ਫ਼ੋਨ ਵੇਚਣ ਤੋਂ ਪਹਿਲਾਂ ਇਹ ਕੰਮ ਜ਼ਰੂਰ ਕਰੋ


2023/12/22 10:46:00 IST

UPI ਐਪਾਂ ਨੂੰ ਡਿਲੀਟ ਕਰੋ

    ਫ਼ੋਨ ਵੇਚਣ ਤੋਂ ਪਹਿਲਾਂ ਆਪਣੇ ਫ਼ੋਨ ਚ ਮੌਜੂਦ ਹਰ ਤਰ੍ਹਾਂ ਦੇ UPI ਅਤੇ ਪੇਮੈਂਟ ਐਪਸ ਨੂੰ ਡਿਲੀਟ ਕਰ ਦਿਓ ਅਤੇ ਇਸ ਦਾ ਡਾਟਾ ਵੀ ਡਿਲੀਟ ਕਰ ਦਿਓ।

ਕਾਲ, ਮੈਸੇਜ ਹਿਸਟਰੀ ਨੂੰ ਡਿਲੀਟ ਕਰੋ

    ਕਿਸੇ ਨੂੰ ਫ਼ੋਨ ਵੇਚਣ ਜਾਂ ਐਕਸਚੇਂਜ ਕਰਨ ਤੋਂ ਪਹਿਲਾਂ, ਯਕੀਨੀ ਤੌਰ ਤੇ ਕਾਲ ਅਤੇ ਮੈਸੇਜ ਹਿਸਟਰੀ ਨੂੰ ਡਿਲੀਟ ਕਰ ਦਿਓ। ਇਹ ਬਹੁਤ ਜ਼ਰੂਰੀ ਹੈ।

ਬੈਕਅੱਪ

    ਆਪਣੇ ਫੋਨ ਨੂੰ ਵੇਚਣ ਤੋਂ ਪਹਿਲਾਂ, ਇਸ ਵਿੱਚ ਮੌਜੂਦ ਡੇਟਾ ਦਾ ਬੈਕਅੱਪ ਲੈਣਾ ਯਕੀਨੀ ਬਣਾਓ। ਬੈਕਅੱਪ ਲਈ Google Photos, Google Drive, Microsoft OneDrive, DropBox ਜਾਂ ਕੋਈ ਹੋਰ ਕਲਾਊਡ ਸੇਵਾ ਵਰਤੋ।

ਡਿਵਾਈਸ ਰੀਸੈਟ ਕਰੋ

    ਫ਼ੋਨ ਵੇਚਣ ਤੋਂ ਪਹਿਲਾਂ ਇਸ ਵਿੱਚ ਮੌਜੂਦ ਸਾਰੇ ਖਾਤਿਆਂ ਨੂੰ ਲੌਗਆਊਟ ਕਰ ਲਓ। ਇਸ ਤੋਂ ਬਾਅਦ ਹੀ ਫੈਕਟਰੀ ਰੀਸੈਟ ਕਰੋ।

ਮੈਮੋਰੀ ਕਾਰਡ

    ਆਪਣੇ ਫ਼ੋਨ ਤੋਂ ਮੈਮਰੀ ਕਾਰਡ ਨੂੰ ਹਟਾਉਣਾ ਯਕੀਨੀ ਬਣਾਓ। ਹਾਲਾਂਕਿ ਅੱਜ ਕੱਲ੍ਹ ਬਹੁਤ ਘੱਟ ਲੋਕ ਆਪਣੇ ਫੋਨ ਵਿੱਚ ਮੈਮਰੀ ਕਾਰਡ ਦੀ ਵਰਤੋਂ ਕਰ ਰਹੇ ਹਨ, ਪਰ ਜੇਕਰ ਤੁਸੀਂ ਮੈਮਰੀ ਕਾਰਡ ਦੀ ਵਰਤੋਂ ਹੋਤਾਂ ਫੋਨ ਵੇਚਣ ਤੋਂ ਪਹਿਲਾਂ ਮੈਮਰੀ ਕਾਰਡ ਨੂੰ ਜ਼ਰੂਰ ਹਟਾਓ।

ਸਿਮ ਕਾਰਡ ਅਤੇ eSIM

    ਜੇਕਰ ਤੁਸੀਂ ਸਿਮ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਯਕੀਨੀ ਤੌਰ ਤੇ ਇਸ ਨੂੰ ਹਟਾ ਦਿਓ ਅਤੇ ਜੇਕਰ ਤੁਸੀਂ eSIM ਦੀ ਵਰਤੋਂ ਕਰਦੇ ਹੋ ਤਾਂ ਯਕੀਨੀ ਤੌਰ ਤੇ eSIM ਦੀ ਪ੍ਰੋਫਾਈਲ ਨੂੰ ਹਟਾਓ।

WhatsApp ਬੈਕਅੱਪ

    ਆਪਣਾ ਪੁਰਾਣਾ ਫ਼ੋਨ ਵੇਚਣ ਤੋਂ ਪਹਿਲਾਂ WhatsApp ਦਾ ਬੈਕਅੱਪ ਜ਼ਰੂਰ ਲਓ ਬੈਕਅਪ ਲੈਣ ਦਾ ਫਾਇਦਾ ਇਹ ਹੋਵੇਗਾ ਕਿ ਜਦੋਂ ਤੁਸੀਂ ਨਵੇਂ ਫੋਨ ਚ ਵਟਸਐਪ ਇੰਸਟਾਲ ਕਰਦੇ ਹੋ, ਤਾਂ ਤੁਹਾਡੀਆਂ ਚੈਟਾਂ ਉੱਥੇ ਹੀ ਰੀਸਟੋਰ ਹੋ ਜਾਣਗੀਆਂ।

View More Web Stories