ਯੁਵਰਾਜ ਸਿੰਘ 'ਤੇ ਬਣੇਗੀ ਫ਼ਿਲਮ, ਇਹ ਹੀਰੋ ਨਿਭਾਏਗਾ Sixer King ਦਾ ਕਿਰਦਾਰ


2024/01/16 18:09:53 IST

ਪੰਜਾਬ ਦਾ ਯੁਵੀ

    ਪੰਜਾਬ ਦੇ ਰਹਿਣ ਵਾਲੇ ਕ੍ਰਿਕਟਰ ਯੁਵਰਾਜ ਸਿੰਘ ਦੇ ਪ੍ਰਸ਼ੰਸਕ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਹੁਣ ਉਡੀਕ ਖਤਮ ਹੋਣ ਜਾ ਰਹੀ ਹੈ। ਛੇਤੀ ਹੀ ਯੁਵਰਾਜ ਦੀ ਬਾਇਓਪਿਕ ਦੇਖਣ ਨੂੰ ਮਿਲੇਗੀ।

ਕੌਣ ਹੋਵੇਗਾ ਹੀਰੋ

    ਯੁਵਰਾਜ ਸਿੰਘ ਨੇ ਸੰਕੇਤ ਦਿੱਤੇ ਹਨ ਕਿ ਛੇਤੀ ਹੀ ਉਹਨਾਂ ਦੀ ਬਾਇਓਪਿਕ ਆਉਣ ਵਾਲੀ ਹੈ। ਇਸ ਵਿੱਚ ਹੀਰੋ ਦੀ ਭੂਮਿਕਾ ਵੀ ਇੱਕ ਨਾਮੀ ਕਲਾਕਾਰ ਨਿਭਾਉਣ ਜਾ ਰਿਹਾ ਹੈ।

ਰਣਵੀਰ ਕਪੂਰ

    ਯੁਵਰਾਜ ਸਿੰਘ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਰਣਵੀਰ ਕਪੂਰ ਦੀ ਐਨੀਮਲ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਮੇਰੀ ਬਾਇਓਪਿਕ ਚ ਰਣਵੀਰ ਹੀ ਮੇਰਾ ਕਿਰਦਾਰ ਨਿਭਾਉਣ ਚ ਇੱਕਦਮ ਸਹੀ ਰਹਿਣਗੇ।

ਐਮਐਸ ਧੋਨੀ

    ਦਰਅਸਲ ਧੋਨੀ ਦੀ ਬਾਇਓਪਿਕ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਉਸ ਮੂਵੀ ਚ ਸੁਸ਼ਾਂਤ ਸਿੰਘ ਰਾਜਪੂਤ ਨੇ ਬਾਕਮਾਲ ਐਕਟਿੰਗ ਕੀਤੀ ਸੀ।

ਜਲਦੀ ਮਿਲੇਗੀ ਗੁੱਡ ਨਿਊਜ਼

    ਯੁਵਰਾਜ ਸਿੰਘ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਬਾਇਓਪਿਕ ਤੇ ਅੰਤਿਮ ਫੈਸਲਾ ਨਿਰਦੇਸ਼ਕ ਦਾ ਹੋਵੇਗਾ। ਫਿਲਹਾਲ ਇਸ ਉਪਰ ਕੰਮ ਜਾਰੀ ਹੈ। ਛੇਤੀ ਹੀ ਚੰਗੀ ਖਬਰ ਮਿਲੇਗੀ।

6 ਗੇਂਦਾਂ, 6 ਛੱਕੇ

    ਯੁਵਰਾਜ ਨੇ ਸਾਲ 2007 ਦੇ ਟੀ-20 ਵਿਸ਼ਵ ਕੱਪ ਚ ਇੰਗਲੈਂਡ ਦੇ ਖਿਲਾਫ 6 ਗੇਂਦਾਂ ਚ ਲਗਾਤਾਰ 6 ਛੱਕੇ ਲਗਾ ਕੇ ਰਿਕਾਰਡ ਬਣਾਇਆ ਸੀ। ਉਦੋਂ ਤੋਂ ਯੁਵਰਾਜ ਨੂੰ ਸਿਕਸਰ ਕਿੰਗ ਵਜੋਂ ਵੀ ਜਾਣਿਆ ਜਾਂਦਾ।

View More Web Stories