ਘਰ 'ਚ ਮੌਜੂਦ ਇਹਨਾਂ ਚੀਜ਼ਾਂ ਨਾਲ ਸਾਫ਼ ਕਰੋ ਕੱਚ ਦੀਆਂ ਖਿੜਕੀਆਂ-ਦਰਵਾਜ਼ੇ
ਖਾਸ ਖਿਆਲ
ਕੱਚ ਦੀਆਂ ਖਿੜਕੀਆਂ ਤੇ ਦਰਵਾਜ਼ਿਆਂ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਇਹਨਾਂ ਨੂੰ ਸਾਫ਼ ਰੱਖਣ ਲਈ ਕਈ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਘਰੇਲੂ ਨੁਸਖੇ
ਤੁਸੀਂ ਆਪਣੇ ਘਰ ਚ ਮੌਜੂਦ ਕੁੱਝ ਚੀਜ਼ਾਂ ਨਾਲ ਹੀ ਪਲ ਭਰ ਚ ਕੱਚ ਦੀਆਂ ਖਿੜਕੀਆਂ ਦਰਵਾਜ਼ੇ ਚਮਕਾ ਸਕਦੇ ਹੋ, ਆਓ ਜਾਣਦੇ ਹਾਂ
ਨਮਕ
ਇੱਕ ਮੱਗ ਪਾਣੀ ਚ ਇੱਕ ਚਮਕਾ ਨਮਕ ਘੋਲ ਕੇ ਸ਼ੀਸ਼ੇ ਉਪਰ ਸਪ੍ਰੇ ਕਰੋ। ਨਰਮ ਸੂਤੀ ਕੱਪੜੇ ਨਾਲ ਸਾਫ ਕਰੋ। ਅਖਬਾਰ ਦੀ ਵਰਤੋਂ ਨਹੀਂ ਕਰਨੀ। ਚਮਕ ਆਵੇਗੀ।
ਖਾਸ ਮਿਸ਼ਰਨ
ਕਿਸੇ ਸਪ੍ਰੇ ਬੋਤਲ ਚ ਇੱਕ ਕੱਪ ਪਾਣੀ, ਇੱਕ ਕੱਪ ਰਬਿੰਗ ਅਲਕੋਹਲ, ਇੱਕ ਚਮਚਾ ਚਿੱਟਾ ਸਿਰਕਾ ਮਿਲਾਓ। ਨਰਮ ਸੂਤੀ ਕੱਪੜੇ ਨਾਲ ਕਸ ਕੇ ਸਾਫ ਕਰੋ।
ਨਿੰਬੂ ਦਾ ਰਸ
ਪਾਣੀ ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਸ਼ੀਸ਼ੇ ਨੂੰ ਸਾਫ ਕੀਤਾ ਜਾ ਸਕਦਾ ਹੈ। ਇਸ ਨਾਲ ਦਾਗ ਦੂਰ ਹੁੰਦੇ ਹਨ। ਸ਼ੀਸ਼ਾ ਚਮਕ ਜਾਂਦਾ ਹੈ।
ਸੇਬ ਦਾ ਸਿਰਕਾ
ਦੋ ਕੱਪ ਪਾਣੀ ਚ ਅੱਧਾ ਕੱਪ ਸੇਬ ਦਾ ਸਿਰਕਾ, ਚੌਥਾ ਹਿੱਸਾ ਸਪਿਰਟ ਜਾਂ ਰਬਿੰਗ ਅਲਕੋਹਲ ਮਿਲਾ ਕੇ ਕਿਸੇ ਸਪ੍ਰੇ ਬੋਤਲ ਚ ਪਾਓ। ਇਸ ਨਾਲ ਖਿੜਕੀਆਂ ਦਰਵਾਜ਼ੇ ਸਾਫ ਕਰੋ। ਚਮਕ ਦੇਖ ਕੇ ਹੈਰਾਨ ਹੋ ਜਾਵੋਗੇ।
View More Web Stories