ਤੁਹਾਡੀਆਂ ਇਹ ਆਦਤਾਂ ਫੋਨ ਦੀ ਬੈਟਰੀ ਕਰ ਸਕਦੀਆਂ ਹਨ ਖਰਾਬ


2023/12/08 21:41:32 IST

ਹਰ ਜਗ੍ਹਾ ਫੋਨ ਦੀ ਜ਼ਰੂਰਤ

    ਸਮਾਰਟਫ਼ੋਨ ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਬਣ ਗਏ ਹਨ। ਕਿਸੇ ਨੂੰ ਮੇਲ ਭੇਜਣਾ ਹੋਵੇ ਜਾਂ ਔਨਲਾਈਨ ਭੁਗਤਾਨ ਕਰਨਾ ਹੋਵੇ ਹਰ ਚੀਜ਼ ਲਈ ਫੋਨ ਦੀ ਵਰਤੋਂ ਸ਼ੁਰੂ ਹੋ ਗਈ ਹੈ। ਇਹ ਸਭ ਕੁਝ ਕਰਨ ਲਈ ਫੋਨ ਚ ਬੈਟਰੀ ਦਾ ਹੋਣਾ ਬਹੁਤ ਜ਼ਰੂਰੀ ਹੈ।

ਚਾਰਜ ਕਰਦੇ ਸਮੇਂ ਗੇਮਿੰਗ

    ਕਈ ਲੋਕਾਂ ਨੂੰ ਗੇਮਿੰਗ ਇੰਨੀ ਪਸੰਦ ਹੈ ਕਿ ਉਹ ਚਾਰਜਿੰਗ ਦੌਰਾਨ ਵੀ ਫੋਨ ਨਹੀਂ ਛੱਡਦੇ। ਜੇਕਰ ਇਹ ਵੀ ਤੁਹਾਡੀ ਆਦਤ ਚ ਸ਼ਾਮਲ ਹੈ ਤਾਂ ਅੱਜ ਹੀ ਇਸ ਨੂੰ ਬੰਦ ਕਰ ਦਿਓ।

ਅਸਲੀ ਚਾਰਜਰ

    ਜੇਕਰ ਤੁਸੀਂ ਆਪਣੇ ਫੋਨ ਦੀ ਬੈਟਰੀ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਹਮੇਸ਼ਾ ਆਪਣੇ ਸਮਾਰਟਫੋਨ ਨੂੰ ਅਸਲੀ ਚਾਰਜਰ ਨਾਲ ਚਾਰਜ ਕਰੋ।

ਕਵਰ ਹਟਾਓ

    ਕਵਰ ਦੇ ਨਾਲ ਫੋਨ ਨੂੰ ਚਾਰਜ ਕਰਨ ਨਾਲ ਫੋਨ ਜਲਦੀ ਗਰਮ ਹੋ ਜਾਂਦਾ ਹੈ। ਕਈ ਵਾਰ ਚਾਰਜਿੰਗ ਪਿੰਨ ਸਹੀ ਢੰਗ ਨਾਲ ਨਾ ਪਾਉਣ ਤੇ ਫ਼ੋਨ ਚਾਰਜ ਨਹੀਂ ਹੋ ਪਾਉਂਦਾ। ਇਸ ਲਈ ਚਾਰਜਿੰਗ ਦੌਰਾਨ ਕਵਰ ਨੂੰ ਹਟਾ ਕੇ ਹੀ ਚਾਰਜ ਕਰੋ।

20 ਪ੍ਰਤੀਸ਼ਤ ਤੇ ਚਾਰਜ ਕਰੋ

    ਹਮੇਸ਼ਾ ਫੋਨ ਨੂੰ ਚਾਰਜਿੰਗ ਤੇ ਉਦੋਂ ਹੀ ਰੱਖਣਾ ਚਾਹੀਦਾ ਹੈ ਜਦੋਂ 20 ਫੀਸਦੀ ਬੈਟਰੀ ਬਚੀ ਹੋਵੇ। ਤੁਸੀਂ ਬੈਟਰੀ ਨੂੰ ਡਾਊਨ ਕੀਤੇ ਬਿਨਾਂ ਚਾਰਜ ਕਰਕੇ ਮਾੜੇ ਪ੍ਰਭਾਵਾਂ ਤੋਂ ਬਚ ਸਕਦੇ ਹੋ।

ਫਾਸਟ ਚਾਰਜਿੰਗ ਐਪਸ

    ਫਾਸਟ ਚਾਰਜਿੰਗ ਐਪਸ ਫੋਨ ਨੂੰ ਜਲਦੀ ਤਾਂ ਚਾਰਜ ਕਰ ਦਿੰਦੇ ਹਨ ਪਰ ਬੈਟਰੀ ਹੈਲਥ ਖਰਾਬ ਕਰ ਦਿੰਦੇ ਹਨ। ਇਹ ਥਰਡ ਪਾਰਟੀ ਬੈਟਰੀ ਸੇਵਿੰਗ ਐਪਸ ਬੈਟਰੀ ਤੇ ਜ਼ਿਆਦਾ ਦਬਾਅ ਪਾਉਂਦੀਆਂ ਹਨ।

ਪੂਰੀ ਰਾਤ ਚਾਰਜਿੰਗ 'ਤੇ ਨਾ ਲਾਓ

    ਰਾਤ ਨੂੰ ਸੌਂਦੇ ਸਮੇਂ ਆਪਣੇ ਫੋਨ ਨੂੰ ਚਾਰਜਿੰਗ ਤੇ ਨਹੀਂ ਰੱਖਣਾ ਚਾਹੀਦਾ। ਇਸ ਨਾਲ ਤੁਹਾਡੇ ਸਮਾਰਟਫੋਨ ਦੀ ਬੈਟਰੀ ਪ੍ਰਭਾਵਿਤ ਹੁੰਦੀ ਹੈ ਅਤੇ ਫੋਨ ਦੀ ਬੈਟਰੀ ਵੀ ਜਲਦੀ ਖਰਾਬ ਹੋ ਸਕਦੀ ਹੈ।

View More Web Stories