ਵਟਸਐਪ ਦੇ ਨਾਲ ਜੁੜੀਆਂ ਕੁਝ ਰੋਚਕ ਗੱਲਾਂ
Yahoo ਵਿੱਚ ਕੰਮ ਕਰਦੇ ਸਨ ਸੰਸਥਾਪਕ
ਵਟਸਐਪ ਦੇ ਦੋਵੇਂ ਸੰਸਥਾਪਕ ਯਾਨੀ ਬ੍ਰਾਇਨ ਐਕਟਨ ਅਤੇ ਜਾਨ ਕੋਮ ਪਹਿਲਾਂ Yahoo ਵਿੱਚ ਕੰਮ ਕਰਦੇ ਸਨ।
ਦੋਵਾਂ ਸੰਸਥਾਪਕਾਂ ਨੇ ਛੱਡਿਆ ਵਟਸਐਪ
ਹੁਣ ਬ੍ਰਾਇਨ ਅਤੇ ਜਾਨ ਦੋਵਾਂ ਨੇ ਵਟਸਐਪ ਛੱਡ ਦਿੱਤਾ ਹੈ। ਬ੍ਰਾਇਨ ਨੇ 2017 ਵਿੱਚ ਵਟਸਐਪ ਛੱਡ ਦਿੱਤਾ ਸੀ ਜਦਕਿ ਜਾਨ ਨੇ 2018 ਵਿੱਚ ਅਸਤੀਫਾ ਦੇ ਦਿੱਤਾ ਸੀ।
ਰੋਜ਼ਾਨਾ ਇਨ੍ਹਾਂ ਕੁਝ ਕਰਦਾ ਹੈ ਸਾਂਝਾ
ਵਟਸਐਪ ਰਾਹੀਂ ਰੋਜ਼ਾਨਾ 4.5 ਬਿਲੀਅਨ ਫੋਟੋਆਂ, 5 ਬਿਲੀਅਨ ਟੈਕਸਟ ਸੁਨੇਹੇ ਅਤੇ 1 ਬਿਲੀਅਨ ਵੀਡੀਓ ਸਾਂਝੇ ਕੀਤੇ ਜਾਂਦੇ ਹਨ।
17 ਬਿਲੀਅਨ ਤੋਂ ਵੱਧ ਸੀ ਕੀਮਤ
ਕੁਝ ਸਾਲ ਪਹਿਲਾਂ ਕੰਪਨੀ ਦੀ ਕੀਮਤ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਦੇ ਪੂਰੇ ਸਾਲਾਨਾ ਬਜਟ ਲਗਭਗ 17 ਬਿਲੀਅਨ ਤੋਂ ਵੱਧ ਸੀ।
ਸਿਰਫ 5 ਮੈਂਬਰਾਂ ਦੀ ਟੀਮ
2015 ਵਿੱਚ ਵਟਸਐਪ ਨੇ ਐਂਡਰੌਇਡ ਸੰਸਕਰਣ ਲਈ ਪਲੇ ਸਟੋਰ ਤੇ 1 ਬਿਲੀਅਨ ਡਾਉਨਲੋਡਸ ਨੂੰ ਪਾਰ ਕੀਤਾ ਅਤੇ ਉਸ ਸਮੇਂ ਉਨ੍ਹਾਂ ਕੋਲ ਇਸਦੇ ਲਈ ਸਿਰਫ 5 ਮੈਂਬਰਾਂ ਦੀ ਟੀਮ ਸੀ।
ਇਸ਼ਤਿਹਾਰ ਨਹੀਂ
ਇੰਨੀ ਵੱਡੀ ਕੰਪਨੀ ਹੋਣ ਦੇ ਬਾਵਜੂਦ ਵਟਸਐਪ ਨੇ ਕਦੇ ਵੀ ਇਸ਼ਤਿਹਾਰ ਨਹੀਂ ਚਲਾਏ ਹਨ ਅਤੇ ਹੁਣ ਤੱਕ ਐਪ ਤੇ ਇਕ ਵੀ ਇਸ਼ਤਿਹਾਰ ਨਹੀਂ ਆਇਆ ਹੈ।
60 ਭਾਸ਼ਾਵਾਂ 'ਚ ਕਰਦਾ ਹੈ ਕੰਮ
ਆਮ ਤੌਰ ਤੇ ਲੋਕ ਵਟਸਐਪ ਦੀ ਵਰਤੋਂ ਅੰਗਰੇਜ਼ੀ ਚ ਕਰਦੇ ਹਨ, ਪਰ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਵਟਸਐਪ ਕੁੱਲ 60 ਭਾਸ਼ਾਵਾਂ ਚ ਕੰਮ ਕਰਦਾ ਹੈ।
6 ਤੋਂ ਵੱਧ ਦੇਸ਼ਾਂ ਵਿੱਚ ਬੈਨ
ਇੰਨਾ ਮਸ਼ਹੂਰ ਪਲੇਟਫਾਰਮ ਹੋਣ ਦੇ ਬਾਵਜੂਦ, ਚੀਨ ਅਤੇ ਉੱਤਰੀ ਕੋਰੀਆ ਸਮੇਤ 6 ਤੋਂ ਵੱਧ ਦੇਸ਼ਾਂ ਵਿੱਚ ਵਟਸਐਪ ਤੇ ਪਾਬੰਦੀ ਲਗਾਈ ਗਈ ਹੈ।
View More Web Stories