ਸੌਖੇ ਤੇ ਸਸਤੇ ਤਰੀਕੇ ਨਾਲ ਘਰ 'ਚ ਉਗਾਓ ਬ੍ਰੋਕਲੀ


2023/11/14 16:14:44 IST

ਪੌਸ਼ਟਿਕ ਤੱਤਾਂ ਨਾਲ ਭਰਪੂਰ ਬ੍ਰੋਕਲੀ

    ਬ੍ਰੋਕਲੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ। ਕੈਸਟ੍ਰੋਲ, ਸ਼ੂਗਰ, ਵਜ਼ਨ ਨੂੰ ਕੰਟਰੋਲ ਰੱਖਦੀ ਹੈ। ਸਿਹਤ ਲਈ ਬਹੁਤ ਫਾਇਦੇਮੰਦ ਹੈ। ਆਓ ਇਸਨੂੰ ਘਰ ਉਗਾਉਣ ਦੇ ਤਰੀਕੇ ਜਾਣੋ...

ਪਹਿਲਾ ਕੰਮ

    ਸਭ ਤੋਂ ਪਹਿਲਾਂ ਚੂਨੇ ਨੂੰ ਮਿੱਟੀ ਚ ਮਿਲਾਓ। ਇੱਕ ਹਫ਼ਤੇ ਤੱਕ ਸਿੱਧੀ ਧੁੱਪ ਚ ਸੁਕਾਇਆ ਜਾਵੇ। ਫਿਰ ਇਸ ਵਿੱਚ ਗੋਬਰ ਖਾਦ ਜਾਂ ਕੋਈ ਹੋਰ ਜੈਵਿਕ ਖਾਦ ਮਿਲਾਓ। ਇਸ ਵਿੱਚ ਬ੍ਰੋਕਲੀ ਬੀਜੀ ਜਾਵੇ। ਧਿਆਨ ਰਹੇ ਕਿ ਮਿੱਟੀ ਜ਼ਿਆਦਾ ਗਿੱਲੀ ਜਾਂ ਜ਼ਿਆਦਾ ਸੁੱਕੀ ਨਹੀਂ ਹੋਣੀ ਚਾਹੀਦੀ।

ਉਗਾਉਣ ਦੇ 2 ਤਰੀਕੇ

    ਬ੍ਰੋਕਲੀ ਨੂੰ ਬੀਜ ਜਾਂ ਕਟਿੰਗ ਨਾਲ ਉਗਾਇਆ ਜਾ ਸਕਦਾ ਹੈ। ਇਸਦਾ ਬੀਜ ਆਸਾਨੀ ਨਾਲ ਬਾਜ਼ਾਰ ਚੋਂ ਮਿਲ ਜਾਂਦਾ ਹੈ। ਇਸਨੂੰ ਟ੍ਰੇ ਜਾਂ ਗਮਲੇ ਚ ਉਗਾਇਆ ਜਾਵੇ।

ਗ੍ਰੋ ਬੈਗ ਦੀ ਮਦਦ

    ਬ੍ਰੋਕਲੀ ਨੂੰ ਗ੍ਰੋ ਬੈਗ ਦੀ ਮਦਦ ਨਾਲ ਉਗਾਇਆ ਜਾਵੇ। ਇਸਦੀ ਕਟਿੰਗ ਜਾਂ ਪੁੰਗਰੇ ਬੀਜ ਨੂੰ ਗ੍ਰੋ ਬੈਗ ਦੇ ਦੌਥੇ ਹਿੱਸੇ ਚ ਲਾਇਆ ਜਾਵੇ। ਜਿਵੇਂ ਜਿਵੇਂ ਪੌਦਾ ਵਧੇਗਾ ਬੈਗ ਚ ਮਿੱਟੀ ਵਧਾਈ ਜਾਵੇ। ਇਸ ਨਾਲ ਬ੍ਰੋਕਲੀ ਤੇਜ਼ੀ ਨਾਲ ਉੱਗੇਗੀ।

ਪਾਣੀ ਦਾ ਛਿੜਕਾਅ

    ਬ੍ਰੋਕਲੀ ਉਗਾਉਣ ਲਈ ਮਿੱਟੀ ਨੂੰ ਸਮੇਂ ਸਮੇਂ ਸਿਰ ਪਾਣੀ ਦਿੰਦੇ ਰਹੋ। ਧਿਆਨ ਰਹੇ ਕਿ ਮਿੱਟੀ ਗਿੱਲੀ ਕਰਨ ਵਾਸਤੇ ਪਾਣੀ ਦੇਣਾ ਹੈ। ਜ਼ਿਆਦਾ ਮਾਤਰਾ ਚ ਪਾਣੀ ਪੌਦਾ ਖ਼ਰਾਬ ਕਰ ਦੇਵੇਗਾ।

ਜ਼ਮੀਨ 'ਚ ਪੌਦਾ ਲਾਉਣਾ

    ਜਦੋਂ ਬ੍ਰੋਕਲੀ ਦਾ ਬੀਜ ਚੰਗੀ ਤਰ੍ਹਾਂ ਪੁੰਗਰ ਜਾਵੇ ਤਾਂ ਇਸਨੂੰ ਟ੍ਰੇ ਜਾਂ ਗਮਲੇ ਚੋਂ ਕੱਢ ਕੇ ਜ਼ਮੀਨ ਚ ਵੀ ਲਾਇਆ ਜਾ ਸਕਦਾ ਹੈ।

ਤਿਆਰ ਹੈ ਬ੍ਰੋਕਲੀ

    ਇਸ ਪ੍ਰਕਿਰਿਆ ਮਗਰੋਂ ਕੁੱਝ ਦਿਨਾਂ ਬਾਅਦ ਬ੍ਰੋਕਲੀ ਤਿਆਰ ਹੋ ਜਾਵੇਗੀ। ਸਸਤੇ ਤੇ ਸੌਖੇ ਤਰੀਕੇ ਨਾਲ ਘਰ ਅੰਦਰ ਹੀ ਇਸ ਮਹਿੰਗੀ ਸਬਜ਼ੀ ਦੀ ਖੇਤੀ ਕੀਤੀ ਜਾ ਸਕਦੀ ਹੈ।

View More Web Stories