ਹੁਣ ਤੁਹਾਨੂੰ ਸੈਲਿਬ੍ਰਿਟੀ ਬਣਾ ਦੇਵੇਗਾ ਗੂਗਲ
ਐਡ ਮੀ ਟੂ ਗੂਗਲ ਫੀਚਰ
ਹੁਣ ਤੁਸੀਂ ਗੂਗਲ ਤੇ ਆਪਣਾ ਨਾਮ ਸਰਚ ਕਰੋਗੇ ਤਾਂ ਤੁਹਾਨੂੰ ਸੈਲਿਬ੍ਰਿਟੀ ਦੀ ਤਰ੍ਹਾਂ ਨਤੀਜੇ ਦਿਖਾਈ ਦੇਣਗੇ। ਐਡ ਮੀ ਟੂ ਗੂਗਲ ਫੀਚਰ ਦੀ ਮਦਦ ਨਾਲ ਹੋਵੇਗਾ।
ਮਸ਼ਹੂਰ ਵਿਅਕਤੀ ਦੀ ਤਰ੍ਹਾਂ ਵੇਰਵੇ
ਤੁਸੀਂ ਗੂਗਲ ਪੀਪਲ ਕਾਰਡ ਬਣਾ ਸਕਦੇ ਹੋ। ਗੂਗਲ ਤੇ ਨਾਮ ਸਰਚ ਕਰਦੇ ਹੋ, ਤਾਂ ਇਹ ਸਾਰੇ ਵੇਰਵੇ ਮਸ਼ਹੂਰ ਵਿਅਕਤੀ ਦੀ ਤਰ੍ਹਾਂ ਦਿਖਾਈ ਦੇਣਗੇ।
ਕੋਈ ਵੀ ਜੋੜ ਸਕਦਾ ਨਾਮ
ਕੋਈ ਵੀ ਵਿਅਕਤੀ ਗੂਗਲ ਸਰਚ ਵਿੱਚ ਨਾਮ ਜੋੜ ਸਕਦਾ ਹੈ। ਅਸੀਂ ਤੁਹਾਨੂੰ ਦੱਸਾਂਗੇ ਕਿ ਗੂਗਲ ਸਰਚ ਨਤੀਜਿਆਂ ਵਿੱਚ ਜਗ੍ਹਾ ਕਿਵੇਂ ਬਣਾ ਸਕਦੇ ਹੋ।
ਪ੍ਰੋਫਾਈਲ ਇਸ ਤਰ੍ਹਾਂ ਬਣਾਓ
ਪੀਪਲ ਕਾਰਡ ਬਣਾਉਣ ਲਈ ਐਕਟਿਵ ਗੂਗਲ ਅਕਾਉਂਟ ਤੇ ਮੋਬਾਈਲ ਨੰਬਰ ਹੋਣਾ ਜ਼ਰੂਰੀ ਹੈ। ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਗੂਗਲ ਸਰਚ ਤੇ ਕਾਰਡ ਬਣਾ ਸਕਦੇ ਹੋ।
ਗੂਗਲ ਸਰਚ 'ਤੇ ਜਾਓ
ਮੋਬਾਈਲ ਫੋਨ ਚ ਗੂਗਲ ਸਰਚ ਤੇ ਜਾਓ ਤੇ ਐਡ ਮੀ ਟੂ ਸਰਚ ਟਾਈਪ ਕਰਕੇ ਸਰਚ ਕਰੋ।
ਸਕ੍ਰੋਲ ਕਰਦੇ ਰਹੋ
ਉਦੋਂ ਤੱਕ ਸਕ੍ਰੋਲ ਕਰਦੇ ਰਹੋ ਜਦੋਂ ਤੱਕ ਤੁਸੀਂ ਗੂਗਲ ਸਰਚ ਸੈਕਸ਼ਨ ਵਿੱਚ ਆਪਣੇ ਆਪ ਨੂੰ ਸ਼ਾਮਲ ਨਹੀਂ ਕਰਦੇ।
ਮੋਬਾਈਲ ਨੰਬਰ ਐਂਟਰ ਕਰੋ
ਸ਼ੁਰੂ ਕਰੋ ਤੇ ਟੈਪ ਕਰੋ ਅਤੇ ਪੁਸ਼ਟੀਕਰਨ ਲਈ ਮੋਬਾਈਲ ਨੰਬਰ ਦਾਖਲ ਕਰੋ।
ਇਜਾਜ਼ਤ ਦੇਣ ਤੇ ਸ਼ੋਅ ਹੋਵੇਗਾ ਨੰਬਰ
ਮੋਬਾਈਲ ਨੰਬਰ ਇੰਟਰਨੈਂਟ ਤੇ ਕਿਸੇ ਨੂੰ ਵੀ ਦਿਖਾਈ ਨਹੀਂ ਦੇਵੇਗਾ। ਜੇਕਰ ਤੁਸੀਂ ਇਜਾਜ਼ਤ ਦਿਓਗੇ ਤਾਂ ਹੀ ਸ਼ੋਅ ਹੋਵੇਗਾ।
ਜ਼ਰੂਰੀ ਵੇਰਵੇ ਭਰੋ
ਅਗਲੇ ਪੰਨੇ ਤੇ ਨਾਮ ਆਟੋਮੈਟਿਕ ਭਰਿਆ ਜਾਵੇਗਾ। ਸਥਾਨ, ਆਪਣੇ ਬਾਰੇ, ਕਿੱਤੇ, ਸਿੱਖਿਆ, ਵੈਬਸਾਈਟ, ਸੋਸ਼ਲ ਮੀਡੀਆ ਖਾਤੇ, ਈਮੇਲ, ਫੋਨ ਨੰਬਰ ਅਤੇ ਹੋਮ ਟਾਊਨ ਭਰੋ।
ਸਬਮਿਟ 'ਤੇ ਕਰੋ ਟੈਪ
ਤੁਸੀਂ ਪ੍ਰੀਵਿਊ ਵਿਕਲਪ ਤੇ ਟੈਪ ਕਰਕੇ ਵੇਰਵਿਆਂ ਦੀ ਜਾਂਚ ਕਰ ਸਕਦੇ ਹੋ। ਜੇਕਰ ਸਭ ਕੁਝ ਠੀਕ ਹੈ ਤਾਂ ਸਬਮਿਟ ਵਿਕਲਪ ਤੇ ਟੈਪ ਕਰੋ।
View More Web Stories