ਤੁਹਾਡੀ ਇੱਕ ਗਲਤੀ ਨਾਲ iPhone ਤੇ Airpods ਬਣ ਜਾਵੇਗਾ ਕਲੋਨ


2024/01/24 22:13:09 IST

ਧੋਖੇ ਤੋਂ ਬਚੋ

    ਇਹਨਾਂ ਕਲੋਨਸ ਨੂੰ ਆਨਲਾਈਨ ਸੇਲ ਕੀਤਾ ਜਾਂਦਾ ਹੈ। ਲੋਕ ਬੰਪਰ ਡਿਸਕਾਉਂਟ ਦੇ ਚੱਕਰ ਚ ਇਹਨਾਂ ਨੂੰ ਖਰੀਦ ਲੈਂਦੇ ਹਨ।

ਯੂ਼ਜ਼ਰ ਨਾਲ ਹੋਇਆ ਧੋਖਾ

    ਇੱਕ ਇੰਸਟਾਗ੍ਰਾਮ ਯੂਜ਼ਰ ਨੇ ਦੱਸਿਆ ਕਿ ਉਹਨਾਂ ਦੇ Airpods ਨੇ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ।

ਕਲੋਨ Airpods

    ਸਰਵਿਸ ਸੈਂਟਰ ਜਾਣ ਮਗਰੋਂ ਪਤਾ ਲੱਗਾ ਕਿ ਉਹਨਾਂ ਕੋਲ Airpods ਦਾ ਕਲੋਨ ਮੌਜੂਦ ਸੀ।

ਕਿਵੇਂ ਹੋਇਆ ਇਹ

    ਯੂਜ਼ਰ ਨੇ ਕਈ ਵਾਰ ਵੀਡਿਓ ਚ ਆਪਣੇ ਏਅਰਪੋਡਸ ਦਿਖਾਏ ਸੀ ਜਿਸ ਮਗਰੋਂ ਉਸਦੇ ਸੀਰੀਅਲ ਨੰਬਰ ਨੂੰ ਲੀਕ ਕਰ ਲਿਆ ਗਿਆ।

ਯੂਜ਼ਰ ਨੇ ਕੀਤਾ ਇਹ ਕੰਮ

    ਇਸ ਮਗਰੋਂ ਯੂਜ਼ਰ ਨੇ ਤੁਰੰਤ ਐਪਲ ਸਰਵਿਸ ਸੈਂਟਰ ਜਾ ਕੇ ਆਪਣਾ ਸੀਰੀਅਲ ਨੰਬਰ ਰੀ-ਸਟੋਰ ਕਰਾਇਆ। ਇਸਦੇ ਲਈ ਬਿੱਲ ਦਿਖਾਉਣਾ ਪਿਆ।

ਕਿਵੇਂ ਹੁੰਦੀ ਹੈ ਕਲੋਨਿੰਗ

    ਕਲੋਨ ਪ੍ਰੋਡਕਟ ਬਣਾਉਣ ਦੇ ਲਈ ਅਸਲੀ ਪ੍ਰੋਡਕਟ ਦਾ IMEI ਜਾਂ ਸੀਰੀਅਲ ਨੰਬਰ ਕਾਪੀ ਕੀਤਾ ਜਾਂਦਾ ਹੈ। ਇਸਨੂੰ ਨਕਲੀ ਪ੍ਰੋਡਕਟ ਉਪਰ ਪੇਸਟ ਕਰ ਦਿੱਤਾ ਜਾਂਦਾ ਹੈ।

ਨਾ ਕਰੋ ਇਹ ਗਲਤੀ

    ਭੁੱਲ ਕੇ ਵੀ ਆਪਣੇ ਕਿਸੇ ਪ੍ਰੋਡਕਟ ਦਾ ਸੀਰੀਅਲ ਨੰਬਰ ਜਾਂ IMEI ਨੰਬਰ ਸ਼ੇਅਰ ਨਾ ਕਰੋ। ਵਰਨਾ ਤੁਸੀਂ ਵੀ ਇਸ ਪਰੇਸ਼ਾਨੀ ਨਾਲ ਜੂਝ ਸਕਦੇ ਹੋ।

View More Web Stories