ਫਾਈਨਲ ਤੋਂ ਪਹਿਲਾਂ ਪਿੱਚ 'ਤੇ ਕਿਚ-ਕਿਚ
ਮੈਚ ਤੋਂ ਪਹਿਲਾਂ ਪਿੱਚ ਦੀ ਚਰਚਾ
ਵਿਸ਼ਵ ਕੱਪ ਫਾਈਨਲ ਮੈਚ ਤੋਂ ਪਹਿਲਾਂ ਪਿੱਚ ਦੀ ਚਰਚਾ ਜ਼ੋਰਾਂ ਤੇ ਹੈ। ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਪਿੱਚ ਬਦਲਣ ਦਾ ਮੁੱਦਾ ਕਾਫ਼ੀ ਗਰਮਾਇਆ ਸੀ। ਇਸੇ ਕਰਕੇ ਹੁਣ ਪਿੱਚ ਤੇ ਕਿਚ-ਕਿਚ ਹੋ ਰਹੀ ਹੈ।
ਨਰੇਂਦਰ ਮੋਦੀ ਸਟੇਡੀਅਮ
ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਚ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ ਜਾਣਾ ਹੈ। ਜਾਣੋ ਇੱਥੋਂ ਦੀ ਪਿੱਚ ਕਿਹੋ ਜਿਹੀ ਹੋਵੇਗੀ।
ਸਟੇਡੀਅਮ 'ਚ 11 ਪਿੱਚਾਂ
ਸਟੇਡੀਅਮ ਅੰਦਰ ਕੁੱਲ਼ 11 ਪਿੱਚਾਂ ਹਨ। ਫਾਈਨਲ ਮੁਕਾਬਲਾ ਧੀਮੀ ਪਿੱਚ ਤੇ ਹੋਣ ਦੀ ਸੰਭਾਵਨਾ ਹੈ। ਇਸ ਪਿੱਚ ਤੇ ਗੇਂਦ ਬੱਲੇਬਾਜ਼ ਕੋਲ ਰੁਕ ਕੇ ਜਾਵੇਗੀ।
ਤਿੰਨ ਪ੍ਰਕਾਰ ਦੀਆਂ ਪਿੱਚਾਂ
ਸਟੇਡੀਅਮ ਚ ਤਿੰਨ ਪ੍ਰਕਾਰ ਦੀਆਂ ਪਿੱਚਾਂ ਹਨ। ਕਾਲੀ ਮਿੱਟੀ ਤੇ ਲਾਲ ਮਿੱਟੀ ਨਾਲ ਬਣੀਆਂ ਪਿੱਚਾਂ। ਦੋਵਾਂ ਨੂੰ ਮਿਲਾਕੇ ਬਣਾਈ ਪਿੱਚ।
ਕਾਲੀ ਮਿੱਟੀ ਦੀ ਪਿੱਚ
ਫਾਈਨਲ ਮੁਕਾਬਲੇ ਕਾਲੀ ਮਿੱਟੀ ਦੀ ਪਿੱਚ ਤੇ ਖੇਡੇ ਜਾਣ ਦੀ ਸੰਭਾਵਨਾ ਹੈ। ਇਹ ਧੀਮੀ ਹੁੰਦੀ ਹੈ। ਇਸ ਉਪਰ ਸਪਿੱਨਰਾਂ ਨੂੰ ਜ਼ਿਆਦਾ ਫਾਇਦਾ ਮਿਲਦਾ ਹੈ। ਬੱਲੇਬਾਜ਼ੀ ਮੁਸ਼ਕਲ ਹੁੰਦੀ ਹੈ।
ਕੋਚ-ਕੈਪਟਨ ਦਾ ਨਿਰੀਖਣ
ਭਾਰਤੀ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਤੇ ਕਪਤਾਨ ਰੋਹਿਤ ਸ਼ਰਮਾ ਨੇ ਮੈਚ ਤੋਂ ਇੱਕ ਦਿਨ ਪਹਿਲਾਂ ਪਿੱਚ ਦਾ ਨਿਰੀਖਣ ਕੀਤਾ।
View More Web Stories