ਇਹਨਾਂ 6 ਖਿਡਾਰੀਆਂ ਦਾ ਹੋ ਸਕਦਾ ਆਖਰੀ IPL
19 ਦਸੰਬਰ ਨੂੰ ਨੀਲਾਮੀ
ਆਈਪੀਐਲ 2024 ਲਈ 19 ਦਸੰਬਰ ਨੂੰ ਦੁਬਈ ਵਿਖੇ ਖਿਡਾਰੀਆਂ ਦੀ ਨੀਲਾਮੀ ਹੋ ਰਹੀ ਹੈ। ਇਸ ਟੂਰਨਾਮੈਂਟ ਮਗਰੋਂ ਕਈ ਦਿੱਗਜ ਵਿਦਾਇਗੀ ਲੈ ਸਕਦੇ ਹਨ। ਜਾਣੋ ਇਹ ਕਿਹੜੇ ਹਨ......
ਐਮ.ਐਸ ਧੋਨੀ
2 ਸਾਲਾਂ ਤੋਂ ਚਰਚਾ ਚੱਲੀ ਆ ਰਹੀ ਹੈ ਕਿ ਧੋਨੀ ਆਈਪੀਐਲ ਤੋਂ ਸੰਨਿਆਸ ਲੈ ਸਕਦੇ ਹਨ। ਪ੍ਰੰਤੂ ਇਸ ਵਾਰ ਦਾ ਟੂਰਨਾਮੈਂਟ ਉਹਨਾਂ ਦਾ ਅੰਤਿਮ ਹੋ ਸਕਦਾ ਹੈ।
ਰੋਹਿਤ ਸ਼ਰਮਾ
ਵਧਦੀ ਉਮਰ ਤੇ ਫਿਟਨੈੱਸ ਨੂੰ ਦੇਖਦੇ ਸੰਭਾਵਨਾ ਹੈ ਕਿ ਰੋਹਿਤ ਸ਼ਰਮਾ ਰਿਟਾਇਰਮੈਂਟ ਲੈਣਗੇ। ਉਹ ਭਾਰਤੀ ਟੀਮ ਚੋਂ ਵੀ ਸੰਨਿਆਸ ਲੈ ਸਕਦੇ ਹਨ।
ਅਮਿਤ ਮਿਸ਼ਰਾ
ਇੰਟਰਨੈਸ਼ਨਲ ਕ੍ਰਿਕਟ ਤੋਂ ਪਹਿਲਾਂ ਹੀ ਦੂਰੀ ਬਣਾ ਚੁੱਕੇ ਅਮਿਤ ਵੀ ਇਸ ਆਈਪੀਐਲ ਤੋਂ ਬਾਅਦ ਸਦਾ ਲਈ ਛੁੱਟੀ ਲੈ ਸਕਦੇ ਹਨ।
ਰਿਧੀਮਾਨ ਸਾਹਾ
ਸਾਹਾ ਦੀ ਉਮਰ 39 ਸਾਲ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਆਈਪੀਐਲ ਉਹਨਾਂ ਦਾ ਆਖਰੀ ਹੋਵੇ।
ਪੀਯੂਸ਼ ਚਾਵਲਾ
ਪੀਯੂਸ਼ ਨੂੰ ਇਸ ਸਾਲ ਮੁੰਬਈ ਇੰਡੀਅਨਸ ਨੇ ਰਿਟੇਨ ਕੀਤਾ ਹੈ। ਇਹ ਉਹਨਾਂ ਦਾ ਅੰਤਿਮ ਟੂਰਨਾਮੈਂਟ ਹੋ ਸਕਦਾ ਹੈ।
ਦਿਨੇਸ਼ ਕਾਰਤਿਕ
ਦਿਨੇਸ਼ ਦਾ ਇੰਟਰਨੈਸ਼ਨਲ ਕ੍ਰਿਕਟ ਚ ਵਾਪਸੀ ਦਾ ਰਾਹ ਲਗਭਗ ਬੰਦ ਹੋ ਗਿਆ ਹੈ। ਆਈਪੀਐਲ ਵੀ ਆਖਰੀ ਹੋ ਸਕਦਾ ਹੈ।
View More Web Stories