ਕ੍ਰਿਕਟਰ ਨਹੀਂ ਬਣਨਾ ਚਾਹੁੰਦੇ ਸਨ ਯੁਵਰਾਜ ਸਿੰਘ


2024/01/16 14:04:01 IST

ਸਕੇਟਿੰਗ

    ਯੁਵਰਾਜ ਸਿੰਘ ਕ੍ਰਿਕਟਰ ਨਹੀਂ ਬਣਨਾ ਚਾਹੁੰਦੇ ਸਨ। ਸਕੂਲ ਦੇ ਦਿਨਾਂ ਦੌਰਾਨ, ਯੁਵਰਾਜ ਸਿਰਫ ਟੈਨਿਸ ਅਤੇ ਫੁੱਟਬਾਲ ਖੇਡਦਾ ਸਨ ਅਤੇ ਸਕੇਟਿੰਗ ਵੀ ਕਰਦਾ ਸੀ। ਯੁਵੀ ਨੇ ਸਕੇਟਿੰਗ ਦੇ ਅੰਡਰ-14 ਵਰਗ ਚ ਸੋਨ ਤਮਗਾ ਜਿੱਤਿਆ ਹੈ।

ਬਾਲ ਕਾਲਾਕਾਰ

    ਇਹ ਬਹੁਤ ਘੱਟ ਲੋਕ ਜਾਣਦੇ ਹੋਣਗੇ ਪਰ ਯੁਵਰਾਜ ਸਿੰਘ ਨੇ ਬਾਲ ਕਲਾਕਾਰ ਦੇ ਤੌਰ ਤੇ ਪੰਜਾਬੀ ਫਿਲਮ ਚ ਵੀ ਕੰਮ ਕੀਤਾ ਹੈ।

12 ਗੇਂਦਾਂ ਵਿੱਚ ਅਰਧ ਸੈਂਕੜਾ

    ਟੀ-20 ਇੰਟਰਨੈਸ਼ਨਲ ਵਰਲਡ ਕੱਪ 2007 ਵਿੱਚ ਉਸ ਨੇ ਇੰਗਲੈਂਡ ਦੇ ਖਿਲਾਫ ਸਿਰਫ਼ 12 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ ਸੀ, ਜੋ ਕਿ ਟੀ-20 ਇੰਟਰਨੈਸ਼ਨਲ ਲਈ ਅਜੇ ਵੀ ਇੱਕ ਵਿਸ਼ਵ ਰਿਕਾਰਡ ਹੈ।

ਲੱਕੀ ਨੰਬਰ

    ਯੁਵਰਾਜ ਸਿੰਘ ਦਾ ਜਨਮ 12 ਦਸੰਬਰ ਹੈ, ਦਸੰਬਰ ਮਹੀਨੇ ਦਾ ਵੀ 12 ਨੰਬਰ ਹੁੰਦਾ ਹੈ, ਇਸ ਲਈ ਯੁਵਰਾਜ 12 ਨੂੰ ਆਪਣਾ ਲੱਕੀ ਨੰਬਰ ਮੰਨਦੇ ਹਨ ਅਤੇ ਇਸ ਨੰਬਰ ਦੀ ਜਰਸੀ ਵੀ ਪਹਿਨਦੇ ਸਨ।

ਟਿਊਮਰ ਦੇ ਦਰਦ ਨਾਲ ਖੇਡਿਆ ਵਿਸ਼ਵ ਕੱਪ

    ਵਿਸ਼ਵ ਕੱਪ 2011 ਤੋਂ ਬਾਅਦ ਯੁਵਰਾਜ ਦੇ ਫੇਫੜਿਆਂ ਚ ਕੈਂਸਰ ਦਾ ਟਿਊਮਰ ਪਾਇਆ ਗਿਆ ਸੀ ਅਤੇ ਇਸ ਦੇ ਇਲਾਜ ਲਈ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਕ੍ਰਿਕਟ ਤੋਂ ਦੂਰ ਰਹਿਣਾ ਪਿਆ ਸੀ। ਯੁਵਰਾਜ ਇਸ ਟਿਊਮਰ ਦੇ ਦਰਦ ਨਾਲ ਵਿਸ਼ਵ ਕੱਪ ਖੇਡਿਆ ਸੀ

ਸਚਿਨ ਦੇ ਫੈਨ ਹਨ

    ਇੱਕ ਪਾਸੇ ਤਾਂ ਇਸ ਮਹਾਨ ਆਲਰਾਊਂਡਰ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ ਅਤੇ ਦੂਜੇ ਪਾਸੇ ਉਹ ਖੁਦ ਸਚਿਨ ਤੇਂਦੁਲਕਰ ਦੇ ਬਹੁਤ ਵੱਡੇ ਫੈਨ ਹਨ

ਮੈਨ ਆਫ਼ ਦਾ ਟੂਰਨਾਮੈਂਟ

    ਟੀਮ ਇੰਡੀਆ ਦੀ ਵਿਸ਼ਵ ਕੱਪ 2011 ਦੀ ਜਿੱਤ ਚ ਉਹ ਸਭ ਤੋਂ ਵੱਡਾ ਹੀਰੋ ਸਾਬਤ ਹੋਏ। ਉਨ੍ਹਾਂ ਨੂੰ ਉਸ ਵਿਸ਼ਵ ਕੱਪ ਵਿੱਚ ਸ਼ਾਨਦਾਰ ਖੇਡ ਲਈ ਮੈਨ ਆਫ਼ ਦਾ ਟੂਰਨਾਮੈਂਟ ਚੁਣਿਆ ਗਿਆ।

View More Web Stories