ਰੈਡਮੀ ਨੇ ਲਾਂਚ ਕੀਤਾ 13 ਆਰ ਪ੍ਰੋ
6.67 ਇੰਚ ਦੀ ਓਐਲਈਡੀ ਡਿਸਪਲੇ
ਸਮਾਰਟਫੋਨ ਨਿਰਮਾਤਾ ਕੰਪਨੀ ਰੈਡਮੀ ਨੇ ਨਵਾਂ ਫੋਨ ਲਾਂਚ ਕੀਤਾ ਹੈ। ਰੈਡਮੀ 13 ਆਰ ਪ੍ਰੋ ਵਿੱਚ ਹੋਲ ਡਿਜ਼ਾਈਨ ਦੇ ਨਾਲ 6.67 ਇੰਚ ਦੀ ਓਐਲਈਡੀ ਡਿਸਪਲੇ ਹੈ।
ਫੁੱਲ HD ਪਲੱਸ ਰੈਜ਼ੋਲਿਊਸ਼ਨ
ਇਹ ਫੁੱਲ HD ਪਲੱਸ ਰੈਜ਼ੋਲਿਊਸ਼ਨ ਨਾਲ ਆਉਂਦਾ ਹੈ। ਇਸ ਦੀ ਰਿਫਰੈਸ਼ ਦਰ 120 Hz ਹੈ। ਇਸਦੀ ਸਿਖਰ ਦੀ ਚਮਕ 1000 nits ਹੈ
12 ਜੀਬੀ ਰੈਮ ਤੇ 256 ਜੀਬੀ ਸਟੋਰੇਜ
ਫੋਨ ਵਿੱਚ 12 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਹੈ। 33 ਵਾਟ ਚਾਰਜਿੰਗ ਦੇ ਨਾਲ 5000 ਐਮਏਐਚ ਬੈਟਰੀ ਹੈ। ਇਹ ਫੋਨ ਐਮਆਈਯੂਆਈ 14 ਤੇ ਆਧਾਰਿਤ ਐਂਡਰਾਇਡ 13 ਤੇ ਕੰਮ ਕਰਦਾ ਹੈ।
108 ਮੈਗਾਪਿਕਸਲ ਦਾ ਕੈਮਰਾ
ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਫੋਨ ਚ 108 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਹੈ। ਨਾਲ ਹੀ 2 ਮੈਗਾਪਿਕਸਲ ਦਾ ਇੱਕ ਹੋਰ ਡੈਪਥ ਸੈਂਸਰ ਹੈ। ਫੋਨ ਚ 16 ਮੈਗਾਪਿਕਸਲ ਦਾ ਫਰੰਟ ਸੈਂਸਰ ਹੈ।
ਫਿੰਗਰਪ੍ਰਿੰਟ ਸੈਂਸਰ
ਫੋਨ ਸਾਈਡ-ਫੇਸਿੰਗ ਫਿੰਗਰਪ੍ਰਿੰਟ ਸੈਂਸਰ, ਆਈਆਰ ਬਲਾਸਟਰ, ਯੂਐਸਬੀ-ਸੀ ਪੋਰਟ, 3.5 ਐਮਐਮ ਆਡੀਓ ਜੈਕ, 5ਜੀ ਸਪੋਰਟ ਦੇ ਨਾਲ ਡਿਊਲ ਸਿਮ, ਜੀਬੀਸੀ ਅਤੇ ਬਲੂਟੁੱਥ 5.3 ਵਰਗੀਆਂ ਵਿਸ਼ੇਸ਼ਤਾਵਾਂ ਨਾਲ ਆਉਂਦਾ ਹੈ।
23 ਹਜ਼ਾਰ ਰੁਪਏ ਹੋਵੇਗੀ ਕੀਮਤ
ਰੈਡਮੀ 13 ਆਰ ਪ੍ਰੋ ਦੀ ਕੀਮਤ 1,999 ਯੂਆਨ ਯਾਨੀ ਲਗਭਗ 23,000 ਰੁਪਏ ਹੈ। ਇਸ ਫੋਨ ਨੂੰ ਮਿਡਨਾਈਟ ਬਲੈਕ, ਟਾਈਮ ਬਲੂ ਅਤੇ ਮਾਰਨਿੰਗ ਲਾਈਟ ਗੋਲਡ ਕਲਰ ਚ ਉਪਲੱਬਧ ਕਰਵਾਇਆ ਗਿਆ ਹੈ।
View More Web Stories