ਹੇਅਰ ਕੰਡੀਸ਼ਨਰ ਦੇ ਹੋਰ ਵੀ ਬਹੁਤ ਫਾਇਦੇ


2023/11/15 12:22:21 IST

ਘਰੇਲੂ ਕੰਮਾਂ 'ਚ ਵਰਤੋਂ

    ਹੇਅਰ ਕੰਡੀਸ਼ਨਰ ਕੇਵਲ ਵਾਲਾਂ ਦੀ ਸੰਭਾਲ ਵਾਸਤੇ ਹੀ ਨਹੀਂ ਬਣਿਆ। ਕਈ ਘਰੇਲੂ ਕੰਮਾਂ ਚ ਵੀ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ। ਆਓ ਜਾਣੋ

ਚਾਂਦੀ ਦੀ ਚਮਕ

    ਹੇਅਰ ਕੰਡੀਸ਼ਨਰ ਨਾਲ ਚਾਂਦੀ ਦੀਆਂ ਵਸਤਾਂ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਇਸ ਨਾਲ ਚਾਂਦੀ ਦੀ ਚਮਕ ਹੋਰ ਵਧ ਜਾਂਦੀ ਹੈ।

ਫਸੀ ਚੀਜ਼ ਕੱਢਣੀ

    ਹੇਅਰ ਕੰਡੀਸ਼ਨਰ ਸਾਫਟ ਹੁੰਦਾ ਹੈ। ਕਿਸੇ ਫਸੀ ਚੀਜ਼ ਨੂੰ ਕੱਢਣ ਵਾਸਤੇ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ। ਜਿਵੇਂ ਕਿ ਹੱਥ ਚੋਂ ਚੂੜ੍ਹੀਆਂ ਕੱਢਣੀਆਂ ਜਾਂ ਪਾਉਣੀਆਂ।

ਬਰਤਨਾਂ ਦੀ ਸਫ਼ਾਈ

    ਹੇਅਰ ਕੰਡੀਸ਼ਨਰ ਨਾਲ ਬਰਤਨਾਂ ਦੀ ਸਫ਼ਾਈ ਕੀਤੀ ਜਾ ਸਕਦੀ ਹੈ। ਇਸ ਨਾਲ ਬਰਤਨ ਚਮਕਣ ਲੱਗਦੇ ਹਨ। ਦਾਗ-ਧੱਬੇ ਤੇ ਕਾਲਾਪਨ ਦੂਰ ਹੁੰਦਾ ਹੈ।

ਸਾਫਟ ਲਿਕਵਿਡ

    ਹੇਅਰ ਕੰਡੀਸ਼ਨਰ ਇੱਕ ਤਰ੍ਹਾਂ ਦਾ ਸਾਫਟ ਲਿਕਵਿਡ ਹੁੰਦਾ ਹੈ। ਇਸੇ ਕਾਰਨ ਆਸਾਨੀ ਨਾਲ ਵਾਲਾਂ ਤੋਂ ਇਲਾਵਾ ਹੋਰ ਘਰੇਲੂ ਕੰਮਾਂ ਲਈ ਵਰਤੋਂ ਕੀਤੀ ਜਾ ਸਕਦੀ ਹੈ।

ਕਿਵੇਂ ਕਰਨੀ ਵਰਤੋਂ

    ਇੱਕ ਬਰਤਨ ਚ ਕੰਡੀਸ਼ਨਰ ਦਾ ਛੋਟਾ ਪਾਊਚ ਪਾ ਕੇ ਥੋੜ੍ਹਾ ਜਿਹਾ ਪਾਣੀ ਮਿਲਾਓ। ਇਸਦਾ ਘੋਲ ਬਣਾ ਕੇ ਘਰੇਲੂ ਕੰਮਾਂ ਲਈ ਵਰਤੋ।

View More Web Stories