ਇਹਨਾਂ 5 ਐਪਸ ਨੂੰ ਡਾਊਨਲੋਡ ਕਰਕੇ ਜ਼ਿੰਦਗੀ ਬਣਾਓ ਆਸਾਨ 


2024/01/13 21:24:29 IST

ਮਿੰਟਾਂ 'ਚ ਹੁੰਦੇ ਕੰਮ

    ਟੈਕਨਾਲੋਜੀ ਦੇ ਯੁੱਗ ਵਿੱਚ ਕਈ ਕੰਮ ਅਜਿਹੇ ਹਨ, ਜੋ ਹੁਣ ਸਿਰਫ਼ ਸਮਾਰਟਫ਼ੋਨ ਰਾਹੀਂ ਹੀ ਕੀਤੇ ਜਾ ਸਕਦੇ ਹਨ। ਸਮਾਰਟਫੋਨ ਦੀ ਮਦਦ ਨਾਲ ਮੋਬਾਈਲ ਰੀਚਾਰਜ, ਟਿਕਟ ਬੁਕਿੰਗ ਬਹੁਤ ਆਸਾਨੀ ਨਾਲ ਕੀਤੇ ਜਾਂਦੇ ਹਨ। 

ਘਰ ਬੈਠੇ ਹੋ ਜਾਂਦੇ ਕੰਮ 

    ਟੈਕਨਾਲੋਜੀ ਦੇ ਦੌਰ ਚ ਹਰ ਚੀਜ਼ ਖਰੀਦਣ ਲਈ ਫੋਨ ਤੇ ਕਈ ਐਪਸ ਮੌਜੂਦ ਹਨ। ਇਨ੍ਹਾਂ ਐਪਸ ਦੇ ਜ਼ਰੀਏ ਲੋਕ ਆਸਾਨੀ ਨਾਲ ਘਰ ਬੈਠੇ ਹੀ ਆਪਣਾ ਕੰਮ ਪੂਰਾ ਕਰ ਸਕਦੇ ਹਨ। 

ਫੋਨ 'ਚ ਜ਼ਰੂਰ ਰੱਖੋ 

    ਆਓ ਜਾਣਦੇ ਹਾਂ ਕੁਝ ਅਜਿਹੇ ਐਪਸ ਦੇ ਬਾਰੇ ਚ ਜਿਨ੍ਹਾਂ ਨੂੰ ਫੋਨ ਚ ਰੱਖਣਾ ਬਹੁਤ ਜ਼ਰੂਰੀ ਹੈ।

mPARIVAHAN

    ਸਮਾਰਟਫੋਨ ਉਪਭੋਗਤਾਵਾਂ ਨੂੰ ਇਸ ਐਪ ਨੂੰ ਆਪਣੇ ਫੋਨ ਵਿੱਚ ਰੱਖਣਾ ਚਾਹੀਦਾ ਹੈ। ਲੋੜ ਪੈਣ ਤੇ ਡਰਾਈਵਿੰਗ ਲਾਇਸੈਂਸ ਅਤੇ ਆਰਸੀ ਦੀ ਡਿਜੀਟਲ ਕਾਪੀ ਆਸਾਨੀ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ।

Umaang

    ਉਮੰਗ ਐਪ ਰਾਹੀਂ ਕਈ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਦੇ ਹੋ। ਇਸ ਐਪ ਰਾਹੀਂ ਤੁਸੀਂ EPFO, PAN, Aadhaar, DigiLocker, ਗੈਸ ਬੁਕਿੰਗ, ਮੋਬਾਈਲ-ਬਿਜਲੀ ਬਿੱਲ ਭੁਗਤਾਨ ਕਰ ਸਕਦੇ ਹੋ।

MPassport Sewa

    ਇਸ ਐਪ ਰਾਹੀਂ ਤੁਸੀਂ ਪਾਸਪੋਰਟ ਸੇਵਾ ਕੇਂਦਰ ਦੀ ਲੋਕੇਸ਼ਨ ਬੜੀ ਆਸਾਨੀ ਨਾਲ ਲੱਭ ਸਕਦੇ ਹੋ।

DigiLocker

    ਇਸ ਐਪ ਵਿੱਚ ਅਧਿਕਾਰਤ ਦਸਤਾਵੇਜ਼ਾਂ ਨੂੰ ਸਟੋਰ ਅਤੇ ਐਕਸੈਸ ਕਰ ਸਕਦੇ ਹੋ। ਇਸ ਐਪ ਵਿੱਚ ਦਸਤਾਵੇਜ਼ ਇੱਕ ਸੁਰੱਖਿਅਤ ਕਲਾਉਡ ਵਾਤਾਵਰਣ ਵਿੱਚ ਰਹਿੰਦੇ ਹਨ।

M-Aadhar

    ਐਪ ਵਿੱਚ ਆਧਾਰ ਨਾਲ ਜੁੜੀਆਂ ਕਈ ਸੁਵਿਧਾਵਾਂ ਉਪਲਬਧ ਹਨ। ਆਧਾਰ ਕਾਰਡ ਦੇ ਵੇਰਵਿਆਂ ਨੂੰ ਡਿਜੀਟਲ ਫਾਰਮੈਟ ਵਿੱਚ ਰੱਖਿਆ ਜਾ ਸਕਦਾ ਹੈ।

View More Web Stories