ਜਾਣੋ ਧੋਨੀ ਦੀ ਜਰਸੀ ਨੰਬਰ 7 ਦਾ ਰਾਜ
BCCI ਦਾ ਫੈਸਲਾ
ਸਾਬਕਾ ਭਾਰਤੀ ਕਪਤਾਨ ਮਹੇਂਦਰ ਸਿੰਘ ਧੋਨੀ ਦੀ ਜਰਸੀ ਨੰਬਰ 7 ਨੂੰ ਬੀਸੀਸੀਆਈ ਨੇ ਰਿਟਾਇਰ ਕਰਨ ਦਾ ਫੈਸਲਾ ਕੀਤਾ।
ਧੋਨੀ ਦਾ ਚੇਤਾ
‘ਜਰਸੀ ਨੰਬਰ-7’ ਸੁਣਦਿਆਂ ਹੀ ਪ੍ਰਸ਼ੰਸਕਾਂ ਦੇ ਦਿਮਾਗ ‘ਚ ਮਹਿੰਦਰ ਸਿੰਘ ਧੋਨੀ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ।
ਸ਼ਾਨਦਾਰ ਕਪਤਾਨੀ
ਮਾਹੀ ਨੇ ਆਪਣੀ ਕਪਤਾਨੀ ‘ਚ ਭਾਰਤ ਲਈ 2 ਵਿਸ਼ਵ ਕੱਪ ਖਿਤਾਬ ਜਿੱਤੇ ਹਨ, ਜਦਕਿ ਆਈ.ਪੀ.ਐੱਲ. ‘ਚ ਉਹ ਚੇਨਈ ਸੁਪਰ ਕਿੰਗਜ਼ ਨੂੰ 4 ਖਿਤਾਬ ਦਿਵਾ ਚੁੱਕੇ ਹਨ।
ਲੱਕੀ ਨੰਬਰ
ਧੋਨੀ ਆਪਣੇ ਅੰਤਰਰਾਸ਼ਟਰੀ ਡੈਬਿਊ ਤੋਂ ਬਾਅਦ ‘7’ ਨੂੰ ਆਪਣੀ ਕਮੀਜ਼ ਨੰਬਰ ਦੇ ਤੌਰ ‘ਤੇ ਵਰਤ ਰਹੇ ਹਨ। ਉਸ ਦਾ ਜਨਮ 7ਵੇਂ ਮਹੀਨੇ (ਜੁਲਾਈ) ਨੂੰ ਹੋਇਆ ਸੀ। ਅਜਿਹੇ ‘ਚ ਇਹ ਨੰਬਰ ਉਨ੍ਹਾਂ ਲਈ ਬਹੁਤ ਖੁਸ਼ਕਿਸਮਤ ਹੈ।
ਅੰਧਵਿਸ਼ਵਾਸ਼ ਨਹੀਂ
ਧੋਨੀ ਨੇ ਖੁਲਾਸਾ ਕੀਤਾ ਸੀ ਕਿ ‘ਨੰਬਰ 7’ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ। ਇਹ ਨੰਬਰ ਕਿਸੇ ‘ਵਹਿਮ’ ਕਾਰਨ ਨਹੀਂ ਰੱਖਿਆ ਗਿਆ।
ਜਨਮ ਮਿਤੀ ਚੁਣੀ
ਧੋਨੀ ਨੇ ਕਿਹਾ ਕਿ ਮੇਰਾ ਜਨਮ 7 ਜੁਲਾਈ ਨੂੰ ਹੋਇਆ ਸੀ। ਸੱਤਵੇਂ ਮਹੀਨੇ ਦਾ ਸੱਤਵਾਂ ਦਿਨ ਇੱਕ ਚੰਗੀ ਸੰਖਿਆ ਹੈ। ਇਸ ਲਈ ਜਨਮ ਮਿਤੀ ਚੁਣੀ ਗਈ।
View More Web Stories