ਯਾਤਰੀਆਂ ਲਈ Super App ਲੈ ਕੇ ਆ ਰਹੀ ਰੇਲਵੇ
ਜਲਦ ਹੋਵੇਗੀ ਲਾਂਚ
ਭਾਰਤੀ ਰੇਲਵੇ ਜਲਦ ਹੀ ਅਜਿਹੀ ਐਪ ਲਾਂਚ ਕਰਨ ਜਾ ਰਿਹਾ ਹੈ। ਜਿਸ ਵਿੱਚ ਯੂਜ਼ਰਸ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਇੱਕੋ ਥਾਂ ਤੇ ਮਿਲਣਗੀਆਂ।
ਕਈ ਸੇਵਾਵਾਂ ਮਿਲਣਗੀਆਂ
ਐਪ ਰਾਹੀਂ ਟਿਕਟਾਂ ਦੀ ਬੁਕਿੰਗ ਦੇ ਨਾਲ ਪੀਐਨਆਰ ਸਟੇਟਸ ਵੀ ਚੈਕ ਕੀਤਾ ਜਾ ਸਕਦਾ ਹੈ। ਟ੍ਰੇਨ ਟਰੈਕਿੰਗ ਵੀ ਕੀਤੀ ਜਾ ਸਕਦੀ ਹੈ। ਭੋਜਨ ਦੀ ਡਿਲੀਵਰੀ ਵੀ ਸ਼ਾਮਲ ਹੋਵੇਗੀ।
ਥਰਡ ਪਾਰਟੀ ਐਪ ਦਾ ਸਹਾਰਾ
ਰੇਲਵੇ ਸੁਪਰ ਐਪ ਬਣਾਉਣ ਤੇ ਕੰਮ ਕਰ ਰਿਹਾ ਹੈ। ਅਧਿਕਾਰਤ ਐਪ ਤੇ ਕਈ ਸਾਰੀਆਂ ਸੇਵਾਵਾਂ ਉਪਲਬਧ ਨਹੀਂ, ਜਿਸ ਲਈ ਉਪਭੋਗਤਾ ਨੂੰ ਥਰਡ ਪਾਰਟੀ ਐਪਸ ਦਾ ਸਹਾਰਾ ਲੈਣਾ ਪੈਂਦਾ ਹੈ।
ਇੱਕੋ ਪਲੇਟਫਾਰਮ 'ਤੇ ਸੇਵਾਵਾਂ
ਕਈ ਐਪਸ ਨੂੰ ਡਾਊਨਲੋਡ ਕਰਨਾ ਹੋਵੇਗਾ। ਪਰ ਇਸ ਐਪ ਦੇ ਲਾਂਚ ਹੋਣ ਤੋਂ ਬਾਅਦ ਸਾਰੀਆਂ ਸੇਵਾਵਾਂ ਇੱਕ ਪਲੇਟਫਾਰਮ ਤੇ ਉਪਲਬਧ ਹੋਣ ਦੀ ਗੱਲ ਕਹੀ ਜਾਂਦੀ ਹੈ।
90 ਕਰੋੜ ਹੋਣਗੇ ਖਰਚ
ਐਪ ਨੂੰ ਤਿਆਰ ਕਰਨ ਤੋਂ ਬਾਅਦ ਰੇਲਵੇ ਨੂੰ ਇਸ ਨੂੰ 3 ਸਾਲ ਤੱਕ ਚਲਾਉਣ ਲਈ 90 ਕਰੋੜ ਖਰਚ ਕਰਨੇ ਪੈਣਗੇ। ਐਪ ਨੂੰ ਰੇਲਵੇ ਮੰਤਰਾਲੇ ਦੀ ਮਲਕੀਅਤ ਵਾਲੀ ਸੰਸਥਾ ਦੁਆਰਾ ਵਿਕਸਤ ਕੀਤਾ ਜਾਵੇਗਾ।
ਕਈ ਐਪ ਡਾਊਨਲੋਡ ਦੀ ਲ਼ੋੜ ਨਹੀਂ
ਰੇਲਵੇ ਦੇ ਅਧਿਕਾਰੀ ਮੁਤਾਬਕ ਹੁਣ ਯੂਜ਼ਰ ਨੂੰ ਰੇਲਵੇ ਦੀ ਜਾਣਕਾਰੀ ਲਈ ਕਈ ਐਪਸ ਨੂੰ ਡਾਊਨਲੋਡ ਨਹੀਂ ਕਰਨਾ ਪਵੇਗਾ। ਇਹ ਉਪਭੋਗਤਾ ਅਨੁਭਵ ਵਿੱਚ ਸੁਧਾਰ ਕਰੇਗਾ।
ਫਲਾਈਟ ਬੁਕਿੰਗ ਦੀ ਵੀ ਸੁਵਿਧਾ
ਇਸ ਵਿੱਚ ਰੇਲਵੇ ਐਪਸ ਜਿਵੇਂ ਕਿ ਫਲਾਈਟ ਟਿਕਟ ਬੁਕਿੰਗ, ਇਨ-ਟ੍ਰੇਨ ਫੂਡ ਡਿਲੀਵਰੀ, ਟਿਕਟ ਖਰੀਦ ਪ੍ਰਬੰਧਨ ਆਦਿ ਦੀਆਂ ਸੇਵਾਵਾਂ ਵੀ ਪ੍ਰਦਾਨ ਕਰੇਗੀ।
'ਯਾਤਰੀ ਐਪ'
ਪੱਛਮੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਵਧਾਉਣ ਲਈ ਯਾਤਰੀ ਐਪ ਲਾਂਚ ਕੀਤੀ ਸੀ। ਯਾਤਰੀ ਐਪ ਤੇ ਯਾਤਰੀ ਰੇਲਗੱਡੀ ਦੀ ਲਾਈਵ ਸਥਿਤੀ ਦੇ ਨਾਲ-ਨਾਲ ਘੋਸ਼ਣਾਵਾਂ, ਨਵੀਨਤਮ ਸਮਾਂ ਸਾਰਣੀ, ਮੁੱਖ ਰੇਲਵੇ ਸਟੇਸ਼ਨਾਂ ਦੇ ਨਕਸ਼ੇ ਦੇਖ ਸਕਦੇ ਹਨ।
ਪਲੇ ਸਟੋਰ ਤੇ ਉਪਲਬਧ
ਐਪ ਨੂੰ ਗੂਗਲ ਪਲੇ ਸਟੋਰ ਦੇ ਨਾਲ ਐਪਲ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਐਪ ਨੂੰ ਰੇਲਵੇ ਦੀ ਵੈੱਬਸਾਈਟ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।
View More Web Stories