ਐਪ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ


2023/11/25 16:31:17 IST

ਸੁਚੇਤ ਰਹੋ

    ਆਪਣੇ ਸਮਾਰਟਫੋਨ ਚ ਐਪ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਤੁਹਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ।

ਨਿੱਜੀ ਜਾਣਕਾਰੀ ਹੁੰਦੀ ਚੋਰੀ

    ਆਮ ਤੌਰ ਤੇ ਲੋਕ ਧਿਆਨ ਨਹੀਂ ਦਿੰਦੇ ਹਨ ਅਤੇ ਐਪਸ ਸਮਾਰਟਫੋਨ ਦੀ ਸਾਰੀ ਨਿੱਜੀ ਜਾਣਕਾਰੀ ਹਾਸਲ ਕਰ ਲੈਂਦੇ ਹਨ।

ਫੋਟੋ ਐਡੀਟਿੰਗ ਸਾਫਟਵੇਅਰ ਸ਼ਾਮਲ

    ਕੁਝ ਐਪਸ ਚ ਅਜਿਹਾ ਵਾਇਰਸ ਹੈ, ਜਿਸ ਨਾਲ ਯੂਜ਼ਰਸ ਦੀ ਨਿੱਜੀ ਜਾਣਕਾਰੀ ਮਿਲਦੀ ਹੈ। ਇਸ ਵਿੱਚ ਫੋਟੋ ਐਡੀਟਿੰਗ ਸਾਫਟਵੇਅਰ ਸ਼ਾਮਲ ਹਨ।

ਹੋ ਸਕਦਾ ਭਾਰੀ ਨੁਕਸਾਨ

    ਇੱਕ ਗਲਤੀ ਕਾਰਨ ਤੁਹਾਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਟ੍ਰਿਕਸ ਅਪਨਾਓ

    ਕੁਝ ਅਜਿਹੇ ਟ੍ਰਿਕਸ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਬੈਂਕ ਖਾਤੇ ਨੂੰ ਸੁਰੱਖਿਅਤ ਰੱਖ ਸਕਦੇ ਹੋ।

ਐਪ ਰੇਟਿੰਗ

    ਸਮਾਰਟਫੋਨ ਚ ਕੋਈ ਵੀ ਐਪ ਇੰਸਟਾਲ ਕਰਨ ਤੋਂ ਪਹਿਲਾਂ ਉਸ ਦੀ ਰੇਟਿੰਗ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ,ਐਪ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਰੇਟਿੰਗ ਤੇ ਵੀ ਧਿਆਨ ਦਿਓ।

ਸਮੀਖਿਆ

    ਐਪ ਦੀ ਸਮੀਖਿਆ ਵੀ ਬਹੁਤ ਮਹੱਤਵਪੂਰਨ ਹੈ। ਤੁਹਾਨੂੰ ਹਰ ਐਪ ਬਾਰੇ ਇਹ ਪਤਾ ਹੋਣਾ ਚਾਹੀਦਾ ਹੈ,ਕਿਉਂਕਿ ਲੋਕ ਵੀ ਐਪ ਬਾਰੇ ਆਪਣੀ ਜਾਣਕਾਰੀ ਸਾਂਝੀ ਕਰਦੇ ਹਨ।

ਮਾਲਵੇਅਰ

    ਮਾਲਵੇਅਰ ਸਾਫਟਵੇਅਰ ਵੀ ਫੋਨ ਲਈ ਬਹੁਤ ਨੁਕਸਾਨਦਾਇਕ ਸਾਬਤ ਹੁੰਦਾ ਹੈ। ਅਜਿਹੇ ਚ ਤੁਹਾਨੂੰ ਅਜਿਹੇ ਐਪਸ ਤੋਂ ਵੀ ਬਚਣਾ ਚਾਹੀਦਾ ਹੈ।

View More Web Stories