ਇਹਨਾਂ 5 ਖਿਡਾਰੀਆਂ ਦੀ IPL ਨੇ ਰਾਤੋ-ਰਾਤ ਬਦਲੀ ਕਿਸਮਤ


2023/12/05 21:48:55 IST

ਆਈਪੀਐਲ ਦਾ ਕਮਾਲ

    ਇਸ ਟੂਰਨਾਮੈਂਟ ਨੇ ਬਹੁਤ ਸਾਰੇ ਖਿਡਾਰੀਆਂ ਦੀ ਕਿਸਮਤ ਬਦਲੀ। ਕਰੋੜਪਤੀ ਬਣਾ ਦਿੱਤਾ ਤੇ ਨਾਲ ਹੀ ਖੇਡਣ ਦੇ ਮੌਕੇ ਵੀ ਮਿਲੇ।

ਬੇਸਬਰੀ ਨਾਲ ਇੰਤਜ਼ਾਰ

    IPL 2024 ਦੀ ਨਿਲਾਮੀ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਆਈਪੀਐਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਨਿਲਾਮੀ ਭਾਰਤ ਤੋਂ ਬਾਹਰ ਹੋ ਰਹੀ ਹੈ।

19 ਦਸੰਬਰ ਨੂੰ ਨਿਲਾਮੀ

    19 ਦਸੰਬਰ ਨੂੰ ਦੁਬਈ ਚ ਕਈ ਖਿਡਾਰੀਆਂ ਦੀ ਨਿਲਾਮੀ ਹੋਵੇਗੀ। ਫ੍ਰੈਂਚਾਇਜ਼ੀ ਨੌਜਵਾਨ ਖਿਡਾਰੀਆਂ ਤੇ ਬੋਲੀ ਲਗਾ ਕੇ ਉਨ੍ਹਾਂ ਦੀ ਕਿਸਮਤ ਰੌਸ਼ਨ ਕਰੇਗੀ। ਆਓ ਜਾਣਦੇ ਹਾਂ IPL ਨਿਲਾਮੀ ਚ ਵਿਕਣ ਵਾਲੇ 5 ਸਭ ਤੋਂ ਨੌਜਵਾਨ ਕ੍ਰਿਕਟਰ।

ਮੁਜੀਬ ਉਰ ਰਹਿਮਾਨ

    ਮੁਜੀਬ ਉਰ ਰਹਿਮਾਨ ਦਾ ਨਾਂ ਪਹਿਲੇ ਸਥਾਨ ਤੇ ਹੈ ਜਿਸਨੂੰ IPL ਨਿਲਾਮੀ 2018 ਚ ਪੰਜਾਬ ਕਿੰਗਜ਼ ਨੇ 4 ਕਰੋੜ ਰੁਪਏ ਦੀ ਬੋਲੀ ਲਗਾ ਕੇ ਖਰੀਦਿਆ ਸੀ। ਉਸ ਸਮੇਂ ਮੁਜੀਬ ਦੀ ਉਮਰ 16 ਸਾਲ ਸੀ।

ਪ੍ਰਰਾਸ ਰਾਏ ਬਰਮਨ

    ਪ੍ਰਰਾਸ ਰਾਏ ਬਰਮਨ ਨੂੰ RCB ਨੇ IPL ਨਿਲਾਮੀ 2019 ਵਿੱਚ 1.5 ਕਰੋੜ ਰੁਪਏ ਵਿੱਚ ਖਰੀਦਿਆ ਸੀ। ਪ੍ਰਰਾਸ ਦੀ ਉਮਰ 17 ਸਾਲ ਸੀ।

ਸਰਫਰਾਜ਼ ਖਾਨ

    ਸਰਫਰਾਜ਼ ਖਾਨ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਆਈਪੀਐਲ ਨਿਲਾਮੀ 2015 ਵਿੱਚ 50 ਲੱਖ ਰੁਪਏ ਚ ਖਰੀਦਿਆ ਸੀ।

ਅਭਿਸ਼ੇਕ ਸ਼ਰਮਾ

    ਅਭਿਸ਼ੇਕ ਸ਼ਰਮਾ ਨੂੰ 2018 ਦੀ ਆਈਪੀਐਲ ਨਿਲਾਮੀ ਵਿੱਚ ਦਿੱਲੀ ਕੈਪੀਟਲਸ ਨੇ 55 ਲੱਖ ਰੁਪਏ ਵਿੱਚ ਖਰੀਦਿਆ ਸੀ। ਇਸ ਦੌਰਾਨ ਅਭਿਸ਼ੇਕ ਦੀ ਉਮਰ 17 ਸਾਲ ਸੀ।

ਰਿਆਨ ਪਰਾਗ

    ਰਿਆਨ ਪਰਾਗ ਨੂੰ ਰਾਜਸਥਾਨ ਰਾਇਲਜ਼ ਨੇ 2019 ਦੀ ਆਈਪੀਐਲ ਨਿਲਾਮੀ ਵਿੱਚ 20 ਲੱਖ ਰੁਪਏ ਵਿੱਚ ਖਰੀਦਿਆ ਸੀ। ਇਸ ਦੌਰਾਨ ਰਿਆਨ ਦੀ ਉਮਰ 18 ਸਾਲ ਸੀ।

View More Web Stories