ਮਿਸ਼ੇਲ ਮਾਰਸ਼ ਨੇ ਕੀਤਾ ਵਰਲਡ ਕੱਪ ਟਰਾਫੀ ਦਾ ਅਪਮਾਨ


2023/11/20 15:24:42 IST

ਛੇਵੀਂ ਵਾਰ ਜਿੱਤਿਆ ਖਿਤਾਬ

    ਆਸਟ੍ਰੇਲੀਆਈ ਟੀਮ ਨੇ ਆਈਸੀਸੀ ਵਨਡੇ ਵਿਸ਼ਵ ਕੱਪ 2023 ਦਾ ਖਿਤਾਬ ਛੇਵੀਂ ਵਾਰ ਜਿੱਤ ਲਿਆ ਹੈ। ਟੀਮ ਨੇ ਫਾਈਨਲ ਚ ਟੀਮ ਇੰਡੀਆ ਨੂੰ 6 ਵਿਕਟਾਂ ਨਾਲ ਹਰਾ ਕੇ ਮੈਚ ਜਿੱਤਿਆ।

ਸਭ ਤੋਂ ਵੱਧ ਵਾਰ ਜਿੱਤੇ

    ਆਸਟ੍ਰੇਲੀਆ ਦੀ ਟੀਮ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਸ਼ਵ ਕੱਪ ਖਿਤਾਬ ਜਿੱਤਣ ਵਾਲੀ ਟੀਮ ਹੈ। ਕਿਸੇ ਹੋਰ ਟੀਮ ਨੇ ਦੋ ਤੋਂ ਵੱਧ ਵਾਰ ਖਿਤਾਬ ਨਹੀਂ ਜਿੱਤਿਆ ਹੈ।

ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ

    ਸਟਾਰ ਆਲਰਾਊਂਡਰ ਮਿਸ਼ੇਲ ਮਾਰਸ਼ ਦੀ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਚ ਉਹ ਇਕ ਹੱਥ ਚ ਬੀਅਰ ਫੜੀ ਆਈਸੀਸੀ ਟਰਾਫੀ ਤੇ ਪੈਰ ਰੱਖ ਰਹੇ ਹਨ।

ਕੀਤਾ ਜਾ ਰਿਹਾ ਟ੍ਰੋਲ

    ਅਜਿਹੇ ਚ ਆਸਟ੍ਰੇਲੀਆਈ ਕੈਂਪ ਕਈ ਵਾਰ ਚੈਂਪੀਅਨ ਬਣਨ ਤੇ ਸ਼ੇਖੀ ਮਾਰਦਾ ਨਜ਼ਰ ਆ ਰਿਹਾ ਹੈ। ਫੋਟੋ ਸਾਹਮਣੇ ਆਉਣ ਤੋਂ ਬਾਅਦ ਮਾਰਸ਼ ਨੂੰ ਸੋਸ਼ਲ ਮੀਡੀਆ ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।

ਕਪਤਾਨ ਨੇ ਵੀ ਸ਼ੇਅਰ ਕੀਤੀ ਫੋਟੋ

    ਤਸਵੀਰ ਨੂੰ ਸਭ ਤੋਂ ਪਹਿਲਾਂ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਸੀ, ਜਿਸ ਤੋਂ ਬਾਅਦ ਇਹ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਸੀ।

ਕੁਝ ਘੰਟਿਆਂ ਬਾਅਦ ਆਈ ਸਾਹਮਣੇ

    ਦਰਅਸਲ ਇਹ ਤਸਵੀਰ ਆਸਟ੍ਰੇਲੀਆ ਦੇ ਵਿਸ਼ਵ ਕੱਪ ਟਰਾਫੀ ਜਿੱਤਣ ਦੇ ਕੁਝ ਘੰਟਿਆਂ ਬਾਅਦ ਸ਼ੇਅਰ ਕੀਤੀ ਗਈ ਸੀ।

ਅਪਮਾਨਜਨਕ ਘਟਨਾ

    ਪ੍ਰਸ਼ੰਸਕਾਂ ਨੇ ਮਾਰਸ਼ ਦੇ ਇਸ ਐਕਸ਼ਨ ਨੂੰ ਅਪਮਾਨਜਨਕ ਦੱਸਿਆ ਅਤੇ ਇਸ ਲਈ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ।

View More Web Stories