ਟੈਸਟ ਕ੍ਰਿਕਟ ਵਿੱਚ ਸਭ ਤੋਂ ਘੱਟ ਉਮਰ ਦੇ ਕਪਤਾਨ
ਰਾਸ਼ਿਦ ਖਾਨ
ਅਫਗਾਨਿਸਤਾਨ ਦੇ ਸਪਿਨਰ ਰਾਸ਼ਿਦ ਖਾਨ ਟੈਸਟ ਇਤਿਹਾਸ ਦੇ ਸਭ ਤੋਂ ਨੌਜਵਾਨ ਕਪਤਾਨ ਹਨ। ਉਨ੍ਹਾਂ ਨੂੰ ਸਿਰਫ਼ 20 ਸਾਲ 350 ਦਿਨ ਦੀ ਉਮਰ ਵਿੱਚ ਕਪਤਾਨੀ ਮਿਲੀ।
ਟਟੇਂਡਾ ਤਾਇਬੂ
ਜ਼ਿੰਬਾਬਵੇ ਦੇ ਖਿਡਾਰੀ ਟੇਟੇਂਡਾ ਤਾਇਬੂ ਸਿਰਫ 20 ਸਾਲ 358 ਦਿਨ ਦੀ ਉਮਰ ਵਿੱਚ ਕਪਤਾਨ ਬਣੇ। 6 ਮਈ 2004 ਨੂੰ ਸ਼੍ਰੀਲੰਕਾ ਦੇ ਖਿਲਾਫ ਕਪਤਾਨੀ ਦੀ ਜ਼ਿੰਮੇਵਾਰੀ ਮਿਲੀ।
ਨਵਾਬ ਪਟੌਦੀ
ਭਾਰਤੀ ਕਪਤਾਨ ਨਵਾਬ ਮਸੂਰ ਅਲੀ ਖਾਨ ਪਟੌਦੀ ਨੂੰ ਜਦੋਂ ਕਪਤਾਨੀ ਦੀ ਜ਼ਿੰਮੇਵਾਰੀ ਮਿਲੀ ਤਾਂ ਉਹ 21 ਸਾਲ 77 ਦਿਨ ਦੇ ਸਨ।
ਵਕਾਰ ਯੂਨਿਸ
ਪਾਕਿਸਤਾਨ ਦੇ ਮਹਾਨ ਗੇਂਦਬਾਜ਼ ਵਕਾਰ ਯੂਨਿਸ ਨੂੰ ਸਿਰਫ਼ 22 ਸਾਲ 15 ਦਿਨ ਦੀ ਉਮਰ ਵਿੱਚ ਜ਼ਿੰਬਾਬਵੇ ਖ਼ਿਲਾਫ਼ ਟੈਸਟ ਮੈਚ ਵਿੱਚ ਕਪਤਾਨੀ ਕਰਨ ਦਾ ਮੌਕਾ ਮਿਲਿਆ।
ਗ੍ਰੀਮ ਸਮਿਥ
ਦੱਖਣੀ ਅਫ਼ਰੀਕਾ ਦੇ ਸਾਬਕਾ ਦਿੱਗਜ ਕਪਤਾਨ ਗ੍ਰੀਮ ਸਮਿਥ ਨੂੰ ਜਦੋਂ ਕਪਤਾਨੀ ਮਿਲੀ ਤਾਂ ਉਹ ਸਿਰਫ਼ 22 ਸਾਲ 82 ਦਿਨ ਦੇ ਸਨ।
ਸ਼ਾਕਿਬ ਅਲ ਹਸਨ
ਬੰਗਲਾਦੇਸ਼ ਦੇ ਮਹਾਨ ਆਲਰਾਊਂਡਰ ਸ਼ਾਕਿਬ ਅਲ ਹਸਨ 22 ਸਾਲ 115 ਦਿਨ ਦੀ ਉਮਰ ਚ ਕਪਤਾਨ ਬਣੇ। ਉਸਨੇ ਪਹਿਲੀ ਵਾਰ 17 ਜੁਲਾਈ 2009 ਨੂੰ ਵੈਸਟਇੰਡੀਜ਼ ਵਿਰੁੱਧ ਕਪਤਾਨੀ ਕੀਤੀ।
ਇਆਨ ਕ੍ਰੇਗ
ਆਸਟ੍ਰੇਲੀਆ ਦੇ ਇਆਨ ਕ੍ਰੇਗ ਨੂੰ 22 ਸਾਲ 194 ਦਿਨ ਦੀ ਉਮਰ ਵਿੱਚ ਕਪਤਾਨੀ ਮਿਲੀ ਸੀ। ਉਸਨੇ 23 ਦਸੰਬਰ 1957 ਨੂੰ ਦੱਖਣੀ ਅਫਰੀਕਾ ਵਿਰੁੱਧ ਕਪਤਾਨੀ ਕੀਤੀ।
ਜਾਵੇਦ ਮਿਆਂਦਾਦ
ਪਾਕਿਸਤਾਨੀ ਦਿੱਗਜ ਜਾਵੇਦ ਮਿਆਂਦਾਦ 22 ਸਾਲ 260 ਦਿਨ ਦੀ ਉਮਰ ਵਿੱਚ ਕਪਤਾਨ ਬਣੇ।
ਮੁਹੰਮਦ ਅਸ਼ਰਫੁਲ
ਬੰਗਲਾਦੇਸ਼ ਦੇ ਸਾਬਕਾ ਦਿੱਗਜ ਮੁਹੰਮਦ ਅਸ਼ਰਫੁਲ ਜਦੋਂ ਕਪਤਾਨ ਬਣੇ ਤਾਂ ਉਨ੍ਹਾਂ ਦੀ ਉਮਰ ਸਿਰਫ 22 ਸਾਲ 353 ਦਿਨ ਸੀ।
View More Web Stories