ਬਿਨ੍ਹਾਂ ਪ੍ਰੈੱਸ ਸ਼ਰਟ ਦੀ ਕ੍ਰੀਜ਼ ਠੀਕ ਕਰਨਾ ਸਿੱਖੋ
ਰੂਟੀਨ ਦਾ ਹਿੱਸਾ
ਪ੍ਰੈੱਸ ਕੱਪੜੇ ਰੂਟੀਨ ਦਾ ਹਿੱਸਾ ਬਣ ਗਏ ਹਨ। ਜੇਕਰ ਤੁਸੀਂ ਬਿਨ੍ਹਾਂ ਪ੍ਰੈੱਸ ਕੱਪੜੇ ਪਾਉਂਦੇ ਹੋ ਤਾਂ ਸਮਝੋ ਕਿ ਤੁਹਾਡਾ ਕੋਈ ਲਾਇਫ ਸਟਾਇਲ ਹੀ ਨਹੀਂ ਹੋਵੇਗਾ।
ਸ਼ਰਮਿੰਦਗੀ
ਜੇਕਰ ਕਿਸੇ ਕਾਰਨ ਜਲਦਬਾਜ਼ੀ ਚ ਬਿਨ੍ਹਾਂ ਪ੍ਰੈੱਸ ਸ਼ਰਟ ਪਾਉਣੀ ਪੈ ਜਾਵੇ ਤਾਂ ਇਸਦੀ ਹਾਲਤ ਦੇਖ ਕੇ ਖੁਦ ਨੂੰ ਸ਼ਰਮਿੰਦਗੀ ਆ ਜਾਵੇਗੀ। ਦੂਜਿਆਂ ਨੂੰ ਵੀ ਤੰਜ ਕਸਣ ਦਾ ਮੌਕਾ ਮਿਲਦਾ ਹੈ।
ਸਿੱਖੋ ਤਰੀਕਾ
ਅੱਜ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਕਿਸੇ ਕਾਰਨ ਪ੍ਰੈੱਸ ਨਹੀਂ ਕਰ ਸਕਦੇ ਤਾਂ ਕਿਵੇਂ ਆਪਣੀ ਸ਼ਰਟ ਦੀ ਕ੍ਰੀਜ ਠੀਕ ਕਰਨੀ ਹੈ। ਆਓ ਜਾਣੋ
ਬਣਾਓ ਮਿਸ਼ਰਨ
ਇੱਕ ਕੱਪ ਪਾਣੀ, ਅੱਧਾ ਚਮਚ ਵਾਈਟ ਵਿਨੇਗਰ ਤੇ ਅੱਧਾ ਚਮਚ ਹੇਅਰ ਕੰਡੀਸ਼ਨਰ ਨਾਲ ਮਿਸ਼ਰਨ ਤਿਆਰ ਕਰੋ।
ਕਿਵੇਂ ਕਰਦਾ ਕੰਮ
ਕੰਡੀਸ਼ਨਰ ਕੱਪੜਿਆਂ ਚ ਫਾਈਬਰ ਨੂੰ ਦਬਾਉਂਦਾ ਹੈ। ਵਿਨੇਗਰ ਕ੍ਰੀਜ਼ ਬਣਾਉਣ ਦਾ ਕੰਮ ਕਰਦਾ ਹੈ।
ਕਿਵੇਂ ਕਰੀਏ ਵਰਤੋਂ
ਸਭ ਤੋਂ ਪਹਿਲਾਂ ਤਿਆਰ ਮਿਸ਼ਰਨ ਨੂੰ ਸਪ੍ਰੇ ਬੋਤਲ ਵਿੱਚ ਭਰ ਕੇ ਚੰਗੀ ਤਰ੍ਹਾਂ ਘੋਲ ਲਓ। ਸ਼ਰਟ ਨੂੰ ਹੈਂਗਰ ਚ ਟੰਗ ਕੇ ਮਿਸ਼ਰਨ ਦਾ ਛਿੜਕਾਅ ਕਰੋ। ਥੋੜ੍ਹੀ ਦੇਰ ਸੁੱਕਣ ਦਿਓ।
ਬਣ ਗਏ ਜੈਂਟਲਮੈਨ
ਸ਼ਰਟ ਸੁੱਕਣ ਮਗਰੋਂ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਸਦੀ ਕ੍ਰੀਜ਼ ਪ੍ਰੈੱਸ ਨਾਲ ਬਣਾਈ ਹੈ ਜਾਂ ਕਿਸੇ ਹੋਰ ਤਰੀਕੇ ਨਾਲ। ਇਸ ਤਰ੍ਹਾਂ ਤੁਸੀਂ ਐਮਰਜੈਂਸੀ ਚ ਕੱਪੜੇ ਪ੍ਰੈੱਸ ਕਰ ਸਕਦੇ ਹੋ।
View More Web Stories