ਹੁਣ ਗੂਗਲ ਬੰਦ ਕਰੇਗਾ ਜੀਮੇਲ ਖਾਤੇ


2023/11/24 18:02:57 IST

ਨਵੀਂ ਨੀਤੀ ਹੋਵੇਗੀ ਲਾਗੂ

    ਗੂਗਲ ਵੱਲੋਂ 1 ਦਸੰਬਰ ਤੋਂ ਜੀਮੇਲ ਖਾਤੇ ਬੰਦ ਕੀਤੇ ਜਾ ਰਹੇ ਹਨ। ਗੂਗਲ ਨੇ ਐਲਾਨ ਕੀਤਾ ਹੈ ਕਿ ਨਵੀਂ ਖਾਤਾ ਨੀਤੀ ਲਾਗੂ ਕੀਤੀ ਜਾਵੇਗੀ।

ਬੰਦ ਹੋ ਜਾਣਗੇ ਖਾਤੇ

    ਜੇਕਰ ਤੁਸੀਂ ਪਿਛਲੇ 2 ਸਾਲਾਂ ਤੋਂ ਆਪਣੇ ਜੀਮੇਲ ਖਾਤੇ ਦੀ ਵਰਤੋਂ ਨਹੀਂ ਕੀਤੀ ਹੈ, ਤਾਂ ਅਜਿਹੇ ਖਾਤੇ ਬੰਦ ਹੋ ਜਾਣਗੇ।

ਡਰਾਈਵ ਵੀ ਡਿਲੀਟ ਹੋਵੇਗੀ

    ਜੀਮੇਲ, ਫੋਟੋਆਂ ਅਤੇ ਡਰਾਈਵ ਦਸਤਾਵੇਜ਼ਾਂ ਦੀ ਵਰਤੋਂ ਲੰਬੇ ਸਮੇਂ ਤੋਂ ਨਹੀਂ ਕੀਤੀ ਗਈ ਹੈ ਤਾਂ ਉਨ੍ਹਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।

ਇਹ ਜੀਮੇਲ ਖਾਤੇ ਹੋਣਗੇ ਬੰਦ

    ਤੁਸੀਂ ਲੰਬੇ ਸਮੇਂ ਤੋਂ ਆਪਣੇ Google ਖਾਤੇ ਵਿੱਚ ਲੌਗਇਨ ਨਹੀਂ ਕੀਤਾ ਹੈ, ਤਾਂ ਤੁਹਾਡਾ ਖਾਤਾ ਬੰਦ ਹੋ ਸਕਦਾ ਹੈ।

ਵਰਤੋਂ ਕਰ ਰਹੇ ਤਾਂ ਚਿੰਤਾ ਦੀ ਲੋੜ ਨਹੀਂ

    ਲਗਾਤਾਰ ਜੀਮੇਲ ਦੀ ਵਰਤੋਂ ਕਰ ਰਹੇ ਹੋ, ਤਾਂ ਚਿੰਤਾ ਦੀ ਜ਼ਰੂਰਤ ਨਹੀਂ ਹੈ। ਅਜਿਹਾ ਖਾਤਾ ਡਿਲੀਟ ਨਹੀਂ ਕੀਤਾ ਜਾਵੇਗਾ।

ਕਾਰੋਬਾਰੀ ਖਾਤਿਆਂ ਨੂੰ ਛੋਟ

    ਗੂਗਲ ਦੀ ਨਵੀਂ ਪਾਲਿਸੀ ਚ ਸਕੂਲ ਜਾਂ ਕਾਰੋਬਾਰੀ ਦੁਨੀਆ ਦੇ ਗੂਗਲ ਅਤੇ ਜੀਮੇਲ ਖਾਤਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।

ਡੌਕਸ, ਮੀਟ, ਕੈਲੰਡਰ ਵੀ ਸ਼ਾਮਲ

    ਜੀਮੇਲ, ਡਰਾਈਵ, ਡੌਕਸ, ਮੀਟ, ਕੈਲੰਡਰ ਅਤੇ ਫੋਟੋਜ਼ ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਯੂਟਿਊਬ ਤੇ ਬਲਾਗਰ ਤੇ ਅਸਰ ਨਹੀਂ

    ਗੂਗਲ ਨੇ ਕਿਹਾ ਕਿ ਯੂਟਿਊਬ ਅਤੇ ਬਲਾਗਰ ਨੂੰ ਇਸ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ।

ਡਾਟਾ ਨੂੰ ਸੁਰੱਖਿਅਤ ਕਰੋ

    ਲੰਬੇ ਸਮੇਂ ਤੋਂ ਜੀਮੇਲ ਖਾਤੇ ਦੀ ਵਰਤੋਂ ਨਹੀਂ ਕੀਤੀ ਹੈ, ਤਾਂ ਤੁਹਾਡਾ ਡੇਟਾ ਮਿਟਾਇਆ ਜਾ ਸਕਦਾ ਹੈ।

View More Web Stories