ਬਣਾ ਕੇ ਜਸ਼ਨ ਮਨਾਇਆ ਸੀ।
ਕਰਨਾਟਕ ਦੇ ਨਤੀਜੇ ਹੋਏ ਸਰਚ
ਚੰਦਰਯਾਨ-3 ਤੋਂ ਬਾਅਦ ਕਰਨਾਟਕ ਦੇ ਚੋਣ ਨਤੀਜੇ ਸਭ ਤੋਂ ਜ਼ਿਆਦਾ ਸਰਚ ਕੀਤੇ ਗਏ। ਇਹ ਨਤੀਜੇ 13 ਮਈ ਨੂੰ ਆਏ ਸਨ।
ਇਜ਼ਰਾਈਲ ਚ ਦਿਲਚਸਪੀ
ਲੋਕਾਂ ਨੇ ਇਜ਼ਰਾਈਲ ਦੇ ਮੁੱਦੇ ਅਤੇ ਅਦਾਕਾਰ ਸਤੀਸ਼ ਕੌਸ਼ਿਕ ਦੀ ਮੌਤ ਬਾਰੇ ਜਾਣਨ ਲਈ ਦਿਲਚਸਪੀ ਦਿਖਾਈ।
ਟਾਪ-10 ਖੋਜ ਵਿਸ਼ੇ
ਬਜਟ, ਤੁਰਕੀ ਚ ਭੂਚਾਲ, ਅਤੀਕ ਅਹਿਮਦ ਕਤਲ ਕੇਸ, ਮਨੀਪੁਰ ਹਿੰਸਾ ਅਤੇ ਓਡੀਸ਼ਾ ਰੇਲ ਹਾਦਸਾ ਵੀ ਇਸ ਸਾਲ ਦੇ ਸਿਖਰਲੇ 10 ਖੋਜ ਵਿਸ਼ਿਆਂ ਵਿੱਚ ਸ਼ਾਮਲ ਹਨ।
View More Web Stories