ਕਦੋਂ ਹੋਂਦ 'ਚ ਆਇਆ ਵਰਲਡ ਕੱਪ, ਜਾਣੋ ਇਤਿਹਾਸ


2023/11/19 12:08:03 IST

48 ਸਾਲ ਪਹਿਲਾਂ

    ਸੰਨ 1975 ਚ ਇੰਗਲੈਂਡ ਚ ਪਹਿਲਾ ਵਰਲਡ ਕੱਪ ਖੇਡਿਆ ਗਿਆ। ਵੈਸਟ ਇੰਡੀਜ਼ ਨੇ ਆਸਟ੍ਰੇਲੀਆ ਨੂੰ ਹਰਾ ਕੇ ਕੱਪ ਜਿੱਤਿਆ ਸੀ।

ਭਾਰਤ ਦਾ ਪਹਿਲਾ ਕੱਪ

    1983 ਦਾ ਵਰਲਡ ਕੱਪ ਭਾਰਤ ਦੇ ਨਾਂਅ ਰਿਹਾ। ਕਪਿਲ ਦੇਵ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ ਇਹ ਮੁਕਾਮ ਹਾਸਿਲ ਕੀਤਾ।

ਕਦੋਂ ਆਈ ਆਸਟ੍ਰੇਲੀਆ ਦੀ ਵਾਰੀ

    1987 ਚ ਆਸਟ੍ਰੇਲੀਆ ਵਰਲਡ ਕੱਪ ਜਿੱਤ ਕੇ ਵਿਸ਼ਵ ਚੈਂਪੀਅਨ ਬਣੀ। ਫਾਈਨਲ ਮੈਚ ਇੰਗਲੈਂਡ ਨਾਲ ਹੋਇਆ ਸੀ। ਆਸਟ੍ਰੇਲੀਆ ਬੜੀ ਮੁਸ਼ਕਲ ਨਾਲ 8 ਦੌੜਾਂ ਨਾਲ ਜਿੱਤੀ ਸੀ।

ਪਾਕਿਸਤਾਨ ਨੇ ਵੀ ਜਿੱਤਿਆ ਖ਼ਿਤਾਬ

    ਪਾਕਿਸਤਾਨ ਵੀ ਇੱਕ ਵਾਰ ਵਰਲਡ ਕੱਪ ਜੇਤੂ ਰਿਹਾ। 1992 ਚ ਇੰਗਲੈਂਡ ਨੂੰ ਹਰਾ ਕੇ ਇਹ ਖ਼ਿਤਾਬ ਜਿੱਤਿਆ ਸੀ।

5 ਵਾਰ ਚੈਂਪੀਅਨ

    48 ਸਾਲਾਂ ਦੇ ਇਤਿਹਾਸ ਚ ਆਸਟ੍ਰੇਲੀਆ 5 ਵਾਰ ਚੈਂਪੀਅਨ ਰਿਹਾ। ਲਗਾਤਾਰ 3 ਵਾਰ ਵਿਸ਼ਵ ਕੱਪ ਜਿੱਤਣ ਦਾ ਰਿਕਾਰਡ ਹੈ।

ਤੀਜੀ ਵਾਰ ਚੈਂਪੀਅਨ ?

    ਭਾਰਤੀ ਟੀਮ 2 ਵਾਰ ਵਿਸ਼ਵ ਚੈਂਪੀਅਨ ਬਣੀ। ਤੀਜੀ ਵਾਰ ਖ਼ਿਤਾਬ ਜਿੱਤਣ ਦਾ ਮੌਕਾ ਹੈ। ਟੀਮ ਨੇ ਇਸ ਵਿਸ਼ਵ ਕੱਪ ਸਾਰੇ ਮੈਚ ਜਿੱਤੇ ਹਨ।

ਜ਼ਬਰਦਸਤ ਮੁਕਾਬਲਾ

    ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅੱਜ ਜ਼ਬਰਦਸਤ ਮੁਕਾਬਲਾ ਹੋਣ ਜਾ ਰਿਹਾ ਹੈ। ਪੂਰੇ ਵਿਸ਼ਵ ਦੀਆਂ ਨਜ਼ਰਾਂ ਇਸ ਉਪਰ ਟਿਕੀਆਂ ਹਨ।

View More Web Stories