ਅਟਲ ਸੇਤੂ 'ਚ ਇਸਤੇਮਾਲ ਤਕਨੀਕ ਨੂੰ ਜਾਣ ਕੇ ਹੋ ਜਾਵੋਗੇ ਹੈਰਾਨ


2024/01/16 16:51:06 IST

ਆਈਸੋਲੇਸ਼ਨ ਬੀਅਰਿੰਗ

    ਇਸ ਪੁਲ ਨੂੰ ਬਣਾਉਣ ਚ ਆਈਸੋਲੇਸ਼ਨ ਬੀਅਰਿੰਗ ਦੀ ਵਰਤੋਂ ਹੋਈ ਹੈ। ਇਸਦੀ ਖਾਸੀਅਤ ਇਹ ਹੈ ਕਿ ਪੁਲ 6.5 ਤੀਵਰਤਾ ਵਾਲੇ ਭੁਚਾਲ ਨੂੰ ਵੀ ਝੱਲ ਸਕਦਾ ਹੈ।

ਈਕੋ ਫ੍ਰੈਂਡਲੀ

    ਇਸ ਪੁਲ ਉਪਰ ਜਿਹੜੀਆਂ ਐਲਈ਼ਡੀ ਲਾਈਟਾਂ ਦਾ ਇਸਤੇਮਾਲ ਕੀਤਾ ਗਿਆ ਹੈ ਉਹ ਘੱਟ ਐਨਰਜੀ ਵਾਲੀਆਂ ਹਨ। ਇਸ ਨਾਲ ਸਮੁੰਦਰੀ ਜੀਵਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।

Noise ਬੈਰੀਅਰਜ਼

    ਅਟਲ ਸੇਤੂ ਚ Noise ਬੈਰੀਅਰਜ਼ ਦਾ ਇਸਤੇਮਾਲ ਕੀਤਾ ਗਿਆ ਹੈ। ਨਾਲ ਹੀ ਸਾਇਲਾਂਸਰ ਵੀ ਲਾਏ ਗਏ ਹਨ। ਇਹ ਆਵਾਜ਼ ਪ੍ਰਦੂਸ਼ਣ ਨੂੰ ਘੱਟ ਕਰਦੇ ਹਨ।

ਟੋਲ ਸਿਸਟਮ

    ਇਲੈਕਟ੍ਰਾਨਿਕ ਟੋਲ ਕਲੈਕਸ਼ਨ ਸਿਸਟਮ ਨੂੰ ਅਟਲ ਸੇਤੂ ਚ ਅਪਲਾਈ ਕੀਤਾ ਗਿਆ ਹੈ। ਇੱਥੇ ਗੱਡੀਆਂ ਨੂੰ ਰੋਕੇ ਬਗੈਰ ਹੀ ਟੋਲ ਵਸੂਲਿਆ ਜਾਵੇਗਾ।

ਟਰੈਫਿਕ ਇਨਫਾਰਮੇਸ਼ਨ

    ਅਟਲ ਸੇਤੂ ਚ ਰੀਅਲ ਟਾਇਮ ਟਰੈਫਿਕ ਇਨਫਾਰਮੇਸ਼ਨ ਹੈ। ਇਸ ਨਾਲ ਟਰੈਫਿਕ ਤੇ ਹਾਦਸਿਆਂ ਦੀ ਸਹੀ ਸਮੇਂ ਤੇ ਜਾਣਕਾਰੀ ਮਿਲੇਗੀ।

ਸਟੀਲ ਪਲੇਟ

    ਇਸਦੀ ਡੇਕ ਡਿਜ਼ਾਇਨ ਚ ਸਟੀਲ ਪਲੇਟ ਤੇ ਸਟੀਲ ਬੀਮ ਦੀ ਸਪੋਰਟ ਹੈ। ਇਸ ਨਾਲ ਪੁਲ ਦੀ ਮਿਆਦ ਕਾਫ਼ੀ ਜ਼ਿਆਦਾ ਵਧ ਜਾਂਦੀ ਹੈ।

ਪੀਐਮ ਨੇ ਕੀਤਾ ਉਦਘਾਟਨ

    ਦੇਸ਼ ਦੇ ਸਭ ਤੋਂ ਲੰਬੇ ਇਸ ਪੁਲ ਦਾ ਉਦਘਾਟਨ 12 ਜਨਵਰੀ ਨੂੰ ਮੁੰਬਈ ਵਿਖੇ ਪੀਐਮ ਨਰਿੰਦਰ ਮੋਦੀ ਨੇ ਕੀਤਾ।

View More Web Stories