ਸਭ ਤੋਂ ਵੱਧ ਡਿਲੀਟ ਕੀਤੀ ਗਈ ਐਪ ਬਣੀ ਇੰਸਟਾਗ੍ਰਾਮ
ਲਿਸਟ ਚ ਟਾਪ ਪੋਜ਼ੀਸ਼ਨ
ਇੰਸਟਾਗ੍ਰਾਮ 2023 ਦੀ ਸਭ ਤੋਂ ਜ਼ਿਆਦਾ ਡਿਲੀਟ ਕੀਤੀ ਗਈ ਐਪ ਬਣ ਗਈ ਹੈ। ਸਭ ਤੋਂ ਜ਼ਿਆਦਾ ਡਿਲੀਟ ਕੀਤੇ ਐਪਸ ਦੀ ਲਿਸਟ ਚ Instagram ਟਾਪ ਪੋਜ਼ੀਸ਼ਨ ਤੇ ਹੈ।
Snapchat ਤੇ Telegram ਵੀ
ਇਸ ਤੋਂ ਬਾਅਦ Snapchat ਅਤੇ Telegram ਆਉਂਦਾ ਹੈ। ਇਸ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਐਪ ਜਿੰਨੀ ਜ਼ਿਆਦਾ ਮਸ਼ਹੂਰ ਹੈ, ਉਸ ਨੂੰ ਡਿਲੀਟ ਕਰਨ ਦੀ ਗਿਣਤੀ ਵੀ ਸਭ ਤੋਂ ਜ਼ਿਆਦਾ ਹੈ।
4.8 ਅਰਬ ਉਪਭੋਗਤਾ
2023 ਚ ਰਿਕਾਰਡ ਤੋੜ ਸੋਸ਼ਲ ਮੀਡੀਆ ਯੂਜ਼ਰਸ ਨਵੇਂ ਬਣੇ। ਇਹ ਸੰਖਿਆ 4.8 ਅਰਬ ਦੇ ਅੰਕੜੇ ਨੂੰ ਪਾਰ ਕਰ ਗਈ ਹੈ।ਉਪਭੋਗਤਾ ਰੋਜ਼ ਸੋਸ਼ਲ ਮੀਡੀਆ ਤੇ 2 ਘੰਟੇ 24 ਮਿੰਟ ਬਿਤਾ ਰਹੇ ਹਨ।
ਤੇਜ਼ੀ ਨਾਲ ਛੱਡਿਆ ਥ੍ਰੈਡ
ਥ੍ਰੈਡ 1 ਹਫ਼ਤੇ ਵਿੱਚ ਸਭ ਤੋਂ ਵੱਧ ਉਪਭੋਗਤਾਵਾਂ ਨੂੰ ਗੁਆਉਣ ਵਾਲੀ ਐਪ ਹੈ। ਲਾਂਚ ਹੋਣ ਦੇ 24 ਘੰਟੇ ਦੇ ਅੰਦਰ 100 ਮਿਲੀਅਨ ਉਪਭੋਗਤਾ ਥ੍ਰੈਡ ਨਾਲ ਜੁੜੇ, ਪਰ 5 ਦਿਨਾਂ ਵਿੱਚ 80 ਪ੍ਰਤੀਸ਼ਤ ਨੇ ਥ੍ਰੈਡ ਛੱਡ ਦਿੱਤਾ।
10.20 ਲੱਖ ਨੇ ਕੀਤਾ ਡਿਲੀਟ
2023 ਚ 10 ਲੱਖ ਲੋਕਾਂ ਨੇ ਇੰਸਟਾਗ੍ਰਾਮ ਅਕਾਊਂਟ ਨੂੰ ਡਿਲੀਟ ਕਰਨ ਲਈ ਟ੍ਰਿਕਸ ਸਰਚ ਕੀਤੇ ਹਨ। ਨਾਲ ਹੀ 10 ਲੱਖ 20 ਹਜ਼ਾਰ ਤੋਂ ਵੱਧ ਉਪਭੋਗਤਾਵਾਂ ਨੇ Instagram ਨੂੰ ਡਿਲੀਟ ਕੀਤਾ ਹੈ।
ਦੂਜੇ ਨੰਬਰ 'ਤੇ Snapchat
ਇੰਸਟਾਗ੍ਰਾਮ ਐਪ ਤੋਂ ਬਾਅਦ Snapchat ਦੂਜੇ ਨੰਬਰ ਤੇ ਹੈ। ਸਨੈਪਚੈਟ ਨੂੰ 1,28,500 ਲੋਕਾਂ ਨੇ ਡਿਲੀਟ ਕੀਤਾ ਹੈ।
X ਤੇ ਟੈਲੀਗ੍ਰਾਮ
ਇਸ ਤੋਂ ਬਾਅਦ X ਯਾਨੀ ਟਵਿਟਰ ਅਤੇ ਟੈਲੀਗ੍ਰਾਮ ਆਉਂਦਾ ਹੈ। ਨਾਲ ਹੀ Facebook, TikTok, YouTube, WhatsApp ਅਤੇ WeChat ਦੇ ਨਾਂ ਵੀ ਸਾਹਮਣੇ ਆ ਰਹੇ ਹਨ।
5000 ਨੇ ਡਿਲੀਟ ਕੀਤਾ WhatsApp
49,000 ਲੋਕਾਂ ਨੇ ਫੇਸਬੁੱਕ ਐਪ ਨੂੰ ਡਿਲੀਟ ਕੀਤਾ ਹੈ, ਜਦੋਂ ਕਿ 4,950 ਯੂਜ਼ਰਸ ਨੇ WhatsApp ਨੂੰ ਡਿਲੀਟ ਕੀਤਾ ਹੈ।
View More Web Stories