ਸਪੈਮ ਕਾਲਾਂ ਤੋਂ ਪਾਓ ਛੁਟਕਾਰਾ
ਟੈਕਨਾਲੋਜੀ ਦੇ ਨੁਕਸਾਨ ਵੀ
ਬੇਸ਼ੱਕ ਟੈਕਨਾਲੋਜੀ ਦੇ ਆਉਣ ਨਾਲ ਸਾਡੀ ਜ਼ਿੰਦਗੀ ਵਿਚ ਕਈ ਬਦਲਾਅ ਆਏ ਹਨ, ਪਰ ਕੁਝ ਸਮੱਸਿਆਵਾਂ ਵੀ ਹਨ। ਜਿਵੇਂ ਕਿ ਵਾਰ-ਵਾਰ ਸਪੈਮ ਕਾਲਾਂ ਆਉਣੀਆਂ।
ਸਮਾਂ ਵੀ ਹੁੰਦਾ ਬਰਬਾਦ
ਇਸ ਨਾਲ ਸਾਡੀਆਂ ਸਮੱਸਿਆਵਾਂ ਵਧਦੀਆਂ ਹਨ, ਸਗੋਂ ਸਮਾਂ ਵੀ ਬਰਬਾਦ ਹੁੰਦਾ ਹੈ। ਸਪੈਮ ਕਾਲ ਤੋਂ ਬਚਣ ਲਈ ਤੁਸੀਂ ਕੁਝ ਟਿਪਸ ਦੀ ਮਦਦ ਲੈ ਸਕਦੇ ਹੋ।
ਟਰੂ ਕਾਲਰ
ਸਪੈਮ ਕਾਲਾਂ ਦੀ ਪਛਾਣ ਕਰਨ ਲਈ ਟਰੂ ਕਾਲਰ ਡਾਉਨਲੋਡ ਕਰੋ। ਇਸ ਤੋਂ ਬਾਅਦ ਜਦੋਂ ਵੀ ਤੁਸੀਂ ਆਪਣੇ ਫੋਨ ਤੇ ਸਪੈਮ ਕਾਲ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਅਲਰਟ ਦਿਖਾਈ ਦੇਵੇਗਾ।
1909 ਨੰਬਰ 'ਤੇ SMS ਕਰੋ
ਸਪੈਮ ਕਾਲਾਂ ਨੂੰ ਬਲੌਕ ਕਰਨ ਲਈ 1909 ਨੰਬਰ ਤੇ SMS ਕਰੋ। FULLY BLOCK ਲਿਖਣਾ ਪਵੇਗਾ। 90% ਤੱਕ ਸਪੈਮ ਕਾਲਾਂ ਨੂੰ ਰੋਕ ਦਿੱਤਾ ਜਾਂਦਾ ਹੈ।
ਫੋਨਾਂ ਵਿੱਚ ਵੀ ਵਿਕਲਪ
ਐਂਡਰਾਇਡ ਫੋਨਾਂ ਵਿੱਚ ਸਪੈਮ ਕਾਲਾਂ ਨੂੰ ਬਲੌਕ ਕਰਨ ਦੇ ਕਈ ਵਿਕਲਪ ਵੀ ਹਨ। ਇਸ ਨਾਲ ਤੁਹਾਨੂੰ ਘੱਟ ਸਪੈਮ ਕਾਲਾਂ ਪ੍ਰਾਪਤ ਹੋਣਗੀਆਂ।
ਅਣਜਾਣ ਨੰਬਰ ਬਲਾਕ ਕਰੋ
ਤੁਹਾਡੇ ਕੋਲ ਹਰ ਅਣਜਾਣ ਨੰਬਰ ਨੂੰ ਬਲਾਕ ਕਰਨ ਦਾ ਵਿਕਲਪ ਵੀ ਹੈ। ਟਰੂ ਕਾਲਰ ਤੇ ਸੈਟਿੰਗ ਆਪਸ਼ਨ ਚ No Unknown Calls ਤੇ ਕਲਿੱਕ ਕਰਨਾ ਹੋਵੇਗਾ।
View More Web Stories