Google 'ਤੇ ਕੀਤੀ ਇਹ ਗਲਤੀ, ਭੇਜੇਗੀ ਜੇਲ੍ਹ


2023/11/24 20:25:18 IST

ਗੂਗਲ ਬਾਬਾ

    ਜੇਕਰ ਕਿਸੇ ਚੀਜ਼ ਦਾ ਪਤਾ ਨਹੀਂ ਲੱਗਦਾ ਤਾਂ ਹਰ ਕੋਈ ਇਹੀ ਕਹਿੰਦਾ ਹੈ ਕਿ ਗੂਗਲ ਬਾਬਾ ਦੀ ਮਦਦ ਲਓ। ਇੱਕ ਕਲਿੱਕ ਦੇ ਨਾਲ ਗੂਗਲ ਤੋਂ ਸਾਰੀ ਜਾਣਕਾਰੀ ਮਿਲ ਜਾਂਦੀ ਹੈ।

ਹੋ ਸਕਦੀ ਜੇਲ੍ਹ

    ਗੂਗਲ ਤੇ ਕੁੱਝ ਚੀਜ਼ਾਂ ਸਰਚ ਕਰਨਾ ਵੀ ਗੈਰ-ਕਾਨੂੰਨੀ ਹੈ। ਇਸ ਗਲਤੀ ਨਾਲ ਜੇਲ੍ਹ ਜਾਣਾ ਪੈ ਸਕਦਾ ਹੈ।

ਧਮਾਕਾਖੇਜ ਸਮੱਗਰੀ

    ਗੂਗਲ ਤੇ ਧਮਾਕਾਖੇਜ ਸਮੱਗਰੀ ਜਾਂ ਬੰਬ ਵਗੈਰਾ ਬਣਾਉਣ ਬਾਰੇ ਸਰਚ ਕਰਨ ਵਾਲਿਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਅਜਿਹਾ ਕਰਨਾ ਦੇਸ਼ ਦੀ ਸੁਰੱਖਿਆ ਨਾਲ ਵੀ ਖਿਲਵਾੜ ਹੈ।

ਚਾਈਲਡ ਪੋਰਨੋਗ੍ਰਾਫੀ

    ਬੱਚਿਆਂ ਨਾਲ ਸਬੰਧਤ ਕੋਈ ਵੀ ਅਸ਼ਲੀਲ ਸਮੱਗਰੀ ਬਾਰੇ ਗੂਗਲ ਤੇ ਭਾਲ ਕਰਨਾ ਕਾਨੂੰਨਨ ਅਪਰਾਧ ਹੈ। ਅਜਿਹਾ ਕਰਨ ਵਾਲਿਆਂ ਉਪਰ ਸਾਈਬਰ ਸੈੱਲ ਦੀ ਸਖ਼ਤ ਨਜ਼ਰ ਹੈ।

ਹੈਕਿੰਗ

    ਹੈਕਿੰਗ ਇੱਕ ਗੰਭੀਰ ਅਪਰਾਧ ਹੈ। ਜੇਕਰ ਤੁਸੀਂ ਕਿਸੇ ਸਿਸਟਮ ਨੂੰ ਹੈਕ ਕਰਨ ਦੇ ਤਰੀਕੇ ਲੱਭਦੇ ਹੋ ਤਾਂ ਸਾਈਬਰ ਕ੍ਰਾਇਮ ਅਧੀਨ ਕਾਰਵਾਈ ਹੋ ਸਕਦੀ ਹੈ।

ਪਾਬੰਦੀਸ਼ੁਦਾ ਦਵਾਈਆਂ

    ਇਸ ਤਰ੍ਹਾਂ ਦੀਆਂ ਦਵਾਈਆਂ ਦੀ ਖਰੀਦ ਤੇ ਵਿਕਰੀ ਅਪਰਾਧ ਹੈ। ਗੂਗਲ ਤੇ ਸਰਚ ਕਰਨਾ ਵੀ ਸਾਈਬਰ ਕ੍ਰਾਇਮ ਮੰਨਿਆ ਜਾਂਦਾ ਹੈ। ਇਹ ਗਲਤੀ ਤੁਹਾਨੂੰ ਜੇਲ੍ਹ ਭੇਜ ਸਕਦੀ ਹੈ।

ਸੁਚੇਤ ਰਹੋ

    ਇਹਨਾਂ ਗਲਤੀਆਂ ਤੋਂ ਸੁਚੇਤ ਰਹੋ। ਆਪਣੇ ਬੱਚਿਆਂ ਤੇ ਵੀ ਨਿਗਰਾਨੀ ਰੱਖੋ। ਜਾਣਕਾਰੀ ਸਾਂਝੀ ਕਰਕੇ ਦੂਜਿਆਂ ਨੂੰ ਵੀ ਜੇਲ੍ਹ ਜਾਣ ਤੋਂ ਬਚਾਓ।

View More Web Stories