ਘਰ 'ਚ ਲਗਾਓ ਇਹ ਪੌਦੇ, ਨਹੀਂ ਆਉਣਗੇ ਸੱਪ
ਹਮੇਸ਼ਾਂ ਰਹਿੰਦਾ ਸੱਪ ਦਾ ਡਰ
ਸੱਪ ਜ਼ਹਿਰੀਲਾ ਜਾਨਵਰ ਹੈ। ਇਸਦਾ ਡਰ ਹਮੇਸ਼ਾਂ ਹੀ ਰਹਿੰਦਾ ਹੈ। ਘਰਾਂ ਅੰਦਰ ਸੱਪ ਨੂੰ ਆਉਣ ਤੋਂ ਰੋਕਣ ਲਈ ਕੁੱਝ ਪੌਦੇ ਲਗਾਏ ਜਾ ਸਕਦੇ ਹਨ। ਜਿਹਨਾਂ ਕੋਲੋਂ ਸੱਪ ਭੱਜਦੇ ਹਨ।
ਸਰਪਗੰਧਾ
ਸਰਪਗੰਧਾ ਇੱਕ ਅਜਿਹਾ ਪੌਦਾ ਹੈ ਜਿਸਨੂੰ ਘਰ ਅੰਦਰ ਲਗਾਉਣ ਨਾਲ ਸੱਪ ਨੇੜੇ ਨਹੀਂ ਆਉਂਦੇ। ਇਸ ਕੋਲੋਂ ਸੱਪ ਦੂਰ ਭੱਜਦੇ ਹਨ।
ਮਗਵੋਰਟ ਦਾ ਪੌਦਾ
ਇਹ ਪੌਦਾ ਬਾਰ੍ਹਾਂਮਾਹੀ ਪੌਦਾ ਹੈ। ਇਸਦੀ ਸੁਗੰਧ ਅਜਿਹੀ ਹੈ ਕਿ ਇਸ ਨਾਲ ਸੱਪ ਨੇੜੇ ਨਹੀਂ ਆਉਂਦੇ।
ਲਸਣ ਦਾ ਪੌਦਾ
ਲਸਣ ਇੱਕ ਅਜਿਹਾ ਪੌਦਾ ਹੈ ਜਿਸਨੂੰ ਘਰ ਅੰਦਰ ਲਗਾਉਣ ਨਾਲ ਸੱਪ ਜਾਂ ਕੋਈ ਹੋਰ ਜ਼ਹਿਰੀਲਾ ਜਾਨਵਰ ਨਹੀਂ ਆਉਂਦੇ। ਲਸਣ ਦੀ ਦੁਰਗੰਧ ਨਾਲ ਜਾਨਵਰ ਭੱਜ ਜਾਂਦੇ ਹਨ।
ਸੱਪ ਦਾ ਵੈਰੀ ਪਿਆਜ਼
ਵੈਸੇ ਹੀ ਪਿਆਜ਼ ਨੂੰ ਸੱਪ ਦਾ ਵੈਰੀ ਕਿਹਾ ਜਾਂਦਾ ਹੈ। ਕਈ ਪ੍ਰਕਾਰ ਦੇ ਦੇਸੀ ਇਲਾਜ ਚ ਸੱਪ ਦੇ ਕੱਟਣ ਮਗਰੋਂ ਪਿਆਜ਼ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪਿਆਜ਼ ਦੇ ਪੌਦੇ ਨੂੰ ਘਰ ਅੰਦਰ ਲਗਾਉਣ ਨਾਲ ਸੱਪ ਨਹੀਂ ਆਉਂਦੇ।
ਨਿੰਬੂ
ਨਿੰਬੂ ਦੀ ਸੁਗੰਧ ਕਾਫੀ ਤੇਜ਼ ਹੁੰਦੀ ਹੈ। ਜੇਕਰ ਇਸਨੂੰ ਗਮਲੇ ਅੰਦਰ ਵੀ ਲਾਉਂਦੇ ਹਾਂ ਤਾਂ ਘਰ ਅੰਦਰ ਆਮ ਹੀ ਸੁਗੰਧ ਆਉਂਦੀ ਰਹਿੰਦੀ ਹੈ। ਤੇਜ਼ ਸੁਗੰਧ ਕਾਰਨ ਹੀ ਨਿੰਬੂ ਤੋਂ ਸੱਪ ਦੂਰ ਭੱਜਦੇ ਹਨ।
ਸੁਸਾਇਟੀ ਗਾਰਲਿਕ ਪੌਦਾ
ਇਹ ਪੌਦਾ ਕਾਫੀ ਸੁੰਦਰ ਤੇ ਖੁਸ਼ਬੂਦਾਰ ਹੁੰਦਾ ਹੈ। ਇਸਦੀ ਖੁਸ਼ਬੂ ਚਾਰੇ ਪਾਸੇ ਫੈਲੀ ਰਹਿੰਦੀ ਹੈ। ਇਸੇ ਕਰਕੇ ਸੱਪ ਨੇੜੇ ਨਹੀਂ ਆਉਂਦੇ।
View More Web Stories