Orxa Energis ਨੇ ਲਾਂਚ ਕੀਤੀ ਪਹਿਲੀ ਇਲੈਕਟ੍ਰਿਕ ਬਾਈਕ
221 ਕਿਲੋਮੀਟਰ ਦੀ ਰੇਂਜ
ਬੈਂਗਲੁਰੂ ਆਧਾਰਿਤ ਸਟਾਰਟਅਪ ਦਾ ਦਾਅਵਾ ਹੈ ਕਿ ਬਾਈਕ ਫੁੱਲ ਚਾਰਜ ਕਰਨ ਤੇ 221 ਕਿਲੋਮੀਟਰ ਦੀ ਰੇਂਜ ਦਿੰਦੀ ਹੈ।
3.6 ਲੱਖ ਰੁਪਏ ਕੀਮਤ
ਪ੍ਰੀਮੀਅਮ ਇਲੈਕਟ੍ਰਿਕ ਬਾਈਕ ਸੈਗਮੈਂਟ ਚ ਇਸ ਦਾ ਮੁਕਾਬਲਾ ਅਲਟਰਾਵਾਇਲਟ F77 ਨਾਲ ਹੋਵੇਗਾ। ਇਸ ਦੀ ਕੀਮਤ 3.6 ਲੱਖ ਰੁਪਏ ਰੱਖੀ ਹੈ।
ਬੁਕਿੰਗ ਦੀ ਰਕਮ ਚ ਛੋਟ
ਪਹਿਲੇ 1000 ਗਾਹਕਾਂ ਲਈ ਬੁਕਿੰਗ ਦੀ ਰਕਮ 10 ਹਜ਼ਾਰ ਰੁਪਏ ਰੱਖੀ ਗਈ ਹੈ। ਜਿਸ ਤੋਂ ਬਾਅਦ ਬੁਕਿੰਗ ਦੀ ਰਕਮ 25 ਹਜ਼ਾਰ ਰੁਪਏ ਹੋ ਜਾਵੇਗੀ।
ਅਪ੍ਰੈਲ ਤੋਂ ਡਿਲੀਵਰੀ
Orxa ਅਪ੍ਰੈਲ 2024 ਤੋਂ ਵੱਖ-ਵੱਖ ਪੜਾਵਾਂ ਵਿੱਚ ਬਾਈਕ ਦੀ ਡਿਲੀਵਰੀ ਕਰੇਗੀ, ਜਿਸ ਦੀ ਸ਼ੁਰੂਆਤ ਬੈਂਗਲੁਰੂ ਤੋਂ ਹੋਵੇਗੀ।
ਡਿਜ਼ਾਈਨ ਅਤੇ ਰੰਗ ਵਿਕਲਪ
ਵਿਲੱਖਣ DRL ਡਿਜ਼ਾਈਨ ਤੇ ਟਵਿਨ ਪ੍ਰੋਜੈਕਟਰ ਹੈੱਡਲਾਈਟ ਸੈਟਅਪ ਦੇ ਨਾਲ ਇੱਕ ਐਂਗੁਲਰ ਡਿਜ਼ਾਈਨ ਹੈ।
182 ਕਿਲੋਗ੍ਰਾਮ ਭਾਰ
Mantis 182 ਕਿਲੋਗ੍ਰਾਮ ਦੇ ਭਾਰ ਦੇ ਨਾਲ ਆਪਣੇ ਹਿੱਸੇ ਵਿੱਚ ਸਭ ਤੋਂ ਹਲਕਾ ਬਾਈਕ ਹੈ। ਇਹ ਦੋ ਰੰਗ ਵਿਕਲਪਾਂ ਵਿੱਚ ਉਪਲਬਧ ਹੋਵੇਗਾ- ਅਰਬਨ ਬਲੈਕ ਤੇ ਜੰਗਲ ਗ੍ਰੇ।
ਹਾਰਡਵੇਅਰ, ਬ੍ਰੇਕਿੰਗ ਅਤੇ ਸਸਪੈਂਸ਼ਨ
ਈ-ਬਾਈਕ 17-ਇੰਚ ਦੇ ਅਲੌਏ ਵ੍ਹੀਲਸ ਤੇ ਚੱਲਦੀ ਹੈ। ਇਹਨਾਂ ਵਿੱਚ 110/70-R17 ਸੈਕਸ਼ਨ ਦੇ ਫਰੰਟ ਟਾਇਰ ਅਤੇ 130/70-R17 ਸੈਕਸ਼ਨ ਦੇ ਪਿਛਲੇ ਟਾਇਰ ਹਨ।
View More Web Stories