ਵਿਸ਼ਵ ਕੱਪ ਫਾਈਨਲ ਵਿੱਚ ਸੈਂਕੜਾ ਜੜਨ ਵਾਲੇ ਖਿਡਾਰੀ
ਕੁੱਲ 6 ਸੈਂਕੜੇ ਲੱਗੇ
ਵਨਡੇ ਵਿਸ਼ਵ ਕੱਪ ਦੇ ਇਤਿਹਾਸ ਚ ਹੁਣ ਤੱਕ 12 ਸੈਸ਼ਨਾਂ ਚ ਫਾਈਨਲ ਮੈਚ ਚ ਕੁੱਲ 6 ਸੈਂਕੜੇ ਲੱਗੇ ਹਨ। 5 ਵਾਰ ਸੈਂਕੜਾ ਲਗਾਉਣ ਵਾਲੀ ਟੀਮ ਜਿੱਤ ਗਈ।
ਧੋਨੀ ਪਏ ਸੀ ਭਾਰੀ
2011 ਚ ਸ਼੍ਰੀਲੰਕਾ ਦੇ ਬੱਲੇਬਾਜ਼ ਮਹੇਲਾ ਜੈਵਰਧਨੇ ਦਾ ਸੈਂਕੜਾ ਬੇਕਾਰ ਗਿਆ। ਧੋਨੀ ਦੀਆਂ 91 ਅਜੇਤੂ ਦੌੜਾਂ ਦੀ ਬਦੋਲਤ ਭਾਰਤ ਨੇ 28 ਸਾਲਾਂ ਬਾਅਦ ਦੂਜੀ ਵਾਰ ਟਰਾਫੀ ਜਿੱਤੀ।
ਕਲਾਈਵ ਲੋਇਡ
1975 ਚ ਵੈਸਟਇੰਡੀਜ਼ ਦੇ ਬੱਲੇਬਾਜ਼ ਕਲਾਈਵ ਲੋਇਡ ਨੇ 85 ਗੇਂਦਾਂ ਤੇ 102 ਦੌੜਾਂ ਬਣਾਈਆਂ ਅਤੇ ਵੈਸਟਇੰਡੀਜ਼ ਚੈਂਪੀਅਨ ਬਣਿਆ।
ਵਿਵ ਰਿਚਰਡਸ
1979 ਵਿੱਚ ਵੈਸਟਇੰਡੀਜ਼ ਦੇ ਵਿਵ ਰਿਚਰਡਸ ਨੇ ਇੰਗਲੈਂਡ ਦੇ ਖਿਲਾਫ ਅਜੇਤੂ 138 ਦੌੜਾਂ ਬਣਾਈਆਂ ਅਤੇ ਟੀਮ ਨੂੰ ਦੂਜੀ ਵਾਰ ਚੈਂਪੀਅਨ ਬਣਾਇਆ।
ਅਰਵਿੰਦ ਡੀ ਸਿਲਵਾ
1996 ਚ ਸ਼੍ਰੀਲੰਕਾ ਦੇ ਅਰਵਿੰਦ ਡੀ ਸਿਲਵਾ ਨੇ ਆਸਟ੍ਰੇਲੀਆ ਖਿਲਾਫ ਅਜੇਤੂ 107 ਦੌੜਾਂ ਬਣਾਈਆਂ ਅਤੇ ਸ਼੍ਰੀਲੰਕਾ ਜੇਤੂ ਬਣਿਆ।
ਰਿਕੀ ਪੋਂਟਿੰਗ
ਰਿਕੀ ਪੋਂਟਿੰਗ ਨੇ 2003 ਦੇ ਵਿਸ਼ਵ ਕੱਪ ਫਾਈਨਲ ਵਿੱਚ 140 ਦੌੜਾਂ ਬਣਾਈਆਂ ਅਤੇ ਆਸਟਰੇਲੀਆਈ ਟੀਮ ਚੈਂਪੀਅਨ ਬਣ ਕੇ ਉਭਰੀ।
ਐਡਮ ਗਿਲਕ੍ਰਿਸਟ
2007 ਦੇ ਵਿਸ਼ਵ ਕੱਪ ਵਿੱਚ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਐਡਮ ਗਿਲਕ੍ਰਿਸਟ ਨੇ ਅਜੇਤੂ 149 ਦੌੜਾਂ ਬਣਾਈਆਂ ਅਤੇ ਆਸਟਰੇਲੀਆ ਦੀ ਜਿੱਤ ਹੋਈ।
ਮਹੇਲਾ ਜੈਵਰਧਨੇ
ਮਹੇਲਾ ਜੈਵਰਧਨੇ ਨੇ 2011 ਵਿਸ਼ਵ ਕੱਪ ਫਾਈਨਲ ਚ ਸ਼ਾਨਦਾਰ ਸੈਂਕੜਾ ਲਗਾਇਆ ਸੀ। ਇਹ ਮੈਚ ਭਾਰਤ ਨਾਲ ਸੀ।
View More Web Stories