ਫੋਨ ਚੋਰੀ ਹੋ ਗਿਆ ਤੇ ਇੰਝ ਕਰੋ Block


2024/01/22 16:49:20 IST

ਸੰਚਾਰ ਸਾਥੀ ਦੀ ਕਰੋ ਵਰਤੋਂ

    ਤੁਹਾਡਾ ਫ਼ੋਨ ਚੋਰੀ ਹੋ ਗਿਆ ਹੈ ਤਾਂ ਚਿੰਤਾ ਦੀ ਲੋੜ ਨਹੀਂ ਹੈ। ਫ਼ੋਨ ਨੂੰ ਟ੍ਰੈਕ ਤੇ ਬਲਾਕ ਕਰਨ ਲਈ ਭਾਰਤ ਸਰਕਾਰ ਦੇ ਵੈਬ ਪੋਰਟਲ ਸੰਚਾਰ ਸਾਥੀ ਦੀ ਵਰਤੋਂ ਕਰ ਸਕਦੇ ਹੋ। 

ਪੁਲਿਸ ਸ਼ਿਕਾਇਤ ਦਰਜ ਕਰੋ

    ਗੁੰਮ ਹੋਏ ਜਾਂ ਚੋਰੀ ਹੋਏ ਫੋਨ ਨੂੰ ਟ੍ਰੈਕ ਅਤੇ ਬਲਾਕ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਡਿਵਾਈਸ ਦੇ ਗੁਆਚ ਜਾਣ ਦੀ ਪੁਲਿਸ ਸ਼ਿਕਾਇਤ ਦਰਜ ਕਰੋ।

ਸਾਫਟ ਕਾਪੀ ਅਪਲੋਡ ਕਰੋ

    ਗੁੰਮ ਹੋਏ ਫ਼ੋਨ ਦੀ ਪੁਲਿਸ ਸ਼ਿਕਾਇਤ ਦੀ ਸਾਫਟ ਕਾਪੀ ਨੂੰ ਸੰਚਾਰ ਸਾਥੀ ਵੈਬ ਪੋਰਟਲ ਤੇ ਅਪਲੋਡ ਕਰਨ ਦੀ ਲੋੜ ਹੈ।

ਇਸ ਤਰ੍ਹਾਂ ਕਰੋ ਬਲਾਕ 

    ਗੁੰਮ ਹੋਏ ਸਮਾਰਟਫੋਨ ਨੂੰ ਟ੍ਰੈਕ ਅਤੇ ਬਲਾਕ ਕਰਨ ਲਈ, ਪਹਿਲਾਂ ਤੁਹਾਨੂੰ ਸਰਕਾਰੀ ਵੈਬਸਾਈਟ https://sancharsaathi.gov.in/ ਤੇ ਜਾਣਾ ਪਵੇਗਾ।

ਬਲਾਕ 'ਤੇ ਕਲਿੱਕ ਕਰੋ

    ਹੁਣ ਤੁਹਾਨੂੰ ਆਪਣੇ ਗੁੰਮ ਜਾਂ ਚੋਰੀ ਹੋਏ ਮੋਬਾਈਲ ਨੂੰ ਬਲਾਕ ਤੇ ਕਲਿੱਕ ਕਰਨਾ ਹੋਵੇਗਾ।

ਵੇਰਵੇ ਸਾਂਝੇ ਕਰੋ

    ਗੁੰਮ ਹੋਏ ਸਮਾਰਟਫੋਨ (ਮੋਬਾਈਲ ਨੰਬਰ, IMEI ਨੰਬਰ, ਡਿਵਾਈਸ ਬ੍ਰਾਂਡ-ਮਾਡਲ) ਦੇ ਵੇਰਵੇ ਸਾਂਝੇ ਕਰੋ। ਫੋਨ ਦੇ ਗੁਆਚਣ ਦੀ ਜਗ੍ਹਾ-ਮਿਤੀ (ਸ਼ਹਿਰ, ਜ਼ਿਲ੍ਹਾ, ਰਾਜ ਅਤੇ ਮਿਤੀ) ਦੀ ਜਾਣਕਾਰੀ ਦੇਣੀ ਹੋਵੇਗੀ।

ਯੂਜ਼ਰ ਦੀ ਜਾਣਕਾਰੀ ਦਰਜ ਕਰੋ

    ਸਮਾਰਟਫੋਨ ਯੂਜ਼ਰ ਦੀ ਜਾਣਕਾਰੀ (ਨਾਮ, ਪਤਾ-ਈਮੇਲ, ਆਈਡੀ ਪਰੂਫ਼) ਦਰਜ ਕਰਨੀ ਹੋਵੇਗੀ। ਹੁਣ OTP ਲਈ ਕਿਸੇ ਹੋਰ ਮੋਬਾਈਲ ਨੰਬਰ ਬਾਰੇ ਜਾਣਕਾਰੀ ਦੇਣੀ ਪਵੇਗੀ।

OTP ਦੀ ਪੁਸ਼ਟੀ ਕਰੋ

    OTP ਦੀ ਪੁਸ਼ਟੀ ਹੋਣ ਤੋਂ ਬਾਅਦ ਘੋਸ਼ਣਾ ਨੂੰ ਸਵੀਕਾਰ ਕਰਨਾ ਹੋਵੇਗਾ ਅਤੇ ਸਬਮਿਟ ਤੇ ਕਲਿੱਕ ਕਰਨਾ ਹੋਵੇਗਾ।

View More Web Stories