ਵਿਸ਼ਵ ਕੱਪ ਵਿੱਚ ਜ਼ੀਰੋ 'ਤੇ ਸਭ ਤੋਂ ਵੱਧ ਆਊਟ ਹੋਣ ਵਾਲੇ ਖਿਡਾਰੀ
ਚੰਗੇ ਰਿਕਾਰਡਾਂ ਦਾ ਜ਼ਿਕਰ
ਕ੍ਰਿਕਟ ਦਾ ਇਤਿਹਾਸ ਹੈ ਕਿ ਹਮੇਸ਼ਾ ਚੰਗੇ ਰਿਕਾਰਡਾਂ ਦਾ ਜ਼ਿਕਰ ਹੁੰਦਾ ਰਿਹਾ ਹੈ। ਕੁਝ ਅਜਿਹੇ ਰਿਕਾਰਡ ਵੀ ਹਨ, ਜਿਨ੍ਹਾਂ ਨਾਲ ਖਿਡਾਰੀ ਕਦੇ ਨਹੀਂ ਚਾਹੁਣਗੇ ਕਿ ਉਨ੍ਹਾਂ ਦਾ ਨਾਂ ਜੁੜਿਆ ਹੋਵੇ।
ਸਭ ਤੋਂ ਵੱਧ ਵਾਰ ਜ਼ੀਰੋ
ਇਸੇ ਸੂਚੀ ਵਿੱਚ ਸਭ ਤੋਂ ਖ਼ਰਾਬ ਰਿਕਾਰਡ ਇਹ ਹੈ ਕਿ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ ਵਿੱਚ ਕਿਹੜਾ ਖਿਡਾਰੀ ਸਭ ਤੋਂ ਵੱਧ ਵਾਰ ਜ਼ੀਰੋ ’ਤੇ ਆਊਟ ਹੋਇਆ ਹੈ।
ਭਾਰਤੀ ਖਿਡਾਰੀ ਸ਼ਾਮਲ ਨਹੀਂ
ਪਹਿਲੇ 5 ਨਾਵਾਂ ਵਿੱਚ ਇੱਕ ਵੀ ਭਾਰਤੀ ਖਿਡਾਰੀ ਸ਼ਾਮਲ ਨਹੀਂ ਹੈ। ਪਰ ਅਸੀਂ ਇਹ ਵੀ ਦੱਸਾਂਗੇ ਕਿ ਉਹ ਖਿਡਾਰੀ ਕੌਣ ਹਨ, ਜਿਨ੍ਹਾਂ ਦੇ ਨਾਂ ਇਹ ਸ਼ਰਮਨਾਕ ਰਿਕਾਰਡ ਹਨ।
ਨਾਥਨ ਐਸਟਲ
ਸੂਚੀ ਵਿੱਚ ਪਹਿਲਾ ਨਾਂ ਨਿਊਜ਼ੀਲੈਂਡ ਦੇ ਨਾਥਨ ਐਸਟਲ ਦਾ ਹੈ। ਜੋ ਵਿਸ਼ਵ ਕੱਪ ਚ ਸਭ ਤੋਂ ਜ਼ਿਆਦਾ ਵਾਰ 0 ਤੇ ਆਊਟ ਹੋਇਆ ਹੈ। ਉਹ ਪੰਜ ਵਾਰ ਜ਼ੀਰੋ ਤੇ ਰਿਹਾ ਹੈ।
ਇਜਾਜ਼ ਅਹਿਮਦ
ਦੂਜਾ ਨਾਂ ਪਾਕਿਸਤਾਨ ਦੇ ਬੱਲੇਬਾਜ਼ ਇਜਾਜ਼ ਅਹਿਮਦ ਦਾ ਹੈ। ਨਿਊਜ਼ੀਲੈਂਡ ਦੇ ਨਾਥਨ ਐਸਟਲ ਤੋਂ ਇਲਾਵਾ ਉਹ ਵੀ 5 ਵਾਰ ਜ਼ੀਰੋ ਤੇ ਆਊਟ ਹੋਇਆ ਹੈ।
ਕਾਈਲ ਮੈਕਕਲੈਨ
ਤੀਜਾ ਨਾਂ ਆਇਰਲੈਂਡ ਦੇ ਆਲਰਾਊਂਡਰ ਕਾਈਲ ਮੈਕਕਲੈਨ ਦਾ ਆਉਂਦਾ ਹੈ, ਜੋ 4 ਵਾਰ ਜ਼ੀਰੋ ਤੇ ਆਊਟ ਹੋਇਆ ਹੈ। ਉਹ 8 ਪਾਰੀਆਂ ਚ 4 ਵਾਰ ਜ਼ੀਰੋ ਤੇ ਆਉਟ ਹੋਏ।
ਡੈਰੇਨ ਬ੍ਰਾਵੋ
ਵੈਸਟਇੰਡੀਜ਼ ਦੇ ਡੈਰੇਨ ਬ੍ਰਾਵੋ ਸੂਚੀ ਚ ਚੌਥੇ ਨੰਬਰ ਤੇ ਹੈ। ਉਹ 11 ਪਾਰੀਆਂ ਚ 4 ਵਾਰ ਜ਼ੀਰੋ ਤੇ ਆਊਟ ਹੋਏ ਹਨ।
ਕੀਥ ਆਰਥਰਟਨ
ਵੈਸਟਇੰਡੀਜ਼ ਦੇ ਕੀਥ ਆਰਥਰਟਨ ਵੀ 4 ਵਾਰ ਜ਼ੀਰੋ ਤੇ ਆਊਟ ਹੋਇਆ ਹੈ। ਉਸ ਨੇ ਸ਼ਰਮਨਾਕ ਰਿਕਾਰਡ ਬਨਾਉਣ ਲਈ 13 ਪਾਰੀਆਂ ਦਾ ਸਾਹਮਣਾ ਕੀਤਾ ਹੈ।
View More Web Stories