WhatsApp 'ਤੇ ਤੁਹਾਡੀ ਗੱਲਬਾਤ ਕੋਈ ਹੋਰ ਤਾਂ ਨਹੀਂ ਪੜ੍ਹ ਰਿਹਾ? ਇਸ ਤਰ੍ਹਾਂ ਕਰੋ ਚੈੱਕ
WhatsApp ਦੀ ਵਰਤੋਂ
ਸਮਾਰਟਫੋਨ ਦੀ ਵਰਤੋਂ ਕਰਨ ਵਾਲੇ ਵੱਡੀ ਗਿਣਤੀ ਲੋਕ ਇਕ ਦੂਜੇ ਨੂੰ ਸੰਦੇਸ਼ ਭੇਜਣ ਲਈ ਵਟਸਐਪ ਦੀ ਵਰਤੋਂ ਕਰਦੇ ਹਨ।
ਗੁਪਤ ਸੰਦੇਸ਼
ਇਸ ਦੌਰਾਨ ਬਹੁਤ ਸਾਰੇ ਅਜਿਹੇ ਸੰਦੇਸ਼ ਹੁੰਦੇ ਹਨ ਜੋ ਤੁਸੀਂ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੇ ਹੋ।
ਵਟਸਐਪ ਹੈਕ
ਅੱਜਕੱਲ੍ਹ ਅਕਸਰ ਇਹ ਸੁਣਨ ਨੂੰ ਮਿਲਦਾ ਹੈ ਕਿ ਕਿਸੇ ਨੇ ਵਟਸਐਪ ਹੈਕ ਕਰ ਲਿਆ ਹੈ ਅਤੇ ਉਨ੍ਹਾਂ ਦੀਆਂ ਗੁਪਤ ਚੈਟਾਂ ਤੇ ਨਜ਼ਰ ਰੱਖੀ ਜਾ ਰਹੀ ਹੈ।
ਇਸ ਤਰ੍ਹਾਂ ਕਰੋ ਚੈੱਕ
ਅਜਿਹੇ ਚ ਅੱਜ ਅਸੀਂ ਤੁਹਾਨੂੰ ਇਕ ਖਾਸ ਟ੍ਰਿਕ ਦੇ ਬਾਰੇ ਚ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਹਾਡੀ ਚੈਟ ਨੂੰ ਕੋਈ ਹੋਰ ਪੜ੍ਹ ਰਿਹਾ ਹੈ ਜਾਂ ਨਹੀਂ।
ਲਿੰਕ ਡਿਵਾਈਸ
ਵਟਸਐਪ ਲਿੰਕ ਡਿਵਾਈਸ ਫੀਚਰ ਦੀ ਮਦਦ ਨਾਲ, ਤੁਸੀਂ ਆਸਾਨੀ ਨਾਲ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਡੇ WhatsApp ਨੂੰ ਕੌਣ ਵਰਤ ਸਕਦਾ ਹੈ।
WhatsApp 'ਤੇ ਜਾਓ...
ਤੁਹਾਨੂੰ ਆਪਣੇ ਸਮਾਰਟਫੋਨ ਚ WhatsApp ਖੋਲ੍ਹਣਾ ਹੋਵੇਗਾ ਅਤੇ ਫਿਰ ਉੱਪਰ ਸੱਜੇ ਪਾਸੇ ਮੌਜੂਦ ਲਿੰਕ ਡਿਵਾਈਸ ਤੇ ਕਲਿੱਕ ਕਰਨਾ ਹੋਵੇਗਾ।
ਕਿੱਥੇ-ਕਿੱਥੇ ਖੁੱਲ੍ਹਾ ਹੈ WhatsApp
ਇਸ ਤੋਂ ਬਾਅਦ ਤੁਹਾਡੇ ਫੋਨ ਤੇ ਇਕ ਨਵੀਂ ਵਿੰਡੋ ਖੁੱਲ੍ਹ ਜਾਵੇਗੀ। ਇਸ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਡਾ WhatsApp ਕਿੱਥੇ-ਕਿੱਥੇ ਖੁੱਲ੍ਹਿਆ ਹੈ।
ਲਾੱਗ ਆਊਟ
ਇਸ ਸਮੇਂ ਦੌਰਾਨ, ਜੇਕਰ ਤੁਸੀਂ ਕੋਈ ਸ਼ੱਕੀ ਗਤੀਵਿਧੀ ਦੇਖਦੇ ਹੋ, ਤਾਂ ਤੁਸੀਂ ਤੁਰੰਤ ਉਥੋਂ ਲੌਗਆਊਟ ਕਰ ਸਕਦੇ ਹੋ।
LINK DEVICE
ਲਿੰਕ ਡਿਵਾਈਸ ਫੀਚਰ ਦੇ ਜ਼ਰੀਏ, ਤੁਸੀਂ ਇੱਕ ਖਾਤੇ ਨੂੰ ਦੂਜੇ ਫੋਨ, ਕੰਪਿਊਟਰ, ਲੈਪਟਾਪ ਅਤੇ ਟੈਬਲੇਟ ਤੇ ਵਰਤ ਸਕਦੇ ਹੋ।
View More Web Stories