25 ਹਜ਼ਾਰ 'ਚ ਖੇਡਿਆ ਵਰਲਡ ਕੱਪ
2023 ਦਾ ਵਿਸ਼ਵ ਕੱਪ
ਹਾਲ ਹੀ ਚ 2023 ਦਾ ਵਿਸ਼ਵ ਕੱਪ ਖੇਡਿਆ ਗਿਆ। ਭਾਗ ਲੈਣ ਵਾਲਿਆਂ ਤੋਂ ਲੈ ਕੇ ਜੇਤੂ ਟੀਮ ਤੱਕ ਦੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਇਨਾਮ ਵੰਡੇ ਗਏ।
ਵਿਸ਼ਵ ਚੈਂਪੀਅਨ
ਆਸਟ੍ਰੇਲੀਆ ਦੀ ਟੀਮ ਨੇ ਕੱਪ ਉਪਰ ਕਬਜ਼ਾ ਕੀਤਾ। ਸਭ ਤੋਂ ਵੱਧ ਇਨਾਮੀ ਰਾਸ਼ੀ 33 ਕਰੋੜ 17 ਲੱਖ ਮਿਲੀ।
ਹਾਰੇ ਵੀ ਕਰੋੜਪਤੀ
ਫਾਇਨਲ ਮੁਕਾਬਲਾ ਹਾਰਨ ਵਾਲੀ ਭਾਰਤੀ ਟੀਮ ਉਪਰ ਵੀ ਕਰੋੜਾਂ ਰੁਪਏ ਦੀ ਵਰਖਾ ਹੋਈ। ਉਪ ਜੇਤੂ ਨੂੰ 16 ਕਰੋੜ 58 ਲੱਖ ਰੁਪਏ ਮਿਲੇ।
ਇੱਕ ਸਮਾਂ ਉਹ
ਸਾਲ 1983 ਦਾ ਵਿਸ਼ਵ ਕੱਪ ਹਰ ਕਿਸੇ ਨੂੰ ਯਾਦ ਹੈ। ਉਹ ਸਮਾਂ ਸੀ ਜਦੋਂ ਖਿਡਾਰੀ ਚੰਦ ਪੈਸਿਆਂ ਖਾਤਰ ਆਪਣੇ ਦੇਸ਼ ਲਈ ਖੇਡਦੇ ਸੀ।
1500 ਰੁਪਏ ਮੈਚ ਫੀਸ
1983 ਦੇ ਦੌਰ ਚ ਭਾਰਤੀ ਖਿਡਾਰੀਆਂ ਨੂੰ 1500 ਰੁਪਏ ਮੈਚ ਫੀਸ ਤੇ 600 ਰੁਪਏ ਰੋਜ਼ਾਨਾ ਭੱਤਾ ਮਿਲਦਾ ਸੀ।
ਵਿਸ਼ਵ ਕੱਪ ਇਨਾਮ 25 ਹਜ਼ਾਰ
1983 ਚ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ ਹਰੇਕ ਖਿਡਾਰੀ ਨੂੰ ਕਰੀਬ 25 ਹਜ਼ਾਰ ਰੁਪਏ ਮਿਲੇ ਸਨ। ਉਸ ਸਮੇਂ ਭਾਰਤ ਲਈ ਖੇਡਣਾ ਹੀ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਸੀ।
View More Web Stories