ਭੂਚਾਲ ਆਉਣ 'ਤੇ ਗਲਤੀ ਨਾਲ ਵੀ ਨਾ ਕਰੋ ਇਹ ਕੰਮ
ਝਟਕੇ ਮਹਿਸੂਸ
ਰਾਜਧਾਨੀ ਦਿੱਲੀ ਸਮੇਤ NCR ਅਤੇ ਉੱਤਰੀ ਭਾਰਤ ਖੇਤਰ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਧਰਤੀ ਦੋ ਵਾਰ ਕੰਬ ਗਈ, ਜਿਸ ਦਾ ਕੇਂਦਰ ਅਫਗਾਨਿਸਤਾਨ ਦੱਸਿਆ ਜਾਂਦਾ ਹੈ।
ਨਾ ਕਰੋ ਇਹ ਕੰਮ
ਅਜਿਹੇ ਕਿਹੜੇ ਕੰਮ ਹਨ ਜੋ ਲੋਕਾਂ ਨੂੰ ਭੂਚਾਲ ਆਉਣ ‘ਤੇ ਬਿਲਕੁਲ ਨਹੀਂ ਕਰਨੇ ਚਾਹੀਦੇ। ਆਓ ਤੁਹਾਨੂੰ ਇਨ੍ਹਾਂ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
ਲਿਫਟ
ਭੂਚਾਲ ਦੇ ਦੌਰਾਨ ਉੱਚੀ ਇਮਾਰਤ ਵਿੱਚ ਹੋ ਤਾਂ ਗਲਤੀ ਨਾਲ ਵੀ ਇਮਾਰਤ ਤੋਂ ਬਾਹਰ ਆਉਣ ਲਈ ਲਿਫਟ ਦੀ ਵਰਤੋਂ ਨਾ ਕਰੋ। ਭੂਚਾਲ ਰੁਕਣ ਤੱਕ ਇਮਾਰਤ ਚ ਜਿੱਥੇ ਹੋ ਉੱਥੇ ਰਹੋ।
ਦਰਵਾਜ਼ੇ-ਖਿੜਕੀਆਂ
ਆਪਣੇ ਘਰ ਦੇ ਦਰਵਾਜ਼ਿਆਂ ਅਤੇ ਖਿੜਕੀਆਂ ਦੇ ਨੇੜੇ ਨਾ ਜਾਓ। ਕੱਚ ਦੀਆਂ ਖਿੜਕੀਆਂ ਅਤੇ ਸਮਾਨ ਕਮਜ਼ੋਰ ਦਰਵਾਜ਼ਿਆਂ ਤੋਂ ਦੂਰੀ ਰੱਖੋ। ਭੂਚਾਲ ਦੌਰਾਨ ਇਨ੍ਹਾਂ ਦੇ ਟੁੱਟਣ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ।
ਤੁਰੰਤ ਬਾਅਦ ਐਕਸ਼ਨ
ਭੂਚਾਲ ਰੁਕਣ ਤੋਂ ਤੁਰੰਤ ਬਾਅਦ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਨਾ ਖੋਲ੍ਹੋ। ਕਈ ਵਾਰ ਭੂਚਾਲ ਦੇ ਨਤੀਜੇ ਵਜੋਂ ਉਹ ਕਮਜ਼ੋਰ ਹੋ ਜਾਂਦੇ ਹਨ। ਤੁਹਾਡੇ ਉਪਰ ਡਿੱਗ ਸਕਦੇ ਹਨ।
ਬਿਜਲੀ ਉਪਕਰਨ
ਬਿਜਲੀ ਦੇ ਸਵਿੱਚਾਂ ਅਤੇ ਹੋਰ ਉਪਕਰਨਾਂ ਤੋਂ ਦੂਰ ਰਹੋ। ਨਹੀਂ ਤਾਂ ਇਹ ਤੁਹਾਡੇ ਲਈ ਘਾਤਕ ਸਾਬਤ ਹੋ ਸਕਦਾ ਹੈ।
View More Web Stories